ਮੋਗਾ, 3 ਫਰਵਰੀ / ਸਫਲਸੋਚ/ਮੋਗਾ ਜਿਮਨੀ ਚੋਣ ਵਿੱਚ ਅਕਾਲੀ ਭਾਜਪਾ ਗਠਜੋੜ ਉਮੀਦਵਾਰ ਦੀ ਜਿੱਤ ਯਕੀਨੀ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀ ਛੱਡੀ ਜਾਵੇਗਾ ਤੇ ਭਾਜਪਾ ਵਲੋਂ ਜਮੀਨੀ ਪੱਧਰ ਤੱਕ ਮੋਰਚਾ ਬੰਦੀ ਕੀਤੀ ਜਾ ਰਹੀ ਹੈ ਤਾਂ ਜੋ ਕਾਂਗਰਸ ਤੋਂ ਮੋਗਾ ਹਲਕਾ ਖੋਹ ਕੇ ਗਠਜੋੜ ਦੇ ਸਪੱਸ਼ਟ ਬਹੁਮਤ ਦੀ ਗਿਣਤੀ ਵਿੱਚ ਇਕ ਅੰਕ ਦਾ ਹੋਰ ਵਾਧਾ ਕੀਤਾ ਜਾ ਸਕੇ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਫਰੈਂਡਜ਼ ਕਾਲੌਨੀ ਵਿਖੇ ਅਕਾਲੀ ਭਾਜਪਾ ਉਮੀਦਵਾਰ ਜੋਗਿੰਦਰ ਪਾਲ ਜੈਨ ਦੀ ਭਾਜਪਾ ਵਪਾਰ ਮੋਰਚਾ ਨਾਲ ਹੋਈ ਮੀਟਿੰਗ ਦੌਰਾਨ ਭਾਜਪਾ ਦੇ ਚੋਣ ਇੰਚਾਰਜ ਪ੍ਰੋ.ਰਜਿੰਦਰ ਭੰਡਾਰੀ ਸੰਬੋਧਨ ਕਰਦਿਆਂ ਕੀਤਾ। ਉਨਾਂ ਕਿਹਾ ਕਿ ਭਾਜਪਾ ਦੇ ਆਗੂ ਤੇ ਵਰਕਰ ਇੱਕ ਜੁੱਟ ਹੋਕੇ ਪੂਰੇ ਹੌਂਸਲੇ ਤੇ ਉਤਸ਼ਾਹ ਨਾਲ ਹਲਕਾ ਮੋਗਾ ਦੇ ਵੋਟਰਾਂ ਨੂੰ ਅਪੀਲ ਕਰਨਗੇ ਕਿ ਉਹ ਅਕਾਲੀ ਭਾਜਪਾ ਦੇ ਹੱਕ ਵਿੱਚ ਫਤਵਾ ਦੇਕੇ ਹਲਕੇ ਦੇ ਸਰਬ ਪੱਖੀ ਵਿਕਾਸ ਕਰਵਾਉਣ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਜੋਗਿੰਦਰ ਪਾਲ ਜੈਨ ਨੇ ਕਿਹਾ ਕਿ ਕਾਂਗਰਸੀਆਂ ਵਲੋਂ ਜਿੱਤ ਦੇ ਕੀਤੇ ਦਾਅਵਿਆਂ ਦੀ ਫੂਕ ਨਿਕਲ ਚੁੱਕੀ ਹੈ ਤੇ ਹਲਕਾ ਮੋਗਾ ਦੇ ਲੋਕਾਂ ਵਲੋਂ ਅਕਾਲੀ ਭਾਜਪਾ ਦੀ ਜਿੱਤ ਦਾ ਸਿਰਫ ਐਲਾਨ ਹੀ ਕਰਨਾ ਬਾਕੀ ਹੈ ਉਨਾਂ ਕਿਹਾ ਕਿ ਮੈਨੂੰ ਭਗੌੜਾ ਕਹਿਣ ਵਾਲਾ ਖੁੱਦ ਜਨਤਾ ਪਾਰਟੀ ਤੋਂ ਅਕਾਲੀ ਦਲ ਵਿੱਚ ਤੇ ਫਿਰ ਕਾਂਗਰਸ ਵਿੱਚ ਆਇਆ ਹੈ ਉਨਾਂ ਕਿਹਾ ਕਿ ਮੈ ਤਾਂ ਵਿਧਾਇਕ ਦੇ ਆਹੁਦੇ ਤੋਂ ਮੋਗਾ ਹਲਕੇ ਦੀ ਭਲਾਈ ਲਈ ਅਸਤੀਫਾ ਦਿੱਤਾ ਹੈ ਤਾਂ ਜੋ ਪਿਛਲੇ ਲੰਮੇ ਸਮੇਂ ਤੋਂ ਵਿਕਾਸ ਪੱਖੋਂ ਪਿਛੜੇ ਮੋਗੇ ਨੂੰ ਮੁੱੜ ਵਿਕਾਸ ਦੀਆਂ ਲੀਹਾਂ ਤੇ ਲਿਆਂਦਾ ਜਾ ਸਕੇ। ਇਸ ਮੀਟਿੰਗ ਭਾਜਪਾ ਦੇ ਸੂਬਾ ਵਿੱਚ ਸਕੱਤਰ ਮੋਹਨ ਲਾਲ ਸੇਠੀ, ਸੀਨੀਅਰ ਭਾਜਪਾ ਆਗੂ ਤਰਲੋਚਨ ਸਿੰਘ ਗਿੱਲ, ਜਿਲਾ ਪ੍ਰਧਾਨ ਰਾਕੇਸ਼ ਸ਼ਰਮਾ, ਦਿਨੇਸ਼ ਸ਼ਰਮਾ, ਚਮਨ ਲਾਲ ਗੋਇਲ, ਵਿਜੇ ਸ਼ਰਮ, ਰਾਕੇਸ਼ ਭੱਲਾ, ਸੁਧੀਰ ਮਿੱਤਲ ਅਨਿਲ ਬਾਂਸਲ, ਭੂਸ਼ਨ ਗਰਗ, ਰਾਜ ਬਹਾਦੁਰ ਬਾਂਸਲ, ਪ੍ਰਵੀਨ ਕੁਮਾਰ ਪੀਨਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਹਾਜਰ ਸਨ।


Post a Comment