ਅੰਮ੍ਰਿਤਸਰ 5 ਫਰਵਰੀ( ਸਫਲਸੋਚ ): ਸਥਾਨਕ ਅਸ਼ੋਕਾ ਸੀ. ਸੈ. ਸਕੂਲ, ਗੁਰੂ ਰਵਿਦਾਸ ਰੋਡ ਦੇ ਡਾਇਰੈਕਟਰ ਸਵਰਗਵਾਸੀ ਪ੍ਰਿੰਸੀਪਲ ਯੋਗੇਂਦਰਪਾਲ ਗੁਪਤਾ ਦਾ 65ਵਾਂ ਜਨਮ ਦਿਨ ਸਕੂਲ ਵਿਚ ਦਸਵੀਂ ਤੇ ਬਾਰਵੀਂ ਦੀਆਂ ਪ੍ਰੀਖਿਆਵਾਂ ਵਿਚ ਮੈਰਿਟ ਲਿਸਟ ਵਿਚ ਆਏ ਵਿਦਿਆਰਥੀਆਂ ਨੂੰ ਸਨਮਾਨਤ ਕਰਕੇ ਮਨਾਇਆ ।ਅੰਮ੍ਰਿਤਸਰ ਵਿਕਾਸ ਮੰਚ ਦੇ ਪ੍ਰਧਾਨ ਅੰਮ੍ਰਿਤ ਲਾਲ ਮੰਨਣ,ਸਰਪ੍ਰਸਤ ਪ੍ਰੋਫ਼ੈਸਰ ਮੋਹਨ ਸਿੰਘ ਤੇ ਡਾ. ਚਰਨਜੀਤ ਸਿੰਘ ਗੁਮਟਾਲਾ,ਸਰਕਾਰੀ ਮੈਡੀਕਲ ਕਾਲਜ ਦੇ ਪ੍ਰੋਫ਼ੈਸਰ ਡਾ. ਸ਼ਿਆਮ ਸੁੰਦਰ ਦੀਪਤੀ, ਸਕੂਲ ਦੇ ਪ੍ਰਿੰਸੀਪਲ ਸੁਸ਼ੀਲ ਅਗਰਵਾਲ,ਨਵਜੋਤ ਮਾਡਲ ਸਕੂਲ ਦੇ ਪਿੰ੍ਰਸੀਪਲ ਕਮਲਜੋਤ ਸਿੰਘ,ਪ੍ਰੈਸ ਫ਼ੋਟੋਗ੍ਰਾਫਰ ਨਿਰਮਲ ਸਿੰਘ ਧੀਰ,ਭਾਰਤੀ ਵਿਦਿਆ ਨਿਕੇਤਨ ਦੇ ਪ੍ਰਿੰਸੀਪਲ ਸੰਦੀਪ ਸਰੀਨ,ਲਾਇਨ ਰਮੇਸ਼ ਮਹਾਜਨ ਅਤੇ ਪ੍ਰਭਾਕਰ ਸਕੂਲ ਦੇ ਰਾਜੇਸ਼ ਪ੍ਰਭਾਕਰ ਨੇ ਗੁਪਤਾ ਜੀ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ । ਉਹ ਮਿਹਨਤੀ ਤੇ ਨੇਕ ਦਿੱਲ ਇਨਸਾਨ ਸਨ ।ਉਹ ਕਈ ਸਮਾਜ ਸੇਵੀ ਸੰਸਥਾਵਾਂ ਨਾਲ ਜੁੜ ਕੇ ਸਮਾਜ ਸੇਵਾ ਕਰ ਰਹਿ ਸਨ। ਉਨ•ਾਂ ਦੀ ਅਗਵਾਈ ਵਿਚ ਅਸ਼ੋਕਾ ਸਕੂਲ ਦੇ ਵਿਗਿਆਨ ਦੇ ਮਾਡਲ ਕੌਮੀ ਸਇੰਸ ਕਾਂਗਰਸ ਵਿਚ ਜਾਂਦੇ ਰਹਿ ਜਿਸ ਨਾਲ ਪੰਜਾਬ ਦਾ ਨਾਂ ਰੌਸ਼ਨ ਹੋਇਆ।ਇਸ ਮੌਕੇ ’ਤੇ ਗੁਪਤਾ ਜੀ ਨੂੰ ਸਮਰੱਪਿਤ ਮਾਸਕ ਪੱਤ੍ਰਿਕਾ ਅੰਮ੍ਰਿਤਸਰ ਪੋਸਟ ਦਾ ਵਿਸ਼ੇਸ਼ ਅੰਕ ਰਲੀਜ਼ ਕੀਤਾ ਗਿਆ।ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਉਮਾ ਦੇਵੀ ,ਆਸ਼ਾ ਰਾਣੀ , ਲੇਖਕਾ ਜਸਬੀਰ ਕੌਰ ਆਦਿ ਹਾਜ਼ਰ ਸਨ।

Post a Comment