ਬੱਧਨੀ ਕਲਾਂ 5 ਫਰਵਰੀ ( ਚਮਕੌਰ ਲੋਪੋਂ ) ਜਿਥੇ ਪੰਜਾਬ ਵਿਚ ਇਕ ਪਾਸੇ ਭਰੂਣ ਹੱਤਿਆ ਵਰਗੀ ਭੈੜੀ ਲਾਹਣਤ ਨੂੰ ਰੋਕਣ ਲਈ ਵੱਖ ਵੱਖ ਸਮਾਜ ਸੇਵੀ ਸੰਸਥਾਵਾ ਦੇ ਆਗੂ ਅਤੇ ਪੰਜਾਬ ਸਰਕਾਰ ਆਏ ਦਿਨ ਜਾਗਰੂਕ ਕੈਂਪ ਲਾ ਕੇ ਲੋਕਾ ਨੂੰ ਜਾਗਰੂਕ ਕਰ ਰਹੀ ਹੈ ਉਥੇ ਇਨ•ਾਂ ਲੋਕਾ ਲਈ ਨਵੀਂ ਮਸਾਲ ਪਿੰਡ ਬੁਟਰ ਕਲਾਂ ਦੀ ਪ੍ਰਮਿੰਦਰ ਕੌਰ ਪਤਨੀ ਸ: ਬਲਵੀਦਰ ਸਿੰਘ ਨੇ ਆਪਣੀ ਲੜਕੀ ਕਮਲਜੀਤ ਕੌਰ ਦੇ ਜਨਮ ਦਿਨ ਦੀ ਖੁਸੀ ਵਿਚ ਖੂਨਦਾਨ ਕਰਕੇ ਪੈਦਾ ਕੀਤੀ। ਆਪਣੀ ਲੜਕੀ ਦੇ ਜਨਮ ਦਿਨ ਤੇ ਖੂਨ ਦਾਨ ਕਰਨ ਵਾਲੀ ਇਸ ਮਾਂ ਦਾ ਬੱਧਨੀ ਕਲਾਂ ਵਿਖੇ ਵਿਸ਼ੇਸ ਸਨਮਾਨ ਕਰਨ ਉਪਰੰਤ ਹਲਕਾ ਵਿਧਾਇਕ ਬੀਬੀ ਰਜਵਿੰਦਰ ਕੌਰ ਭਾਗੀਕੇ ਨੇ ਕਿਹਾ ਕਿ ਇਹ ਬਹੁਤ ਵਧਿਆ ਗੱਲ ਹੈ ਕਿ ਜਿਥੇ ਅਸੀ ਆਪਣੇ ਪੁਤਰਾ ਲਈ ਅਰਦਾਸ ਕਰਦੇ ਹਾ ਉਥੇ ਇਸ ਲੜਕੀ ਨੇ ਖੂਨਦਾਨ ਕਰਕੇ ਜਿਥੇ ਇੱਕ ਵੱਖਰੀ ਮਸਾਲ ਪੈਦਾ ਕੀਤੀ ਉਥੇ ਲੜਕੀਆ ਨੂੰ ਕੁੱਖ ਵਿੱਚ ਹੀ ਮਾਰਨ ਵਾਲਿਆ ਦੀਆਂ ਅੱਖਾ ਖੋਲ ਦਿਤੀਆ ਹਨ ਉਨ•ਾਂ ਕਿਹਾ ਕਿ ਅੱਜ ਦੇ ਯੁੱਗ ਵਿਚ ਲੜਕੀਆ ਵੀ ਲੜਕਿਆ ਨਾਲੋ ਕਿਸੇ ਪੱਖੋ ਪਿਛੇ ਨਹੀ ਹਨ ਹਰੇਕ ਅਸਥਾਨ ਵਿਚ ਲੜਕੀਆਂ ਨੇ ਮੱਲਾਂ ਮਾਰ ਕੇ ਜਿਥੇ ਸਾਡੇ ਦੇਸ਼ ਦਾ ਨਾਮ ਰੋਸਨ ਕੀਤਾ ਉਥੇ ਆਪਣੇ ਮਾਤਾ ਪਿਤਾ ਦੇ ਨਾਮ ਨੂੰ ਵੀ ਚਾਰ ਚੰਨ ਲਾਏ ਹਨ ਅਤੇ ਲੜਕਿਆ ਨਾਲੋ ਜਿਆਦਾ ਪਿਆਰ ਲੈ ਰਹੀਆ ਹਨ ਉਨ•ਾਂ ਕਿਹਾ ਅਜਿਹੇ ਮਾਤਾ ਪਿਤਾ ਨੂੰ ਸਨਮਾਨ ਕਰਨਾ ਸਾਡਾ ਮੁਢਲਾ ਫ਼ਰਜ ਬਣਦਾ ਹੈ ਉਨ•ਾਂ ਕਿਹਾ ਕਿ ਇਸ ਲੜਕੀ ਨੇ ਇਕ ਬਹੁਤ ਵਧਿਆ ਪਿਰਤ ਪਾਈ ਕਿ ਜਿਥੇ ਆਪਣੀ ਬੱਚੀ ਦਾ ਜਨਮ ਦਿਨ ਮਹਾਂ ਦਾਨ ਖੂਨਦਾਨ ਕਰਕੇ ਮਨਾਇਆ ਜਿਸ ਖੂਨ ਦੀ ਇੱਕ ਬੂਦ ਕਿਸੇ ਲੋੜਵੰਦ ਨੂੰ ਜਿੰਦਗੀ ਦੇ ਸਕਦੀ ਹੈ ਇਸ ਪ੍ਰਿਤ ਨੂੰ ਅੱਗੇ ਤੋਰਨ ਲਈ ਸਾਨੂੰ ਸਭ ਨੂੰ ਅੱਗੇ ਆਉਣਾ ਚਾਹੀਦਾ ਹੈ ਇਸ ਸਮੇਂ ਸ੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਗਰਾਜ ਸਿੰਘ ਦੌਧਰ, ਸਾਬਕਾ ਨਗਰ ਪੰਚਾਇਤ ਪ੍ਰਧਾਨ ਅਜਮੇਰ ਸਿੰਘ, ਬਲਾਕ ਸੰਮਤੀ ਮੈਂਬਰ ਜਥੇ: ਬਲਦੇਵ ਸਿੰਘ, ਅਜੀਤਪਾਲ ਸਿੰਘ ਰਣੀਆ, ਆਕਲੀ ਆਗੂ ਹਰਭੁਪਿਦਰ ਸਿੰਘ ਲਾਡੀ, ਬਲਵਿੰਦਰਪਾਲ ਹੈਪੀ,ਮਨੋਜ ਭੱਲਾ ਐਮ.ਸੀ ਬੱਧਨੀ,ਭਾਜਪਾ ਮੰਡਲ ਬੱਧਨੀ ਕਲਾ ਦੇ ਪ੍ਰਧਾਨ ਰੁਲਦੂ ਸਿੰਘ, ਲਾਇਨ ਪ੍ਰਧਾਨ ਸ਼ੇਰ ਸਿੰਘ, ਸੋਨੀਆ ਭੱਲਾ,ਜਗਜੀਵਨ ਗੋਇਲ, ਜੈ ਚੰਦ ਝਾਂਜੀ ਤੋ ਇਲਾਵਾ ਮੈਡਮ ਭੁਪਿੰਦਰ ਕੌਰ ਐਸ.ਐਚ.ਓ ਬੱਧਨੀ ਕਲਾ ਵੀ ਹਾਜਰ ਸਨ।


Post a Comment