ਜੋਧਾਂ, 5 ਫਰਵਰੀ (ਸਫਲਸੋਚ ) ਸ਼੍ਰੋਮਣੀ ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਸੁਖਵਿੰਦਰਪਾਲ ਸਿੰਘ ਗਰਚਾ ਨੇ ਕਿਹਾ ਕਿ ਮੋਗਾ ਜਿਮਨੀ ਚੋਣ ਵਿਚ ਅਕਾਲੀ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਜੋਗਿੰਦਰਪਾਲ ਜੈਨ ਵੱਡੀ ਜਿੱਤ ਹਾਸਲ ਕਰਨਗੇ ਅਤੇ ਮੋਗਾ ਨਿਵਾਸੀ ਇਸ ਚੋਣ ਵਿੱਚ ਕਾਂਗਰਸ ਦੀਆਂ ਲੋਕਮਾਰੂ ਨੀਤੀਆਂ ਦਾ ਡਟਵਾਂ ਵਿਰੋਧ ਕਰਨਗੇ ।ਉਨ•ਾਂ ਕਿਹਾ ਕਿ ਕਾਂਗਰਸ ਪਾਰਟੀ ਮੋਗਾ ਜਿਮਨੀ ਚੋਣ ਵਿੱਚ ਆਪਣੀ ਹੋਣ ਵਾਲੀ ਲੱਕਤੋੜਵੀਂ ਹਾਰ ਤੋਂ ਭਲੀਭਾਂਤ ਜਾਣੂ ਹੈ ਅਤੇ ਉਸਨੂੰ ਪਤਾ ਹੈ ਕਿ ਸੂਬੇ ਦੀ ਜਨਤਾ ਅਕਾਲੀ ਦਲ ਦੀਆਂ ਨੀਤੀਆਂ ਤੋਂ ਕਿੰਨੀ ਖੁਸ਼ ਹੈ ਅੱਜ ਸੂਬੇ ਦਾ ਹਰ ਵਰਗ ਰਾਜ ਦੀ ਅਕਾਲੀ ਭਾਜਪਾ ਸਰਕਾਰ ਵਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਤੋਂ ਡੂੰਘਾ ਪ੍ਰਭਾਵਤ ਹੈ।ਨੌਜਵਾਨ ਅਕਾਲੀ ਆਗੂ ਸੁਖਵਿੰਦਰਪਾਲ ਸਿੰਘ ਗਰਚਾ ਨੇ ਕਿਹਾ ਕਿ ਪੰਜਾਬ ਦਾ ਸਮੁੱਚਾ ਨੌਜਵਾਨ ਵਰਗ ਯੂਥ ਅਕਾਲੀ ਦਲ ਦੇ ਪ੍ਰਧਾਨ ਸ. ਬਿਕਰਮਜੀਤ ਸਿੰਘ ਮਜੀਠੀਆ ਦੀ ਅਗਵਾਈ ਹੇਠ ਦਿਨ ਰਾਤ ਇਕ ਕਰਕੇ ਗਠਜੋੜ ਉਮੀਦਵਾਰ ਦੀ ਜਿੱਤ ਲਈ ਡੱਟਕੇ ਕੰਮ ਕਰੇਗਾ। ਇਸ ਮੌਕੇ ਉਨ•ਾਂ ਨਾਲ ਨੌਜਵਾਨ ਆਗੂ ਤਨਵੀਰ ਸਿੰਘ ਸੈਣੀ, ਸੁਖਜਿੰਦਰਪਾਲ ਸਿੰਘ ਬਾਵਾ, ਹਰਪ੍ਰੀਤ ਸਿੰਘ ਮਾਂਗਟ, ਤੇਜਿੰਦਰ ਸਿੰਘ ਤੇ ਕੰਵਲਜੀਤ ਸਿੰਘ ਵਾਲੀਆ ਆਦਿ ਵੀ ਹਾਜ਼ਰ ਸਨ।


Post a Comment