ਹੁਸ਼ਿਆਰਪੁਰ , 6 ਫਰਵਰੀ (ਸਫਲਸੋਚ)-ਬਲਾਕ ਪ੍ਰਾਇਮਰੀ ਸਿੱਖਿਆ ਅਫਸਰ –2 ‘ ਬੀ ’ ਸ੍ਰੀਮਤੀ ਕਮਲ ਕੌਰ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਮੋਚਪੁਰ ਦਾ ਨਿਰੀਖਣ ਕੀਤਾ ਗਿਆ । ਇਸ ਮੌਕੇ ਬੀ ਪੀ ਈ ਓ ਸ੍ਰੀਮਤੀ ਕਮਲ ਕੌਰ ਵਲੋਂ ਬੱਚਿਆਂ ਦੀਆਂ ਕਾਪੀਆਂ, ਅਧਿਆਪਕਾਂ ਦੀ ਡਾਇਰੀਆਂ, ਹਾਜ਼ਰੀ ਰਜਿਸਟਰ, ਅਕਾਊਂਟ , ਸਿਵਲ ਵਰਕਸ ਤੋਂ ਇਲਾਵਾ ਬੱਚਿਆਂ ਦੇ ਬੁਧਿਕ ਵਿਕਾਸ ਦਾ ਵੀ ਨਿਰੀਖਣ ਕੀਤਾ ਗਿਆ। ਉਨ•ਾਂ ਅਧਿਆਪਕਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਜ ਸਰਕਾਰ ਵਲੋਂ ਸਿੱਖਿਆ ਦੇ ਮਿਆਰ ਨੂੰ ਉ¤ਚਾ ਚੁੱਕਣ ਵਾਸਤੇ ਉਪਰਾਲੇ ਕੀਤੇ ਜਾ ਰਹੀੇ ਹਨ। ਉਨ•ਾਂ ਅਧਿਆਪਕਾਂ ਨੂੰ ਸਕੂਲਾਂ ’ਚ ਸਮੇਂ ਸਿਰ ਪਹੁੰਚਣ ਅਤੇ ਬੱਚਿਆਂ ਨੂੰ ਸਿੱਖਿਆਂ ਨਾਲ ਵੱਧ ਤੋਂ ਵੱਧ ਜੋੜਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਨ•ਾਂ ਸਕੂਲ ਦੇ ਕੰਮਾਂ ਪ੍ਰਤੀ ਸੰਤੁਸ਼ਟੀ ਪ੍ਰਗਟ ਕੀਤੀ। ਇਸ ਮੌਕੇ ਰਜਨੀਸ਼ ਗੁਲਿਆਨੀ, ਕਰਨੈਲ ਸਿੰਘ, ਮਹਿੰਦਰ ਸਿੰਘ, ਗੁਰਪ੍ਰੀਤ ਮਾਂਗਟ ਤੋਂ ਇਲਾਵਾ ਹੋਰ ਕਈ ਹਾਜ਼ਰ ਸਨ।

Post a Comment