ਬੱਧਨੀ ਕਲਾਂ 5 ਫਰਵਰੀ (ਚਮਕੌਰ ਲੋਪੋਂ ) ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਦਸਮੇਸ਼ ਪਬਲਿਕ ਸਕੂਲ ਬੱਧਨੀ ਕਲਾਂ ਵਿਖੇ ਸਲਾਨਾ ਸਮਾਗਮ ਕਰਵਾਇਆ ਗਿਆ ਜਿਸ ਦਾ ਰਸਮੀ ਉਦਘਾਟਨ ਅਜਮੇਰ ਸਿੰਘ ਭਾਗੀਕੇ,ਗੁਰਮੇਲ ਸਿੰਘ ਸਰਾਂ ਮੀਤ ਪ੍ਰਧਾਨ ਕਿਸਾਨ ਮੋਰਚਾ ਬੀ.ਜੇ.ਪੀ ਪੰਜਾਬ,ਰੁਲਦੂ ਸਿੰਘ ਭੰਗੂ ਪ੍ਰਧਾਨ ਭਜਪਾ ਮੰਡਲ ਬੱਧਨੀ ਕਲਾਂ ਅਤੇ ਜਥੇਦਾਰ ਬਲਦੇਵ ਸਿੰਘ ਬਲਾਕ ਸੰਮਤੀ ਮੈਂਬਰ ਬੱਧਨੀ ਕਲਾਂ ਨੇ ਸਾਂਝੇ ਤੌਰ ਤੇ ਰੀਬਨ ਕੱਟ ਕੇ ਕੀਤਾ ਸਟੇਜ ਦੀ ਸੁਰੂਅਤ ਸਕੂਲੀ ਬੱਚੀਆਂ ਨੇ ਧਾਰਮਕ ਸ਼ਬਦ ਗਾਂ ਕੇ ਕੀਤੀ ਜਿਸ ਵਿਚ ਨੰਨੇ ਮੁਨੇ ਬੱਚਿਆਂ ਨੇ ਗੀਤ,ਕੋਰੀਓਗ੍ਰਾਫੀ,ਭੰਗੜਾ,ਮੋਨੋ ਐਕਟਿੰਗ ਅਤੇ ਗਿਧਾ ਪੇਸ਼ ਕਰਕੇ ਆਪੋ ਆਪਣੇ ਜੌਹਰ ਦਿਖਾਏ ਮੁੱਖ ਮਹਿਮਾਨ ਤੌਰ ਤੇ ਪੁੱਜੇ ਭਾਜਪਾ ਦੇ ਜਿਲ•ਾ ਪ੍ਰਧਾਨ ਰਕੇਸ਼ ਸਰਮਾਂ ਅਤੇ ਤ੍ਰਿਲੋਚਨ ਸਿੰਘ ਭਾਜਪਾ ਦੇ ਸੂਬਾ ਪ੍ਰਧਾਨ ਪੰਚਾਇਤੀ ਰਾਜ ਸ਼ੈਲ ਨੇ ਜਿਥੇ ਬੱਚਿਆ ਦਾ ਵਿਸ਼ੇਸ ਸਨਮਾਨ ਕੀਤਾ ਉਥੇ ਬੱਚਿਆ ਅਤੇ ਮਾਪਿਆਂ ਨੂੰ ਸੰਬੋਧਨ ਹੁੰਦਿਆ ਸ੍ਰੀ ਰਕੇਸ਼ ਸਰਮਾਂ ਨੇ ਕਿਹਾ ਕਿ ਸਕੂਲੀ ਵਿਦਿਆਰਥੀਆਂ ਨੂੰ ਦੁਨੀਆਵੀ ਵਿਦਿਆਂ ਦੇ ਨਾਲ ਨਾਲ ਸੱਭਿਆਚਾਰਕ ਸ਼ਰਗਰਮੀਆਂ ਵਿਚ ਵੀ ਵੱਧ ਚੱੜ ਕੇ ਭਾਗ ਲੈਣਾ ਚਾਹੀਦਾ ਹੈ ਤਾ ਹੀ ਉਹ ਆਪਣੇ ਰਵਾਇਤੀ ਅਮੀਰ ਵਿਰਸੇ ਤੇ ਸਭਿਆਚਾਰ ਨਾਲ ਜੁੜੇ ਰਹਿ ਸਕਦੇ ਹਨ। ਸਕੂਲ ਮਨੇਜਮੈਂਟ ਕਮੇਟੀ ਦੇ ਪ੍ਰਧਾਨ ਸ੍ਰੀ ਅਜੇ ਕੁਮਾਰ ਝਾਂਜੀ ਨੇ ਜਿਥੇ ਆਏ ਮੁੱਖ ਮਹਿਮਾਨਾ ਦਾ ਸਵਾਗਤ ਕੀਤਾ ਉਥੇ ਸਕੂਲੀ ਅਧਿਆਪਕਾਵਾਂ ਨੂੰ ਜ਼ੋਰਦਾਰ ਤਾਕੀਦ ਕਰਦਿਆਂ ਹੋਇਆਂ ਕਿਹਾ ਕਿ ਸਕੂਲੀ ਵਿਦਿਆਰਥੀਆਂ ਦੇ ਅੰਦਰ ਛੁਪੇ ਹੋਏ ਕਲਾਤਮਕ ਤੇ ਗੁਣਨਾਤਮਕ ਗੁਣਾ ਨੂੰ ਉਭਾਰਨ ਦੇ ਲਈ ਆਪਣੀ ਸ਼ਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ ਤਾ ਹੀ ਵਿਦਿਆਰਥੀ ਇਕ ਸਫ਼ਲ ਤੇ ਸੰਪੂਰਨ ਇਨਸਾਨ ਬਣਸਕਦੇ ਹਨ ਇਸ ਮੌਕੇ ਬੱਚਿਆ ਦੇ ਮਾਪਿਆ ਦੇ ਗੁਬਾਰੇ ਫੁਲਾੳਣ,ਟਾਈ ਲਾਉਣ ਅਤੇ ਸੂਈ ਵਿਚ ਵੱਧ ਧਾਗੇ ਪਾਉਣ ਵਾਲਿਆ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿਚ ਸੱਭਿਆਚਾਰਕ ਮੁਕਾਬਲਿਆਂ ਵਿਚ ਆਪਣੀ ਕਲਾਂ ਦੇ ਜੌਹਰ ਦਿਖਾਉਣ ਵਾਲੇ ਸਕੂਲੀ ਵਿਦਿਆਰਥੀਆਂ ਨੂੰ ਆਪਣਾ ਅਸ਼ੀਰਵਾਦ ਦੇਣ ਲਈ ਭਾਜਪਾ ਮੰਡਲ ਦੇ ਸਕੱਤਰ ਸ੍ਰੀ ਜੈ ਚੰਦ ਝਾਂਜੀ,ਅਜੇ ਝਾਜੀ ਪ੍ਰਧਾਨ, ਖਰੈਤੀ ਲਾਲ ਕੋਛੜ ਸਾਬਕਾ ਮੰਡਲ ਪ੍ਰਧਾਨ, ਬਲਵੀਰ ਸਿੰਘ ਕੰਧੋਲਾਂ,ਵਾਇਸ ਪ੍ਰਧਾਨ ਪਵਨ ਧਾਲੀਵਾਲ ਰਾਉਕੇ ਕਲਾਂ,ਪਿੰ: ਕਵਿਤਾ ਝਾਂਜੀ, ਰੀਤੂ ਟੰਡਨ ਝਾਂਜੀ ਹੈਠ ਟੀਚਰ,ਸੁਖਰਾਜ ਸਿੰਘ ਕ੍ਰਿਸ਼ਨਾ ਸਟੂਡੀਓ ਵਾਲੇ, ਸੰਤ ਕਾਂਸੀ ਪੁਰੀ ਬੱਧਨੀ ਵਾਲੇ, ਜੋਰਾ ਸਿੰਘ, ਵਿਵੇਕ ਕੋਛੜ, ਹਰਦੇਵ ਸਿੰਘ ਬੁਟਰ,ਅਮਿਤ ਤਾਇਲ ਅਤੇ ਬੱਚਿਆ ਨੂੰ ਸਮਾਗਮ ਲਈ ਤਿਆਰ ਕਰਨ ਵਿਚ ਸੁਰਿੰਦਰ ਸਿੰਘ, ਲਖਵੀਰ ਸਿੰਘ,ਪਵਨਦੀਪ ਕੌਰ, ਪੂਨਮ ਸਰਮਾਂ ਅਤੇ ਮੰਜੂ ਰਾਣੀ ਨੇ ਮੁੱਖ ਭੂਮਿਕਾ ਨਿਭਾਈ ਸਟੇਜ ਦੀ ਭੂਮਿਕਾ ਪ੍ਰਵੀਨ ਰਾਣੀ ਅਤੇ ਸੁਖਵਿੰਦਰ ਕੌਰ ਨੇ ਬਾਖੂਬੀ ਨਾਲ ਨਿਭਾਈ।


Post a Comment