ਝੁਨੀਰ 25 ਫਰਵਰੀ (ਸੰਜੀਵ ਸਿੰਗਲਾ) ਪਿਛਲੇ ਦਿਨੀ ਸਰਕਾਰੀ ਪ੍ਰਾਇਮਰੀ ਸਕੂਲ ਬੁਰਜ ਭਲਾਈ ਵਿਖੇ ਸਲਾਨਾ ਦਿਵਸ ਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ।ਇਸ ਪ੍ਰੋਗਰਾਮ ਵਿੱਚ ਪਿੰਡ ਦੇ ਪਤਵੰਤੇ ਸੱਜਣਾ ਅਤੇ ਬੱਚਿਆਂ ਦੇ ਮਾਪਿਆ ਨੇ ਭਰਵੀ ਹਾਜਰੀ ਲਗਵਾਈ ।ਇਸ ਪ੍ਰੋਗਰਾਮ ਦੌਰਾਨ ਸਬੋਧਨ ਕਰਦਿਆ ਮੁੱਖ ਅਧਿਆਪਕ ਗੁਰਮੀਤ ਸਿੰਘ ਨੇ ਆਏ ਹੋਏ ਮਹਿਮਾਨਾ ਅਤੇ ਬੱਚਿਆ ਦੇ ਮਾਪਿਆ ਦਾ ਧੰਨਵਾਦ ਕੀਤਾ ।ਪ੍ਰੋਗਰਾਮ ਦੌਰਾਨ ਬੱਚਿਆਂ ਵੱਲੋ ਗੀਤ,ਕਵਿਤਾਵਾ,ਭੰਗੜਾ ਤੇ ਗਿੱਧਾ ਪੇਸ ਕੀਤਾ ਅਤੇ ਬੱਵਿਆ ਦੇ ਫੈਂਸੀ ਡ੍ਰੈਸ,ਭਾਸਣ,ਸੁੰਦਰ ਲਿਖਾਈ ਤੇ ਪੇਟਿੰਗ ਦੇ ਮੁਕਾਬਲੇ ਵੀ ਕਰਵਾਏ ਗਏ ।ਸਕੂਲ ਦੇ ਇੰਚਾ:ਅਧਿਆਪਕ ਸ੍ਰ:ਭਗਵੰਤ ਸਿੰਘ ਨੇ ਬੱਚਿਆਂ ਦੇ ਮਾਪਿਆਂ ਸਾਹਮਣੇ ਸਕੂਲ ਦੀ ਸਲਾਨਾ ਪ੍ਰਗਤੀ ਰਿਪੋਰਟ ਪੇਸ਼ ਕੀਤੀ ਤੇ ਬੱਚਿਆ ਦੇ ਸਰਵ ਪੱਖੀ ਵਿਕਾਸ ਲਈ ਸਰਕਾਰ ਵੱਲੋ ਕੀਤੇ ਜਾ ਰਹੇ ਕੰਮਾ ਉਪਰ ਚਾਨਣਾ ਪਾਇਆ ।ਉਹਨਾ ਦੱਸਿਆ ਕਿ ਇਸ ਵਿਦਿਅਕ ਵਰ੍ਹੇ ਦੌਰਾਨ ਬੱਚਿਆਂ ਨੂੰ ਮੁਫਤ ਵਰਦੀ,ਕਿਤਾਬਾਂ,ਬੂਟ ਜੁਰਾਬਾ,ਸਟੇਸ਼ਨਰੀ ਅਤੇ ਵਿਦਿਅਕ ਟੂਰ ਆਦਿ ਸਹੂਲਤਾ ਦਿੱਤੀਆਂ ਗਈਆ ।ਇਸ ਮੌਕੇ ਮੈਗਜੀਨ ‘ਖਿੜਦੇ-ਫੁੱਲ’ ਰਿਲੀਜ ਕੀਤੀ ਗਈ ।ਇਸ ਪ੍ਰੋਗਰਾਮ ਦੀ ਤਿਆਰੀ ਸਕੂਲ ਦੇ ਸਮੁੱਚੇ ਸਟਾਫ ਵੱਲੋ ਕੀਤੀ ਗਈ ।ਇਸ ਮੌਕੇ ਮਨਪ੍ਰੀਤ ਸਿੰਘ,ਤੇਜਿੰਦਰ ਪਾਲ ਸਿੰਘ,ਕੁਲਵਿੰਦਰ ਕੌਰ ਤੇ ਵੀਰਪਾਲ ਕੌਰ ਆਦਿ ਟੀਚਰ ਸਾਮਿਲ ਸਨ ।ਇਸ ਮੌਕੇ ਝੁਨੀਰ ਪ੍ਰਾਇਮਰੀ ਸਕੂਲ ਵਿਖੇ ਵੀ ਸਭਿਆਚਾਰਕ ਪ੍ਰੋਗਰਾਮ ਕੀਤਾ ਇਸ ਮੌਕੇ ਸਟੇਜ ਦੀ ਭੂਮਿਕਾ ਮੈਡਮ ਮਨਜੀਤ ਕੌਰ ਅਤੇ ਵੀਰਇੰਦਰ ਕੌਰ ਨੇ ਬਾਖੂਬੀ ਨਿਭਾਈ ਪ੍ਰੋਗਰਾਮ ਦੇ ਅਖੀਰ ਵਿਚ ਸਕੂਲ ਮੁੱਖੀ ਭੁਪਿੰਦਰ ਸਿੰਘ ਨੇ ਸਕੂਲ਼ ਮਨੇਜਮੈਟ ਕਮੇਟੀ ਮੈਬਰਾ ਅਤੇ ਬੱਚਿਆ ਦੇ ਮਾਪਿਆ ਦਾ ਵਿਸੇਸ ਤੌਰ ਤੇ ਧੰਨਵਾਦ ਕੀਤਾ ।


Post a Comment