ਮਾਨਸਾ 25ਫਰਵਰੀ (ਸਫਲਸੋਚ)ਸਥਾਨਕ ਪੁਲੀਸ ਡੀਏਵੀ ਪਬਲਿਕ ਸਕੂਲ ਮਾਨਸਾ ਵਿਖੇ ਸਕੂਲ ਦੇ ਪ੍ਰਿੰਸੀਪਲ ਜਤਿੰਦਰ ਕੁਮਾਰ ਸ਼ਰਮਾ ਵੱਲੋਂ ਸਕੂਲ ਦੀ ਬੇਹਤਰੀ ਲਈ ਕੀਤੇ ਜਾ ਰਹੇ ਯਤਨਾਂ, ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਪੈਦਾ ਕੀਤੇ ਉਸਾਰੂ ਅਤੇ ਉਤਸ਼ਾਹਜਨਕ ਮਾਹੌਲ ਤੋਂ ਖੁਸ਼ ਹੋ ਕੇ ਸਕੂਲ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਪ੍ਰਿੰਸੀਪਲ ਦਿਵਸ ਮਨਾਉਣ ਲਈ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮੇਂ ਪ੍ਰਿੰਸੀਪਲ ਜਤਿੰਦਰ ਕੁਮਾਰ ਸ਼ਰਮਾਂ ਵੱਲੋਂ ਕੇਕ ਕੱਟਣ ਤੋਂ ਬਾਅਦ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਿਸੇ ਵੀ ਦਿਨ, ਤਿਓਹਾਰ ਅਤੇ ਦਿਵਸ ਆਦਿ ਨੂੰ ਮਨਾਉਣ ਨਾਲ ਉਸਦੀ ਸਾਰਥਿਕਤਾ ਅਤੇ ਸਬੰਧਿਤ ਵਿਅਕਤੀਆਂ ਦੀਆਂ ਜ਼ਿੰਮੇਵਾਰੀਆਂ ਵਧ ਜਾਂਦੀਆਂ ਹਨ। ਉਹ ਅੱਜ ਤੋਂ ਆਪਣੀਆਂ ਜ਼ਿੰਮੇਵਾਰੀਆਂ ਹੋਰ ਵਧੀਆ ਤਰੀਕੇ ਨਾਲ ਨਿਭਾਉਣ ਲਈ ਦੁੱਗਣੇ ਉਤਸਾਹਿਤ ਹੋ ਕੇ ਚੱਲਣਗੇ। ਉਪਰੰਤ ਸਮੂਹ ਸਟਾਫ਼ ਵੱਲੋਂ ਪ੍ਰਿੰਸੀਪਲ ਨੂੰ ਫੁੱਲਾਂ ਦਾ ਗੁਲਦਸਤਾ ਵੀ ਭੇਂਟ ਕੀਤਾ ਗਿਆ। ਪ੍ਰਿੰਸੀਪਲ ਵੱਲੋਂ ਦੋ ਅਧਿਆਪਕਾਵਾਂ ਮੈਡਮ ਗੁਣਵੰਤ ਮਾਨ ਅਤੇ ਕਵਿਤਾ ਰਾਣੀ ਨੂੰ ਉਹਨਾਂ ਵੱਲੋਂ ਪਿੱਛਲੇ ਸਾਲ ਨਿਭਾਈ ਵਧੀਆ ਕਾਰਗੁਜ਼ਾਰੀ ਲਈ ਸ਼ੈਸੇ ਪਹਿਨਾਕੇ ਅਤੇ ਫ਼ੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਵਿਦਿਆਰਥੀਆਂ ਵੱਲੋਂ ਪ੍ਰਿੰਸੀਪਲ ਦੇ ਮਾਣ ਵਿੱਚ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਸਮੇਂ ਸਕੂਲ ਦੇ ਅਧਿਆਪਕ ਮੈਡਮ ਅਲਕਾ, ਵੰਦਨਾ, ਕਮਲਦੀਪ ਕੌਰ, ਮਨਮੋਹਣ ਸਿੰਘ, ਅਮਨਦੀਪ ੰਿਸਘ ਅਤੇ ਗਗਨਦੀਪ ਮੌੜ ਆਦਿ ਅਧਿਆਪਕ ਵੀ ਹਾਜ਼ਰ ਸਨ।

Post a Comment