ਫਿਰੋਜ਼ਪੁਰ 24 ਫਰਵਰੀ (ਸਫਲਸੋਚ) ਦੇਸ਼ ਵਿੱਚੋਂ ਪੋਲੀਓ ਦੇ ਖ਼ਾਤਮੇ ਲਈ ਸ਼ੁਰੂ ਕੀਤੀ ਗਈ ਪਲਸ ਪੋਲੀਓ ਮੁਹਿੰਮ ਅਧੀਨ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਨਾਰੰਗ ਆਈ.ਏ.ਐਸ ਨੇ ਬੱਚਿਆਂ ਨੂੰ ਪੋਲੀਓ ਬੁੰਦਾ ਪਿਲਾ ਕੇ ਇਸ ਮੁਹਿੰਮ ਦਾ ਉਦਘਾਟਨ ਕੀਤਾ। ਸ. ਮਨਜੀਤ ਨਾਰੰਗ ਨੇ ਦੱਸਿਆ ਕਿ 24 ਤੋਂ 26 ਫਰਵਰੀ 2013 ਤੱਕ ਫਿਰੋਜ਼ਪੁਰ ਜ਼ਿਲੇ• ਦੀ ਲਗਭਗ 10 ਲੱਖ 85 ਹਜ਼ਾਰ ਆਬਾਦੀ ਤੇ 1 ਲੱਖ 78 ਹਜ਼ਾਰ 900 ਘਰਾਂ ਨੂੰ ਕਵਰ ਕੀਤਾ ਜਾਣਾ ਹੈ। 0-5 ਸਾਲ ਤੱਕ ਦੇ ਬੱਚਿਆਂ ਅਤੇ ਘਰਾਂ ਨੂੰ ਕਵਰ ਕਰਨ ਲਈ ਕੁੱਲ 1192 ਟੀਮ ਮੈਂਬਰ 10 ਮੋਬਾਈਲ ਟੀਮਾਂ ਤੇ 117 ਸੁਪਰਵਾਈਜ਼ਰ ਅਤੇ ਜ਼ਿਲ•ੇ ਵਿਚ 596 ਬੂਥ ਤੇ ਪੋਲੀਓ ਬੁੰਦਾ ਪਿਲਾਈਆਂ ਜਾਣਗੀਆਂ ।ਡਿਪਟੀ ਕਮਿਸ਼ਨਰ ਸ:ਮਨਜੀਤ ਸਿੰਘ ਨਾਰੰਗ ਨੇ ਕਿਹਾ ਕਿ ਇਸ ਮੁਹਿੰਮ ਦੀ ਸਫਲਤਾ ਲਈ ਪਿੰਡ ਪੱਧਰ ਤੱਕ 100 ਪ੍ਰਤੀਸ਼ਤ ਕਵਰੇਜ ਕਰਨ ਨੂੰ ਯਕੀਨੀ ਬਣਾਉਣ ਲਈ ਸਮੂਹ ਪੰਚਾਇਤਾਂ ਦਾ ਸਹਿਯੋਗ ਲਿਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਵੱਖ ਵੱਖ ਅਦਾਰਿਆਂ ਤੋ ਸਹਿਯੋਗ ਦੀ ਮੰਗ ਕੀਤੀ ਹੈ ਤਾਂ ਜੋ ਕਿਸੇ ਕਾਰਨ ਕੋਈ ਵੀ ਬੱਚਾ ਪੋਲੀਓ ਦੀਆਂ ਬੂੰਦਾਂ ਤੋ ਵਾਂਝਾ ਨਾ ਰਹਿ ਜਾਵੇ। ਉਨ•ਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਇਹ ਮੁਹਿੰਮ ਨੂੰ ਅਸਰਦਾਰ ਢੰਗ ਨਾਲ ਚਲਾਉਣ ਲਈ, ਸਿੱਖਿਆ, ਇਸਤਰੀ ਤੇ ਬਾਲ ਵਿਕਾਸ , ਲੋਕ ਸੰਪਰਕ, ਪੇਂਡੂ ਵਿਕਾਸ, ਟਰਾਂਸਪੋਰਟ, ਪੁਲੀਸ, ਫੂਡ ਤੇ ਸਿਵਲ ਸਪਲਾਈ ਵਿਭਾਗਾਂ ਤੋਂ ਇਲਾਵਾ ਸਬ ਡਵੀਜ਼ਨ ਪੱਧਰ ਤੇ ਸਿਵਲ ਪ੍ਰਸ਼ਾਸਨ ਤੋਂ ਇਲਾਵਾ ਐਨ.ਜੀ.ਓ ਦਾ ਵੀ ਸਹਿਯੋਗ ਵੀ ਲਿਆ ਜਾਵੇ ਤਾਂ ਜੋ ਕਿਸੇ ਕਾਰਨ ਕੋਈ ਵੀ ਬੱਚਾ ਪੋਲੀਓ ਦੀਆਂ ਬੂੰਦਾਂ ਤੋ ਵਾਂਝਾ ਨਾ ਰਹਿ ਜਾਵੇ। ਉਨ•ਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਹਰੇਕ ਬੱਸ ਸਟੈਂਡ, ਰੇਲਵੇ ਸਟੇਸ਼ਨ,ਭੱਠੇ,ਫੈਕਟਰੀਆਂ, ਟੱਪਰ ਵਾਸੀ ਟਿਕਾਣੇ, ਸਲਮ ਬਸਤੀਆਂ ਅਤੇ ਸੜਕਾਂ ਤੇ ਚਲਦੀਆਂ ਬੱਸਾਂ ਵਿੱਚ ਸਵਾਰ 0ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਦੀ ਬੂੰਦਾਂ ਪਲਾਉਣਗੀਆ ਅਤੇ ਇਸ ਮੁਹਿੰਮ ਦੀ ਸਫਲਤਾ ਲਈ ਵਿਸ਼ੇਸ਼ ਮੋਬਾਇਲ ਟੀਮਾਂ ਦਾ ਵੀ ਗਠਨ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਸ.ਮਨਜੀਤ ਸਿੰਘ ਨਾਰੰਗ ਨੇ ਕਿਹਾ ਕਿ ਪੋਲੀਓ ਦੀ ਬੀਮਾਰੀ ਦੇ ਖ਼ਾਤਮੇ ਲਈ 24 ਤੋਂ 26 ਫਰਵਰੀ 2013 ਤੱਕ ਘਰ ਘਰ ਜਾ ਸਿਹਤ ਵਿਭਾਗ ਦੀਆਂ ਟੀਮਾਂ ਪੋਲੀਓ ਬੂੰਦਾਂ ਪਿਆਉਣਗੀਆਂ । ਉਨ•ਾਂ ਕਿਹਾ ਕਿ ਹਰ ਨਵੇਂ ਜਨਮੇ ਬੱਚੇ ਤੋਂ 5 ਸਾਲ ਦੀ ਉਮਰ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਲਾਉਣ ਭਾਵੇਂ ਕਿ ਬੱਚਿਆਂ ਨੇ ਪਹਿਲਾਂ ਵੀ ਪੋਲੀਓ ਬੂੰਦਾਂ ਪੀਤੀਆਂ ਹੋਣ ਜਾ ਬੱਚਾ ਬੀਮਾਰ ਵੀ ਹੋਵੇ ਤਾਂ ਵੀ ਪਲਾਓ।ਇਸ ਮੌਕੇ ਤੇ ਸਿਵਲ ਸਰਜਨ ਡਾ:ਗੁਰਦਿੱਤ ਸਿੰਘ ਸੋਢੀ, ਡਾ.ਪ੍ਰਦੀਪ ਅਗਰਵਾਲ ਸੀਨੀਅਰ ਮੈਡੀਕਲ ਅਫਸਰ,ਡਾ.ਮਹਿਤਾਬ ਡਬਲਯੂ ਐਚ.ਓ, ਡਾ.ਹਰੀਸ਼ ਕਟਾਰੀਆਂ ਡੀ.ਪੀ.ਐਮ, ਸੰਜੀਵ ਬਹਿਲ, ਡਾ ਤਰੁਨਪਾਲ ਕੌਰ ਸੰਧੂ ਸਮੇਤ ਵੱਖ ਵੱਖ ਸਮਾਜ ਸੈਵੀ ਸੰਸਥਾਵਾਂ ਦੇ ਨੁਮਾਇੰਦੇ ਹਾਜਰ ਸਨ।

Post a Comment