ਲੁਧਿਆਣਾ, 10 ਫਰਵਰੀ ( ਸਤਪਾਲ ਸੋਨ9 ) ਸ੍ਰੀ ਦੁਰਗਾ ਮਾਤਾ ਮੰਦਿਰ ਟਰੱਸਟ ਵਲੋਂ ਸੰਚਾਲਿਤ ਸ੍ਰੀ ਦੁਰਗਾ ਮਾਤਾ ਹਸਪਤਾਲ ਵਲੋਂ ਮਾਡਲ ਗ੍ਰਾਮ ਸਥਿਤ ਕਮਿਊਨਿਟੀ ਸੈਂਟਰ ਵਿਖੇ ਫਰੀ ਮੈਡੀਕਲ ਚੈਕਅਪ ਕੈਂਪ ਦਾ ਆਯੋਜਨ ਕੀਤਾ ਗਿਆ। ਵਿਧਾਇਕ ਭਾਰਤ ਭੂਸ਼ਣ ਆਸ਼ੂ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਕੇ ਮੈਡੀਕਲ ਕੈਂਪ ਦਾ ਉਦਘਾਟਨ ਕੀਤਾ। ਇਸ ਮੌਕੇ ਉਨ•ਾਂ ਨਾਲ ਸ੍ਰੀ ਦੁਰਗਾ ਮਾਤਾ ਮੰਦਿਰ ਟਰੱਸਟ ਦੇ ਚੇਅਰਮੈਨ ਪੁਰਸ਼ੋਤਮ ਮਿੱਤਲ, ਵਾਇਸ ਚੈਅਰਮੈਨ ਕ੍ਰਿਸ਼ਨ ਚੰਦ ਗੁਪਤਾ ਅਤੇ ਅਨਿਲ ਭਾਰਤੀ, ਸਕੱਤਰ ਜਨਰਲ ਸੰਜੈ ਮਹਿੰਦਰੂ, ਸਕੱਤਰ ਪੀ.ਐਲ. ਸਿੰਗਲਾ, ਖਜਾਂਚੀ ਸੰਜੈ ਗੋਇਲ, ਜੁਆਇੰਟ ਖਜਾਂਚੀ ਬਲਬੀਰ ਕੁਮਾਰ ਗੁਪਤਾ ਅਤੇ ਟਰੱਸਟੀ ਜਗਦੀਪ ਸਿੰਘਲ ਵੀ ਹਾਜਰ ਸਨ। ਟਰੱਸਟ ਦੇ ਚੇਅਰਮੈਨ ਪੁਰਸ਼ੋਤਮ ਮਿੱਤਲ ਨੇ ਦੱਸਿਆ ਕਿ ਸ੍ਰੀ ਦੁਰਗਾ ਮਾਤਾ ਮੰਦਿਰ ਹਸਪਤਾਲ ਵਲੋਂ ਅ¤ਜ ਦੇ ਮੈਡੀਕਲ ਕੈਂਪ’ਚ ਮੈਡੀਸੀਨ, ਅੱਖਾਂ, ਈ.ਐਨ.ਟੀ., ਚਮੜੀ ਰੋਗ, ਮਹਿਲਾ ਰੋਗ, ਦੰਦਾਂ, ਫਿਜਿਓਥੇਰੇਪੀ ਅਤੇ ਬੱਚਿਆਂ ਦੀਆਂ ਬੀਮਾਰਿਆਂ ਦੇ ਮਾਹਰ ਡਾਕਟਰਾਂ ਦੀ ਟੀਮ ਨੇ 1490 ਮਰੀਜਾਂ ਦੀ ਜਾਂਚ ਕਰਕੇ ਉਨ•ਾਂ ਮੁਫਤ ਦਵਾਇਆਂ ਦੇਣ ਦੇ ਨਾਲ-ਨਾਲ ਜਰੂਰਤਮੰਦ ਮਰੀਜਾਂ ਦੇ ਮੌਕੇ ਤੇ ਹੀ ਮੁਫਤ ਟੈਸਟ ਕੀਤੇ। ਇਸ ਮੌਕੇ ਵਿਧਾਇਕ ਆਸ਼ੂ ਨੇ ਟਰੱਸਟ ਵਲੋਂ ਮਰੀਜਾਂ ਦੀ ਜਾਂਚ ਲਈ ਕੀਤੇ ਗਏ ਪ੍ਰਬੰਧਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸ੍ਰੀ ਦੁਰਗਾ ਮਾਤਾ ਮੰਦਿਰ ਟਰੱਸਟ ਨੇ ਤਾਂ ਕਮਿਊਨਿਟੀ ਸੈਂਟਰ ਵਿਚ ਪੂਰਾ ਹਸਪਤਾਲ ਹੀ ਕਾਇਮ ਕਰ ਦਿੱਤਾ ਹੈ। ਅਜਿਹਾ ਪ੍ਰਤੀਤ ਹੋ ਰਿਹਾ ਹੈ ਕਿ ਜਿਵੇਂ ਇਥੇ ਕੋਈ ਸਥਾਈ ਹਸਪਤਾਲ ਹੀ ਹੋਵੇ। ਉਨ•ਾਂ ਟਰੱਸਟ ਅਹੁਦੇਦਾਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਉਨ•ਾਂ ਵਲੋਂ ਕੀਤੇ ਜਾ ਰਹੇ ਪੁੰਨ ਦੇ ਇਨ•ਾਂ ਕਮਾਂ ਵਿੱਚ ਹਰ ਤਰ•ਾਂ ਦਾ ਸਹਿਯੋਗ ਦੇਣਗੇ। ਸ੍ਰੀ ਦੁਰਗਾ ਮਾਤਾ ਮੰਦਿਰ ਟਰੱਸਟ ਦੇ ਅਹੁਦੇਦਾਰਾਂ ਨੇ ਵਿਧਾਇਕ ਭਾਰਤ ਭੂਸ਼ਣ ਆਸ਼ੂ ਅਤੇ ਉਨ•ਾਂ ਦੇ ਸਹਿਯੋਗਿਆਂ ਅੱਜ ਦੇ ਕੈਂਪ ਦੇ ਸੁ¤ਚਜੇ ਪ੍ਰਬੰਧ ਲਈ ਕੀਤੇ ਸਹਿਯੋਗ ਦਾ ਧੰਨਵਾਦ ਕੀਤਾ। ਪ੍ਰਮੁੱਖ ਸਮਾਜ ਸੇਵਕ ਅਤੇ ਜਿਲਾ ਕਾਂਗਰਸ ਦੇ ਸਕੱਤਰ ਜਨਰਲ ਸ਼ਾਮ ਮਲਹੋਤਰਾ ਅਤੇ ਮੀਨੂੰ ਮਲਹੋਤਰਾ ਨੇ ਮੰਦਿਰ ਦੇ ਟਰੱਸਟੀਆਂ ਦਾ ਧੰਨਵਾਦ ਕਰਦੇ ਹੋਏ ਇਲਾਕਾ ਨਿਵਾਸੀਆਂ ਵਲੋਂ ਉਨ•ਾਂ ਨੂੰ ਸਨਮਾਨ ਨਿਸ਼ਾਨੀਆਂ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਸ੍ਰੀ ਦੁਰਗਾ ਮਾਤਾ ਮੰਦਿਰ ਟਰੱਸਟ ਤੋਂ ਬੀ.ਕੇ. ਗੋਇਲ, ਸਤੀਸ਼ ਅਗਰਵਾਲ, ਕੁਲਭੂਸ਼ਣ ਬਾਂਸਲ, ਮੁਨੀਲਾਲ ਜੈਨ, ਜਗਦੀਸ਼ ਰਾਜ ਜੈਨ, ਕੇ.ਕੇ. ਅਰੋੜਾ, ਪ੍ਰੇਮ ਚੰਦ ਗੁਪਤਾ, ਨਵੀਨ ਮਿੱਤਲ, ਵਰਿੰਦਰ ਮਿੱਤਲ, ਰਾਮ ਚੰਦਰ ਗੋਇਲ, ਚੰਦਰ ਮਿੱਤਲ, ਅਸ਼ਵਨੀ ਜੈਨ, ਜਿੰਦਰਪਾਲ ਗੁਪਤਾ, ਕੌਂਸਲਰ ਸੰਨੀ ਭੱਲਾ, ਕੌਂਸਲਰ ਮਹਾਰਾਜ ਸਿੰਘ ਰਾਜੀ, ਸਾਬਕਾ ਕੌਂਸਲਰ ਹੰਸਰਾਜ ਜੱਸਾ, ਜਿਲਾ ਕਾਂਗਰਸ ਦੇ ਉਪ ਪ੍ਰਧਾਨ ਸ਼ਾਮ ਮਲਹੋਤਰਾ, ਮੀਨੂੰ ਮਲਹੋਤਰਾ, ਪਰਵਿੰਦਰ ਸਿੰਘ ਬਿੱਲੂ, ਸ਼ਾਮ ਲਾਲ ਮੋਟਨ, ਪਵਨ ਸ਼ਰਮਾ, ਰਜਿੰਦਰ ਖੰਨਾ, ਪਵਨ ਕੁਮਾਰ, ਸੁਨੀਲ ਸ਼ਰਮਾ, ਜੋਗਿੰਦਰ ਪਾਲ, ਸੰਜੈ ਮੋਟਨ, ਪ੍ਰੇਮ ਕੁਮਾਰ ਬਿੱਟੀ, ਕਾਲਾ ਮਾਸ਼ਹਾ, ਪ੍ਰਕਾਸ਼, ਪਰਮਜੀਤ ਸਿੰਘ, ਧਰਮਵੀਰ, ਇੰਦਰਜੀਤ ਇੰਦੀ, ਸ਼ਿਵ ਕੁਮਾਰ ਵਰਮਾ,ਸਾਗਰ ਮਲਹੋਤਰਾ, ਸ਼ਾਮ ਲਾਲ ਭਗਤ, ਕ੍ਰਿਸ਼ਨ ਭਗਤ, ਦਰਸ਼ਨ ਲਾਲ, ਨੀਟੂ ਜੌਹਰ ਸਮੇਤ ਹੋਰ ਵੀ ਹਾਜਰ ਸਨ।
Post a Comment