ਭਦੌੜ/ਸ਼ਹਿਣਾ 25 ਫਰਵਰੀ (ਸਾਹਿਬ ਸੰਧੂ) ਭਗਤ ਰਵਿਦਾਸ ਜੀ ਦੇ ਜਨਮ ਦਿਵਸ ਮੌਕੇ ਦੇਸ਼ ਭਰ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਤੇ ਇਸ ਐਲਾਨ ਨਾਲ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਅਦਾਰੇ ਬੰਦ ਰੱਖੇ ਗਏ। ਇਸ ਤਹਿਤ ਭਦੌੜ ਦੇ ਸਰਕਾਰੀ ਅਤੇ ਪ੍ਰਾਇਵੇਟ ਸਕੂਲ ਵੀ ਬੰਦ ਰਹੇ ਸਿਰਫ ਇੱਕ ਪ੍ਰਾਇਵੇਟ ਸਕੂਲ ਨੂੰ ਛੱਡ ਕੇ। ਇਸ ਸਕੂਲ ਨੇ ਸ਼ਰੇਆਮ ਹੁਕਮਾਂ ਨੂੰ ਟਿੱਚ ਜਾਣ ਸਰਕਾਰੀ ਹੁਕਮਾਂ ਦੀਆਂ ਧੱਜ਼ੀਆਂ ਉਡਾਈਆਂ ਗਈਆਂ ਤੇ ਪੱਤਰਕਾਰਾਂ ਵੱਲੋਂ ਗੱਲ ਕਰਨ ਤੇ ਪ੍ਰਿੰਸੀਪਾਲ ਨੇ ਆਖਿਆ ਕਿ ਅੱਧੇ ਦਿਨ ਬਆਦ ਛੁੱਟੀ ਕਰ ਦਿੱਤੀ ਜਾਵੇਗੀ।ਸਵੇਰ ਵੇਲੇ ਪੱਤਰਕਾਰਾਂ ਨੂੰ ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਪ੍ਰਾਪਤ ਹੋਈ ਕਿ ਸਥਾਨਕ ਬਰਨਾਲਾ ਰੋਡ ਤੇ ਗੋਬਿੰਦ ਇੰਟਰਨੈਸ਼ਨਲ ਸਕੂਲ ਛੁੱਟੀ ਦੇ ਵਾਵਜੂਦ ਵੀ ਖੁੱਲਾ ਹੈ ਤੇ ਬੱਚੇ ਭਾਰੀ ਠੰਡ ਤੇ ਧੁੰਦ ਵਿੱਚ ਸਰਕਾਰੀ ਛੁੱਟੀ ਦੇ ਐਲਾਨ ਦੇ ਵਾਵਜੂਦ ਸਕੂਲ ਦੇ ਬੁਲਾਏ ਜਾਣ ਤੇ ਸਕੂਲ ਪੁੱਜ਼ੇ। ਇਸ ਸਬੰਧੀ ਜਦ ਪੱਤਰਕਾਰਾਂ ਵੱਲੋਂ ਕਵਰੇਜ਼ ਕੀਤੀ ਗਈ ਤਾਂ ਸਕੂਲ ਦੀਆਂ ਬੱਸਾਂ ਬੱਚਿਆਂ ਨੂੰ ਸਕੂਲ ਅੰਦਰ ਛੱਡ ਵਾਪਿਸ ਪਰਤ ਰਹੀਆਂ ਸਨ। ਇਸ ਸਬੰਧੀ ਜਦ ਸਕੂਲ ਦੇ ਪ੍ਰਿੰਸੀਪਾਲ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਆਖਿਆ ਕਿ ਬੱਚਿਆਂ ਦਾ ਪੇਪਰ ਸੀ ਤੇ ਜਦ ਉਹਨਾਂ ਨੂੰ ਸਰਕਾਰੀ ਛੁੱਟੀ ਦਾ ਧਿਆਨ ਦਿਵਾਇਆ ਗਿਆ ਤਾਂ ਉਹਨਾਂ ਨੇ ਆਖਿਆ ਕਿ 12ਵਜ਼ੇ ਸਕੂਲ ਨੂੰ ਛੁੱਟੀ ਕਰ ਦਿੱਤੀ ਜਾਵੇਗੀ। ਇਸ ਬਾਬਤ ਜਦ ਜਿਲ•ਾ ਸਿੱਖਿਆ ਅਫਸਰ ਐਲੀਮੈਂਟਰੀ ਮੇਵਾ ਸਿੰਘ ਸਿੱਧੂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਆਖਿਆ ਕਿ ਓਹ ਇਸ ਸਬੰਧੀ ਪੜਤਾਲ ਕਰਨਗੇ ਤੇ ਸਕੂਲ ਖਿਲਾਫ ਬਣਦੀ ਕਾਰਵਾਈ ਲਈ ਵਿਭਾਗ ਨੂੰ ਲਿਖ ਕੇ ਜਲਦ ਹੀ ਭੇਜ਼ਿਆ ਜਾਵੇਗਾ। ਦਸਣਯੋਗ ਹੈ ਕਿ ਪ੍ਰਾਇਵੇਟ ਸਕੂਲਾਂ ਵੱਲੋਂ ਹੁਕਮਾਂ ਦੀਆਂ ਧੱਜ਼ੀਆਂ ਉਡਾ ਕਾਨੂੰਨ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਪਰ ਪ੍ਰਸ਼ਾਸ਼ਨ ਇਸ ਤੇ ਕੋਈ ਕਾਰਵਾਈ ਕਰਨਾ ਜਰੂਰੀ ਨਹੀ ਸਮਝਦਾ।
ਸਕੂਲ ਦਾ ਖੁਲਿਆ ਗੇਟ ਨਿਕਲ ਰਹੀਆਂ ਗੱਡੀਆਂ
ਸਿੱਖਿਆ ਅਫਸਰ ਮੇਵਾ ਸਿੰਘ ਸਿੱਧੂ

Post a Comment