ਫਿਰੋਜ਼ਪੁਰ 5 ਫਰਵਰੀ (ਸਫਲਸੋਚ ) ਜ਼ਿਲ•ਾ ਰੈਡ ਕਰਾਸ ਸੋਸਾਇਟੀ ਵਿਖੇ ਨਵਜੰਮੇ ਨਜਾਇਜ਼ ਬੱਚਿਆਂ ਲਈ ਚਲਾਈ ਗਈ ਪੰਘੂੜਾ ਸਕੀਮ ਦਾ ਉਦਘਾਟਨ ਅੱਜ ਫਿਰੋਜ਼ਪੁਰ/ਫਰੀਦਕੋਟ ਡਵੀਜ਼ਨ ਦੇ ਕਮਿਸ਼ਨਰ ਸ. ਰਮਿੰਦਰ ਸਿੰਘ ਆਈ.ਏ.ਐਸ. ਦੀ ਸੁਪਤਨੀ ਸ਼੍ਰੀਮਤੀ ਨਪਿੰਦਰ ਕੌਰ ਤੇ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਨਾਰੰਗ, ਆਈ.ਏ.ਐਸ. ਦੀ ਸੁਪਤਨੀ ਅਤੇ ਚੇਅਰਪਰਸਨ ਹਸਪਤਾਲ ਭਲਾਈ ਸ਼ਾਖਾ ਸ਼੍ਰੀਮਤੀ ਚਰਨਜੀਤ ਕੌਰ ਨੇ ਸਾਂਝੇ ਤੌਰ ’ਤੇ ਕੀਤਾ। ਇਸ ਮੌਕੇ ਸ਼੍ਰੀਮਤੀ ਨਪਿੰਦਰ ਕੌਰ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਨੈਤਿਕ ਕਦਰਾਂ ਕੀਮਤਾਂ ’ਚ ਆ ਰਹੀ ਗਿਰਾਵਟ ਕਾਰਨ ਨਜ਼ਾਇਜ਼ ਬੱਚਿਆਂ ਦੀ ਪੈਦਾਇਸ਼ ਸਮਾਜ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ । ਉਨ•ਾਂ ਕਿਹਾ ਕਿ ਦੁਰਾਚਾਰੀ ਲੋਕਾਂ ਵੱਲੋਂ ਅਜਿਹੇ ਬੱਚਿਆਂ ਨੂੰ ਕੂੜੇ ਦੇ ਢੇਰਾਂ ਅਤੇ ਝਾੜੀਆਂ ਵਿੱਚ ਸੁੱਟ ਦਿੱਤਾ ਜਾਂਦਾ ਹੈ ਜਿਸ ਨਾਲ ਇਹਨਾਂ ਬੱਚਿਆਂ ਦੀ ਬੇਪਤੀ ਹੁੰਦੀ ਹੈ ਅਤੇ ਉਨ•ਾਂ ਦੀ ਜਾਨ ਨਾਲ ਖਿਲਵਾੜ ਵੀ ਹੁੰਦਾ ਹੈ, ਜੋ ਕਿ ਮਨੁੱਖਤਾ ਦੇ ਸਿਧਾਂਤਾ ਦੇ ਖਿਲਾਫ ਹੈ। ਉਨ•ਾਂ ਕਿਹਾ ਕਿ ਇਸ ਵੱਧ ਰਹੀ ਬੁਰਾਈ ਦੀ ਰੋਕਥਾਮ ਲਈ ਰੈਡ ਕਰਾਸ ਸੋਸਾਇਟੀ ਵੱਲੋਂ ‘ਪੰਘੂੜਾ’ ਸਕੀਮ ਸ਼ੁਰੂ ਕਰਨੀ ਇੱਕ ਸ਼ਲਾਘਾਯੋਗ ਉਦਮ ਹੈ ਜਿਸ ਨਾਲ ਅਜਿਹੇ ਬੱਚਿਆਂ ਨੂੰ ਚੰਗਾ ਪਾਲਣ ਪੋਸ਼ਣ ਮਿਲ ਸਕੇਗਾ। ਉਨ•ਾਂ ਕਿਹਾ ਕਿ ਕੋਈ ਵੀ ਆਦਮੀ ਜਾਂ ਔਰਤ ਇਸ ਪੰਘੂੜੇ ਵਿੱਚ ਅਣਚਾਹੇ ਨਵਜ਼ਾਤ ਬੱਚੇ ਨੂੰ ਰੱਖ ਸਕਦਾ ਹੈ ਅਤੇ ਘੰਟੀ ਬਜਾ ਕੇ ਉਸ ਦੀ ਸੂਚਨਾਂ ਦੇ ਸਕਦਾ ਹੈ। ਉਨ•ਾਂ ਕਿਹਾ ਕਿ ਉਸ ਵਿਅਕਤੀ ਤੋਂ ਕਿਸੇ ਕਿਸਮ ਦੀ ਪੁੱਛ ਗਿੱਛ ਨਹੀਂ ਕੀਤੀ ਜਾਵੇਗੀ। ਜ਼ਿਲ•ਾ ਹਸਪਤਾਲ ਭਲਾਈ ਸ਼ਾਖਾ ਦੀ ਚੇਅਰਪਰਸਨ ਸ਼੍ਰੀਮਤੀ ਚਰਨਜੀਤ ਕੌਰ ਨੇ ਇਸ ਮੌਕੇ ਕਿਹਾ ਕਿ ਇਸ ਤਰ•ਾਂ ਦੇ ਬੱਚੇ ਦੀ ਜਾਣਕਾਰੀ ਮਿਲਣ ’ਤੇ ਰੈਡ ਕਰਾਸ ਦਫਤਰ ਵਿੱਚ ਤਾਇਨਾਤ ਚੌਂਕੀਦਾਰ ਜਾਂ ਹੈਲਪਰ ਤੁਰੰਤ ਪੰਘੂੜੇ ਵਿੱਚ ਛੱਡੇ ਬੱਚੇ ਨੂੰ ਤੁਰੰਤ ਸੰਭਾਲੇਗਾ ਅਤੇ ਆਪਣੇ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਵੇਗਾ ਅਤੇ ਮੌਕੇ ਤੇ ਮੌਜੂਦ ਅਧਿਕਾਰੀ/ਕਰਮਚਾਰੀ ਉਸ ਬੱਚੇ ਨੂੰ ਤੁਰੰਤ ਪ੍ਰਸ਼ਾਸ਼ਨ ਵੱਲੋਂ ਨਿਸ਼ਚਿਤ ਕੀਤੇ ਹਸਪਤਾਲ ਵਿੱਚ ਲੈ ਕੇ ਜਾਵੇਗਾ ਤਾਂ ਜੋ ਬੱਚੇ ਨੂੰ ਲੋੜੀਂਦੀ ਮੁਢਲੀ ਸਹਾਇਤਾ ਮਿਲ ਸਕੇ। ਉਨ•ਾਂ ਕਿਹਾ ਕਿ ਅਧਿਕਾਰਤ ਹਸਪਤਾਲ ਦਾ ਮੈਡੀਕਲ ਅਫਸਰ ਉਸ ਬੱਚੇ ਨੂੰ ਲੋੜ ਮੁਤਾਬਿਕ ਡਾਕਟਰੀ ਸਹਾਇਤਾ ਅਤੇ ਲੋੜੀਂਦੀ ਖੁਰਾਕ ਮੁਹੱਈਆ ਕਰਵਾਏਗਾ। ਉਨ•ਾਂ ਕਿਹਾ ਕਿ ਜੇਕਰ ਬੱਚੇ ਨੂੰ ਕਿਸੇ ਐਸੀ ਡਾਕਟਰੀ ਸਹਾਇਤਾ ਦੀ ਜਰੂਰਤ ਹੈ ਜੋ ਉਸ ਹਸਪਤਾਲ ਵਿੱਚ ਨਹੀਂ ਹੈ ਤਾਂ ਤੁਰੰਤ ਰੈਡ ਕਰਾਸ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਬੱਚੇ ਨੂੰ ਲੋੜੀਂਦੇ ਇਲਾਜ਼ ਲਈ ਦੂਸਰੇ ਹਸਪਤਾਲ ਵਿੱਚ ਭਰਤੀ ਕੀਤਾ ਜਾਵੇਗਾ। ਇਸ ਮੌਕੇ ਰੈਡ ਕਰਾਸ ਸੋਸਾਇਟੀ ਦੇ ਸਕੱਤਰ ਸ਼੍ਰੀ ਅਸ਼ੋਕ ਬਹਿਲ ਨੇ ਦੱਸਿਆ ਕਿ ਪ੍ਰਸ਼ਾਸ਼ਨ ਵੱਲੋਂ ਅਜਿਹੇ ਬੱਚਿਆਂ ਦੀ ਸੰਭਾਲ ਲਈ ਸਿਵਲ ਹਸਪਤਾਲ ਫਿਰੋਜ਼ਪੁਰ ਸ਼ਹਿਰ, ਮਿਸ਼ਨ ਹਸਪਤਾਲ, ਬਾਗੀ ਹਸਪਤਾਲ ਫਿਰੋਜ਼ਪੁਰ ਸ਼ਹਿਰ, ਡਾ. ਸ਼ੀਲ ਸੇਠੀ ਬੱਚਿਆਂ ਦਾ ਹਸਪਤਾਲ ਫਿਰੋਜ਼ਪੁਰ ਸ਼ਹਿਰ ਅਤੇ ਸੰਧੂ ਹਸਪਤਾਲ ਫਿਰੋਜ਼ਪੁਰ ਸ਼ਹਿਰ ਨੂੰ ਨਿਸ਼ਚਿਤ ਕੀਤਾ ਗਿਆ ਹੈ ਜੋ ਕਿ ਬੱਚੇ ਨੂੰ ਹਰੇਕ ਪ੍ਰਕਾਰ ਦੀ ਮੁਢਲੀ ਡਾਕਟਰੀ ਸਹੂਲਤ ਪ੍ਰਦਾਨ ਕਰਨਗੇ। ਉਨ•ਾਂ ਕਿਹਾ ਕਿ ਹਸਪਤਾਲ ਦੇ ਬੱਚਾ ਵਿਭਾਗ ਦੇ ਸਿਹਤ ਅਧਿਕਾਰੀ ਉਸ ਬੱਚੇ ਦੇ ਇਲਾਜ਼ ਅਤੇ ਖਾਣ ਪੀਣ ਦਾ ਇੰਤਜਾਮ ਕਰਨਗੇ ਅਤੇ ਬੱਚੇ ਦੀ ਉਦੋਂ ਤੱਕ ਦੇਖਭਾਲ ਕਰਨਗੇ ਜਦੋਂ ਤੱਕ ਬੱਚੇ ਨੂੰ ਸਰਕਾਰ ਵੱਲੋਂ ਅਧਿਕਾਰਤ ਸੰਸਥਾ ਨੂੰ ਨਹੀਂ ਸੌਂਪਿਆ ਜਾਂਦਾ। ਉਨ•ਾਂ ਦੱਸਿਆ ਕਿ ਰੈਡ ਕਰਾਸ ਦੇ ਅਧਿਕਾਰੀ ਜ਼ਿਲ•ਾ ਸਮਾਜਿਕ ਸੁਰੱਖਿਆ ਅਫਸਰ ਨਾਲ ਤਾਲਮੇਲ ਕਰਨਗੇ ਅਤੇ ਜ਼ਿਲ•ਾ ਸਮਾਜਿਕ ਸੁਰੱਖਿਆ ਅਫਸਰ ਅਧਿਕਾਰਤ ਸੰਸਥਾਵਾਂ ਨੂੰ ਸੌਂਪਣ ਲਈ ਲੋੜੀਂਦੀ ਕਾਰਵਾਈ ਕਰੇਗਾ।

Post a Comment