ਮੋਗਾ, 3 ਫਰਵਰੀ / ਮੋਗਾ ਦਾ ਚੋਣ ਦੰਗਲ ਪੂਰੀ ਤਰਾਂ ਮਘ ਚੁੱਕਾ ਹੈ ਜਿਸ ਤਹਿਤ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵਲੋਂ ਵੀ ਆਪਣਾ ਡੇਰਾ ਮੋਗਾ ਚ ਲਾਇਆ ਹੋਇਆ ਹੈ ਚੋਣ ਮੁਹਿੰਮ ਨੂੰ ਸ਼ਿਖਰਾਂ ਤੇ ਪਹੁੰਚਾਉਣ ਲਈ ਰਾਜੀਵ ਗਾਂਧੀ ਐਡੀਟੋਰੀਅਮ ਵਿਖੇ ਕਾਂਗਰਸ ਦੇ ਵਿਧਾਇਕਾਂ ਤੇ ਸੀਨੀਅਰ ਆਗੂਆਂ ਦੀ ਇਕ ਮੀਟਿੰਗ ਬੁਲਾਈ ਗਈ। ਇਸ ਮੀਟਿੰਗ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵਲੋਂ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਤਸਵੀਰ ਤੇ ਫੁੱਲ ਮਾਲਾਵਾਂ ਅਰਪਨ ਕੀਤੀਆਂ। ਇਸ ਮੌਕੇ ਉਨਾਂ ਸਮੁੱਚੇ ਕਾਂਗਰਸੀ ਆਗੂਆਂ ਨੇ ਵਿਰਦੇਸ਼ ਦਿੱਤੇ ਕਿ ਉਹ ਮੋਗਾ ਹਲਕੇ ਵਿੱਚ ਪੈਂਦੇ ਸਮੁੱਚੇ ਪਿੰਡਾਂ ਤੇ ਸ਼ਹਿਰ ਦੇ ਵਾਰਡਾਂ ਵਿੱਚ ਜਾ ਕਿ ਅਕਾਲੀ ਭਾਜਪਾ ਵੱਡੀ ਪੱਧਰ ਤੇ ਕੀਤੇ ਜਾ ਰਹੇ ਭ੍ਰਿਸ਼ਟਾਚਾਰ, ਗੁੰਡਾਗਰਦੀ ਤੇ ਨਸ਼ਿਆਂ ਦੀ ਸ਼ਰੇਆਮ ਹੋ ਰਹੀ ਤਸਕਰੀ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਘਰ ਘਰ ਜਾਕੇ ਇਨਾਂ ਦੀਆਂ ਕਰਤੂੱਤਾਂ ਦਾ ਕੱਚਾ ਚਿੱਠਾ ਖੋਲਣ ਅਤੇ ਕਾਂਗਰਸ ਦੇ ਹੱਕ ਵਿੱਚ ਫਤਵਾ ਦੇਣ ਦੀ ਅਪੀਲ ਕਰਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੁਖਬੀਰ ਬਾਦਲ ਤੇ ਬਿਕਰਮਜੀਤ ਮਜੀਠੀਏ ਵਲੋਂ ਪੰਜਾਬ ਵਿੱਚ ਅਮਨ ਕਾਨੂੰਨ ਦੀ ਨੂੰ ਛਿੱਕੇ ਟੰਗ ਕੇ ਜਿਥੇ ਪੰਜਾਬ ਦੀਆਂ ਧੀਆਂ ਭੈਣਾਂ ਦੀ ਬੇਪੱਤੀ ਕੀਤੀ ਜਾ ਰਹੀ ਹੈ ਉਥੇ ਹੀ ਅਕਾਲੀ ਭਾਜਪਾ ਵਲੋਂ ਪਾਲੇ ਗਏ ਗੁੰਡਿਆਂ ਵਲੋਂ ਸ਼ਰੇਆਮ ਇਕ ਪੁਲਸ ਅਧਿਕਾਰੀ ਦਾ ਕਤਲ ਕਰ ਦਿੱਤਾ ਜਾਂਦਾ ਹੈ ਕਿਸੇ ਸਮੇਂ ਅੱਤਵਾਦ ਨੂੰ ਆਪਣੀਆਂ ਜਾਨਾਂ ਤੇ ਖੇਡਕੇ ਖਤਮ ਕਰਨ ਵਾਲੀਆਂ ਦੀਆਂ ਕਿਤੇ ਲੱਤਾਂ ਤੋੜੀਆਂ ਜਾਂਦੀਆਂ ਹਨ ਤੇ ਕਿੱਤੇ ਚੌਰਾਹਿਆਂ ਵਿੱਚ ਉਨਾਂ ਦੀਆਂ ਵਰਦੀਆਂ ਪਾੜ ਦਿੱਤੀਆਂ ਜਾਂਦੀਆਂ ਹਨ ਉਨਾਂ ਕਿ ਪੰਜਾਬ ਵਿੱਚ ਘਰ ਨਿਰਮਾਣ ਕਰਨ ਲਈ ਰੇਤਾ ਬੱਜ਼ਰੀ ਬੜੀ ਮਹਿੰਗੇ ਮੁੱਖ ਤੇ ਮੁਸ਼ਕਲ ਨਾਲ ਮਿਲਦੀ ਹੈ ਪਰ ਭੱਕੀ ਸਮੈਕ ਅਫੀਮ ਤੇ ਨਸ਼ੀਲੀਆਂ ਦਵਾਈਆਂ ਦੀ ਕੋਈ ਕਮੀ ਨਹੀ ਤੇ ਇਨਾਂ ਨਸ਼ਿਆਂ ਕਾਰਨ ਪੰਜਾਬ ਦਾ ਨੌਜਵਾਨ ਜਿਸਮਾਨੀ ਤੇ ਜਹਿਨੀ ਤੌਰ ਪਸਤ ਹੁੰਦਾ ਜਾ ਰਿਹਾ ਹੈ ਇਸ ਸਭ ਤੋਂ ਨਿਜਾਤ ਪਾਉਣ ਲਈ ਮੋਗਾ ਹਲਕੇ ਦੇ ਲੋਕ ਅਕਾਲੀ ਭਾਜਪਾ ਸਰਕਾਰ ਨੂੰ ਚਲਦਾ ਕਰਨ ਲਈ ਮੁੱਢ ਬੰਨਣ। ਇਸ ਮੀਟਿੰਗ ਦੌਰਾਨ ਪੰਜਾਬ ਮਹਿਲਾ ਕਰਾਂਗਸ ਪ੍ਰਧਾਨ ਡਾ. ਮਾਲਤੀ ਥਾਪਰ, ਵਿਧਾਇਕ ਤੇ ਚੋਣ ਇੰਚਾਰਜ ਰਾਣਾ ਗੁਰਜੀਤ ਸਿੰਘ, ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਜਿਲਾ ਪ੍ਰਧਾਨ ਬੀਬੀ ਜਗਦਰਸ਼ ਕੌਰ, ਡਾ. ਪਵਨ ਥਾਪਰ ਯੂਥ ਕਾਂਗਰਸੀ ਆਗੂ ਮਨਜੀਤ ਮਾਨ, ਡੈਲੀਗੇਟ ਜਗਰੂਪ ਸਿੰਘ ਤਖਤੂਪੁਰਾ, ਭਾਣੂੰ ਪ੍ਰਤਾਪ ਤੋਂ ਇਲਾਵਾ ਕਾਂਗਰਸੀ ਵਿਧਾਇਕ ਤੇ ਆਹੁਦੇਦਾਰ ਹਾਜਰ ਸਨ।
![]() |


Post a Comment