ਝੁਨੀਰ 25 ਫਰਵਰੀ(ਮਨਿੰਦਰ ਸਿੰਘ ਦਾਨੇਵਾਲੀਆ) ਸਹੀਦ ਊਧਮ ਸਿੰਘ ਸਪੋਰਟਸ ਐਂਡ ਵੈਲਫੇਅਰ ਕੱਲਬ ਨੰਦਗੜ੍ਹ ਵਲੋਂ ਪਹਿਲਾ ਸ਼ਾਨਦਾਰ ਦੋ ਰੋਜ਼ਾ ਕੱਬਡੀ ਟੂਰਨਾਮੈਟ ਕਰਵਾਇਆ ਗਿਆ ।ਇਸ ਟੂਰਨਾਮੈਟ ਵਿੱਚ ਉਚ ਕੋਟੀ ਦੀਆਂ ਟੀਮਾ ਨੇ ਭਾਗ ਲਿਆ ਬਾਹਰੋ ਆਈਆ ਟੀਮਾ ਲਈ ਰਹਿਣ ਦਾ ਅਤੇ ਦਰਸ਼ਕਾ ਲਈ ਖੇਡਾ ਦੇਖਣ ਦਾ ਵਿਸ਼ੇਸ ਪ੍ਰਬੰਧ ਕੀਤਾ ਹੋਇਆ ਸੀ। ਟੂਰਨਾਮੈਟਾਂ ਦੌਰਾਨ ਮੁਕਾਬਲੇ ਇਸ ਤਰਾ ਰਹੇ ਕਬੱਡੀ 45 ਕਿਲੋ ਫਸਟ ਦਾਤੇਵਾਸ ਸੈਕਿੰਡ ਬੱਪੀਆਣਾ, 52 ਕਿਲੋ ਫਸਟ ਜੀਦਾ ਸੈਕਿੰਡ ਬੁਰਜ ਢਿਲਵਾਂ,62ਕਿਲੋ ਝੁਨੀਰ ਫਸਟ,ਸੈਕਿੰਡ ਮਾਖੇਵਾਲਾ,75 ਕਿਲੋ ਫਸਟ ਰਾਮਪੁਰਾ,ਸੈਕਿੰਡ ਭੀਖੀ ਰਹੇ।ਇਨਾਮ ਵੰਡਣ ਦੀ ਰਸਮ ਵੱਖ-ਵੱਖ ਖਿੇਡਾਰੀਆਂ ਨੂੰ ਜ਼ਿਲਾ ਪ੍ਰੀਸ਼ਦ ਦੇ ਚੇਅਰਮੈਨ ਦਿਲਰਾਜ ਸਿੰਘ ਭੂੰਦੜ,ਵਿਧਾਇਕ ਅਜੀਤ ਇੰਦਰ ਸਿੰਘ ਮੋਫਰ,ਜ਼ਿਲਾ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਗੁਰਪ੍ਰੀਤ ਸਿੰਘ ਵਿੱਕੀ,ਨੇ ਕੀਤੀ ਇਸ ਮੌਕੇ ਇਸ ਮੌਕੇ ਖਿਡਾਰੀਆ ਨੂੰ ਹੌਸਲਾ ਹਫ਼ਜਾਈ ਦੇਣ ਲਈ ਇੰਜ:ਬਲਵਿੰਦਰ ਸਿੰਘ,ਸਰਪੰਚ ਬੂਟਾ ਸਿੰਘ,ਸਾਬਕਾ ਪ੍ਰਧਾਨ ਹਰਪ੍ਰੀਤ ਸਿੰਘ ਨੰਦਗੜ੍ਹ ਆਦਿ ਪਹੁੰਚੇ।ਕੱਲਬ ਦੇ ਪ੍ਰਧਾਨ ਕਰਮਜੀਤ ਸਿੰਘ,ਹਰਵਿੰਦਰ ਸਿੰਘ,ਜਸਵਿੰਦਰ ਸਿੰਘ,ਗਗਨਦੀਪ ਸਿੰਘ,ਗੁਰਪਿਆਰ ਸਿੰਘ,ਬਲਵਿੰਦਰ ਸਿੰਘ,ਗੁਰਤੇਜ ਸਿੰਘ,ਬਲੀ ਚੌਹਾਨ ਆਦਿ ਨੇ ਬਾਹਰੋ ਆਈਆਂ ਟੀਮਾ ਅਤੇ ਪਤਵੰਤਿਆਂ ਧੰਨਵਾਦ ਕੀਤਾ।

Post a Comment