*ਕੇਂਦਰ ਵੱਲੋਂ ਫੈਡਰਲ ਢਾਂਚੇ ਨੂੰ ਕਮਜ਼ੋਰ ਕਰਨਾ ਦੇਸ਼ ਦੇ ਹਿੱਤ ਵਿੱਚ ਨਹੀਂ: ਸ੍ਰ: ਪ੍ਰਕਾਸ਼ ਸਿੰਘ ਬਾਦਲ

Sunday, February 24, 20130 comments


ਹੁਸ਼ਿਆਰਪੁਰ, 24 ਫਰਵਰੀ/ ਸਫਲਸੋਚ/ਮੁ¤ਖ ਮੰਤਰੀ ਪੰਜਾਬ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਿੱਧੇ ਤੌਰ ਤੇ ਵਧੇਰੇ ਸ਼ਕਤੀਆਂ ਦੇ ਕੇਂਦਰੀਕਰਨ ਕਰਨ ਦੀ ਨੀਤੀ ਦੇਸ਼ ਵਿੱਚ ਅੱਤਵਾਦ ਲਈ ਜਿੰਮੇਵਾਰ ਹੈ ਅਤੇ ਦੇਸ਼ ਦੇ ਫੈਡਰਲ ਢਾਂਚੇ ਨੂੰ ਕਮਜ਼ੋਰ ਕਰਨਾ ਦੇਸ਼ ਦੇ ਹਿੱਤ ਵਿੱਚ ਨਹੀਂ ਹੈ। ਮੁ¤ਖ ਮੰਤਰੀ ਪੰਜਾਬ ਅੱਜ ਇਥੇ ਹੁਸ਼ਿਆਰਪੁਰ ਜ਼ਿਲ•ੇ ਦੇ ਕਸਬਾ ਦਸੂਹਾ ਵਿਖੇ ਸਵਾ: ਅਮਰਜੀਤ ਸਿੰਘ ਸਾਹੀ ਸਾਬਕਾ ਮੁ¤ਖ ਸੰਸਦੀ ਸਕੱਤਰ ਦੀ ਪਹਿਲੀ ਬਰਸੀ ਵਿੱਚ ਹਿੱਸਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ•ਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਅੱਜ ਦੇਸ਼ ਵਿੱਚ ਹਿੰਸਕ ਸਥਿਤੀ ਪੈਦਾ ਹੋਈ ਹੈ ਅਤੇ ਹੈਦਰਾਬਾਦ ਵਰਗੇ ਬੰਬ ਬਲਾਸਟ ਦੇ ਕਾਂਡ ਵਾਪਰ ਰਹੇ ਹਨ। ਉਨ•ਾਂ ਆਪਣੀ ਮੰਗ ਨੂੰ ਮੁੜ ਦੁਹਰਾਉਂਦਿਆਂ ਰਾਜਾਂ ਦੀ ਵੱਧ ਸ਼ਕਤੀਆਂ ਦੀ ਮੰਗ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੀ ਰਾਜਾਂ ਤੋਂ ਸ਼ਕਤੀਆਂ ਖੋਹਣ ਦੀ ਨੀਤੀ ਕਰਕੇ ਹੀ ਦੇਸ਼ ਵਿੱਚ ਅਮਨ-ਕਾਨੂੰਨ ਦੀ ਮਾੜੀ ਹਾਲਤ ਬਣੀ ਹੋਈ ਹੈ।  ਉਨ•ਾਂ ਕਿਹਾ ਕਿ ਕੇਂਦਰ ਦੀਆਂ ਇਨ•ਾਂ ਗਲਤ ਨੀਤੀਆਂ ਕਰਦੇ ਹੀ ਦੇਸ਼ ਗਰੀਬੀ, ਭੁ¤ਖਮਰੀ, ਅਨਪੜ•ਤਾ, ਬੇ-ਰੁਜ਼ਗਾਰੀ ਅਤੇ ਸਮਾਜਿਕ ਨਾ-ਬਰਾਬਰਤਾ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ।  ਮੁ¤ਖ ਮੰਤਰੀ ਨੇ ਅੱਤਵਾਦ ਦੇ ਖਾਤਮੇ ਲਈ ਬਣਾਏ ਜਾ ਰਹੇ ਐਨ.ਸੀ.ਟੀ.ਸੀ. ਕੇਂਦਰਾਂ ਦੀ ਵਿਰੋਧਤਾ ਕਰਦਿਆਂ ਕਿਹਾ ਕਿ ਕੇਂਦਰ ਵੱਲੋਂ ਰਾਜਾਂ ਦੀ ਸਹਿਮਤੀ ਤੋਂ ਬਿਨਾਂ ਇਨ•ਾ ਦੀ ਸਥਾਪਨਾ ਸੂਬਿਆਂ ਦੇ ਅਧਿਕਾਰਾਂ ਤੇ ਡਾਕਾ ਹੈ।  ਉਨ•ਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਐਨ ਸੀ ਟੀ ਸੀ ਕੇਂਦਰਾਂ ਦਾ ਤਿਆਰ ਕੀਤਾ ਢਾਂਚਾ ਰਾਜਾਂ ਦੇ ਅਧਿਕਾਰਾਂ ਦਾ ਹਨਣ ਹੈ ਅਤੇ ਇਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। 
ਸਵ: ਅਮਰਜੀਤ ਸਿੰਘ ਸਾਹੀ ਨੂੰ ਸ਼ਰਧਾਂਜ਼ਲੀ ਭੇਂਟ ਕਰਦਿਆਂ ਮੁ¤ਖ ਮੰਤਰੀ ਨੇ ਕਿਹਾ ਕਿ ਸ੍ਰੀ ਸਾਹੀ ਦੀ ਮੌਤ ਪਿਛਲੇ ਸਾਲ ਦੀ ਸਭ ਤੋਂ ਵੱਡੀ ਘਟਨਾ ਸੀ ਜਿਹੜਾ ਕਿ ਪ੍ਰੀਵਾਰ ਅਤੇ ਦੋਵਾਂ ਪਾਰਟੀਆਂ ਲਈ ਨਾ ਪੂਰਾ ਹੋਣ ਵਾਲਾ ਘਾਟਾ ਸੀ। ਉਨ•ਾਂ ਕਿਹਾ ਕਿ ਉਹ ਇੱਕ ਅਜਿਹੇ ਲੋਕ ਨੇਤਾ ਸਨ ਜਿਹੜੇ ਹਲਕੇ ਦੇ ਲੋਕਾਂ ਵਿੱਚ ਹਰਮਨ ਪਿਆਰੇ ਸਨ। ਉਨ•ਾਂ ਦੀ ਹਰਮਨ ਪਿਆਰਤਾ ਨੂੰ ਲੋਕਾਂ ਨੇ ਇਸ ਹਲਕੇ ਤੋਂ ਉਨ•ਾਂ ਦੀ ਪਤਨੀ ਬੀਬੀ ਸੁਖਜੀਤ ਕੌਰ ਸਾਹੀ ਨੂੰ ਵੱਡੇ ਫਰਕ ਨਾਲ ਜਿੱਤਾ ਕੇ ਦਿੱਤੀ ਹੈ। ਉਨ•ਾਂ ਕਿਹਾ ਕਿ ਬੀਬੀ ਸੁਖਜੀਤ ਕੌਰ ਸਾਹੀ ਅਤੇ ਉਨ•ਾਂ ਦਾ ਪ੍ਰੀਵਾਰ ਸਾਹੀ ਦੇ ਕਦਮਾਂ ਤੇ ਚਲਦਿਆਂ ਇਲਾਕੇ ਦੇ ਲੋਕਾਂ ਦੀ ਸੇਵਾ ਕਰ ਰਿਹਾ ਹੈ ਅਤੇ ਅਕਾਲੀ-ਭਾਜਪਾ ਦੋਵਾਂ ਪਾਰਟੀਆਂ ਵੱਲੋਂ ਇਸ ਹਲਕੇ ਦੀ ਸੇਵਾ ਲਈ ਉਨ•ਾਂ ਨੂੰ ਹਰ ਤਰ•ਾਂ ਦਾ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਇਸ ਹਲਕੇ ਦੇ ਵਿਕਾਸ ਵਾਸਤੇ ਲੋਕਾਂ ਨਾਲ ਚੋਣਾਂ ਦੌਰਾਨ ਜੋ ਵਾਅਦੇ ਕੀਤੇ ਗਏ ਸਨ, ਉਨ•ਾਂ ਨੂੰ ਪੂਰਾ ਕਰਨ ਵਾਸਤੇ ਸੰਗਤ ਦਰਸ਼ਨ ਕਰਕੇ ਉਨ•ਾਂ ਨੂੰ ਪੂਰਾ ਕਰਨ ਦਾ ਯਤਨ ਕੀਤਾ ਗਿਆ ਹੈ ਅਤੇ ਇਨ•ਾਂ ਸੰਗਤ ਦਰਸ਼ਨਾਂ ਦੌਰਾਨ 21 ਕਰੋੜ ਰੁਪਏ ਦੀ ਗਰਾਂਟਾਂ ਪਿੰਡਾਂ ਦੇ ਵਿਕਾ ਲਈ ਜਾਰੀ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਦਸੂਹਾ ਹਲਕੇ ਦੇ ਕੰਢੀ ਖੇਤਰ ਦੇ ਵਿਕਾਸ ਵਾਸਤੇ ਤਲਵਾੜਾ ਵਿਖੇ ਸ੍ਰ: ਅਮਰਜੀਤ ਸਿੰਘ ਸਾਹੀ ਦੇ ਨਾਂ ਪੌਲੀਟੈਕਨਿਕ ਕਾਲਜ, ਆਦਰਸ਼ਨ ਕੇਂਦਰ ਅਤੇ ਸੀ-ਪਾਈਟਾਂ ਕੇਂਦਰਾਂ ਦੀ ਸ਼ੁਰੂਆਤ ਕੀਤੀ ਗਈ ਹੈ। ਉਨ•ਾਂ ਕਿਹਾ ਕਿ ਇਸ ਸਾਲ ਦੇ ਬਜ਼ਟ ਸੈਸ਼ਨ ਤੋਂ ਬਾਅਦ ਉਹ ਮੁੜ ਇੱਕ ਵਾਰ ਫ਼ਿਰ ਦਸੂਹੇ ਹਲਕੇ ਦੇ ਪਿੰਡਾਂ ਦਾ ਦੌਰਾ ਕਰਨਗੇ ਅਤੇ ਪਿੰਡਾਂ ਦੀਆਂ ਵਿਕਾਸ ਸਬੰਧੀ ਸਮੱਸਿਆਵਾਂ ਅਤੇ ਅਧੂਰੀਆਂ ਸਕੀਮਾਂ ਨੂੰ ਪੂਰਾ ਕਰਨ ਦੇ ਯਤਨ ਕੀਤੇ ਜਾਣਗੇ। 
  ਇਸ ਮੌਕੇ ਤੇ ਸ੍ਰੀ ਚੁੰਨੀ ਲਾਲ ਭਗਤ ਸਥਾਨਕ ਸਰਕਾਰਾਂ ਅਤੇ ਮੈਡੀਕਲ ਸਿੱਖਿਆ ਮੰਤਰੀ ਪੰਜਾਬ, ਕਮਲ ਸ਼ਰਮਾ ਪ੍ਰਧਾਨ ਭਾਜਪਾ ਪੰਜਾਬ, ਅਵਿਨਾਸ਼ ਰਾਏ ਮੈਂਬਰ ਪਾਰਲੀਮੈਂਟ ਨੇ ਸ੍ਰੀ ਅਮਰਜੀਤ ਸਿੰਘ ਸਾਹੀ ਨੂੰ ਸ਼ਰਧਾਂਜ਼ਲੀ ਭੇਂਟ ਕਰਦਿਆਂ ਕਿਹਾ ਕਿ ਉਨ•ਾਂ ਨੇ ਹਲਕੇ ਦੇ ਵਿਕਾਸ ਵਾਸਤੇ ਹੀ ਨਹੀਂ ਬਲਕਿ ਪੰਜਾਬ ਦੇ ਵਿਕਾਸ ਵਾਸਤੇ ਬੜਾ ਵੱਡਾ ਯੋਗਦਾਨ ਪਾਇਆ ਹੈ ਅਤੇ ਉਹ ਥੋੜੇ ਸਮੇਂ ਵਿੱਚ ਹੀ ਲੋਕਾਂ ਦੇ ਮਕਬੂਲ ਨੇਤਾ ਵਜੋਂ ਉਪਰ ਕੇ ਸਾਹਮਣੇ ਆਏ ਹਨ। ਇਸ ਮੌਕੇ ਦਸੂਹਾ ਹਲਕੇ ਦੀ ਵਿਧਾਇਕ ਬੀਬੀ ਸੁਖਜੀਤ ਕੌਰ ਸਾਹੀ ਨੇ ਮੁ¤ਖ ਮੰਤਰੀ ਪੰਜਾਬ  ਅਤੇ ਆਏ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ•ਾਂ ਨੇ ਇਸ ਦੁ¤ਖ ਦੀ ਘੜੀ ਵਿੱਚ ਪ੍ਰੀਵਾਰ ਦੇ ਸਿਰ ਤੇ ਪੂਰੀ ਤਰ•ਾਂ ਮੇਹਰਭਰਿਆ ਹੱਥ ਰੱਖਿਆ ਹੈ ਅਤੇ ਲੋਕਾਂ ਵੱਲੋਂ ਦਿੱਤੇ ਗਏ ਪਿਆਰ ਅਤੇ ਸਤਿਕਾਰ ਲਈ ਉਨ•ਾਂ ਦਾ ਪ੍ਰੀਵਾਰ ਹਮੇਸ਼ਾ ਰਿਣੀ ਰਹੇਗਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ, ਬੀਬੀ ਮਹਿੰਦਰ ਕੌਰ, ਸ੍ਰੀ ਸੋਮ ਪ੍ਰਕਾਸ਼, ਸ੍ਰੀ ਗੁਰਬਚਨ ਸਿੰਘ ਬੰਬੇਹਾਲੀ (ਤਿੰਨੇ ਮੁ¤ਖ ਸੰਸਦੀ ਸਕੱਤਰ), ਕਾਂਗਰਸੀ ਵਿਧਾਇਕ ਰਜਨੀਸ਼ ਬੱਬੀ, ਅਸ਼ਵਨੀ ਸ਼ਰਮਾ ਵਿਧਾਇਕ,  ਸ੍ਰੀ ਤੀਕਸ਼ਨ ਸੂਦ, ਸੇਵਾ ਸਿੰਘ ਸੇਖਵਾਂ, ਅਰੁਨੇਸ਼ ਸ਼ਾਕਰ ( ਤਿੰਨੇ ਸਾਬਕਾ ਸਾਬਕਾ ਮੰਤਰੀ ਪੰਜਾਬ), ਵਿਜੇ ਸਾਂਪਲਾ ਚੇਅਰਮੈਨ ਪੰਜਾਬ ਖਾਦੀ ਬੋਰਡ, ਡਾ. ਹਰਸਿਮਰਤ ਸਿੰਘ ਸਾਹੀ, ਅਰਵਿੰਦਰ ਸਿੰਘ ਰਸੂਲਪੁਰ ਹਲਕਾ ਇੰਚਾਰਜ ਟਾਂਡਾ, ਠਾਕਰ ਦਲੀਪ ਸਿੰਘ ਮੁ¤ਖੀ ਨਾਮਧਾਰੀ ਸੰਪਰਦਾਏ, ਤਜਿੰਦਰ ਬਿੱਟੂ ਕਾਂਗਰਸ ਆਗੂ, ਸਤਵਿੰਦਰ ਪਾਲ ਢੱਟ, ਇਕਬਾਲ ਸਿੰਘ ਜੌਹਲ ਅਤੇ ਅਵਤਾਰ ਸਿੰਘ ਜੌਹਲ (ਦੋਵੇਂ ਯੂਥ ਆਗੂ), ਜਗਮੋਹਨ ਸਿੰਘ ਬੱਬੂ ਸਰਕਲ ਪ੍ਰਧਾਨ, ਸ੍ਰੀ ਲੋਕ ਨਾਥ ਆਂਗਰਾ ਡੀ ਆਈ ਜੀ ਜ¦ਧਰ ਰੇਂਜ, ਸੁਖਚੈਨ ਸਿੰਘ ਗਿੱਲ ਐਸ ਐਸ ਪੀ ਅਤੇ ਹੋਰ ਰਾਜਨੀਤਿਕ ਆਗੂ ਤੇ ਅਧਿਕਾਰੀ ਹਾਜ਼ਰ ਸਨ। 

ਸ੍ਰ: ਪ੍ਰਕਾਸ਼ ਸਿੰਘ ਬਾਦਲ ਮੁ¤ਖ ਮੰਤਰੀ ਪੰਜਾਬ ਦਾਣਾ ਮੰਡੀ ਦਸੂਹਾ ਵਿਖੇ ਸਵ: ਅਮਰਜੀਤ ਸਿੰਘ ਸਾਹੀ ਦੀ ਪਹਿਲੀ ਬਰਸੀ ਮੌਕੇ ਸ਼ਰਧਾਂਜ਼ਲੀ ਭੇਂਟ ਕਰਦੇ ਹੋਏ। ਮੰਚ ਤੇ ਸ੍ਰੀ ਚੁੰਨੀ ਲਾਲ ਭਗਤ ਕੈਬਨਿਟ ਮੰਤਰੀ ਪੰਜਾਬ, ਬੀਬੀ ਮਹਿੰਦਰ ਕੌਰ ਜੋਸ਼, ਸੋਮ ਪ੍ਰਕਾਸ਼ (ਦੋਵੇ ਸੰਸਦੀ ਸਕੱਤਰ) ਅਤੇ ਹੋਰ ਆਗੂ ਬੈਠੇ ਦਿਖਾਈ ਦੇ ਰਹੇ ਹਨ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger