ਸ਼ਾਹਕੋਟ/ਮਲਸੀਆਂ, 22 ਫਰਵਰੀ (ਸਚਦੇਵਾ) ਸ੍ਰੌਮਣੀ ਰੰਗਰੇਟਾਂ ਦਲ ਵੱਲੋਂ ਸ਼ੁੱਕਰਵਾਰ ਨੂੰ ਅਮਰਜੀਤ ਸਿੰਘ ਈਦਾ ਯੂਥ ਪ੍ਰਧਾਨ ਪੰਜਾਬ ਦੀ ਅਗਵਾਈ ‘ਚ ਰੋਡ ਸ਼ੌਅ ਕੀਤਾ ਗਿਆ । ਇਹ ਰੋਡ ਸ਼ੌਅ ਸੁਲਤਾਨਪੁਰ ਲੋਧੀ ਦੀ ਦਾਣਾ ਮੰਡੀ ਤੋਂ ਸ਼ੁਰੂ ਹੋ ਕੇ ਲੋਹੀਆ, ਮਲਸੀਆ, ਸ਼ਾਹਕੋਟ, ਪਰਜੀਆ, ਮਹਿਤਪੁਰ, ਨਕੋਦਰ, ਟੱਟ ਕਲਾਂ, ਮੱਲੀਆ ਕਲ•ਾਂ, ਉੱਗੀ ਤੋਂ ਹੁੰਦਾ ਹੋਇਆ ਸ਼ਾਮ ਸਮੇਂ ਭਗਵਾਨ ਵਾਲਮੀਕ ਯੋਗ ਆਸ਼ਰਮ ਡੇਰਾ ਰਹੀਮਪੁਰ (ਉੱਗੀ) ਵਿਖੇ ਸਮਾਪਤ ਹੋਇਆ, ਜਿਸ ਵਿੱਚ ਹਜ਼ਾਰਾ ਦੀ ਗਿਣਤੀ ‘ਚ ਮੋਟਰਸਾਇਕਲ ਅਤੇ ਗੱਡੀਆ ਦਾ ਕਾਫਲਾ ਅਤੇ ਵਾਲਮੀਕ ਸਮਾਜ ਦੇ ਆਗੂ ‘ਤੇ ਯੂਥ ਵਰਕਰ ਸ਼ਾਮਲ ਸਨ । ਇਸ ਰੋਡ ਸ਼ੌਅ ਨੂੰ ਸੁਲਤਾਪੁਰ ਲੋਧੀ ਤੋਂ ਸੀਨੀਅਰ ਅਕਾਲੀ ਆਗੂ ਹੰਸ ਰਾਜ ਹੰਸ ਨੇ ਝੰਡੇ ਦੇ ਕੇ ਰਵਾਨਾ ਕੀਤਾ, ਇਸ ਮੌਕੇ ਉਨ•ਾਂ ਨਾਲ ਸੰਤ ਬਾਬਾ ਪਰਗਟ ਨਾਥ ਜੀ ਡੇਰਾ ਰਹੀਮਪੁਰ, ਸੰਤ ਬਾਬਾ ਨਿਰਮਲ ਨਾਥ ਨੱਲ• ਵਾਲੇ, ਬੀਬੀ ਉਪਿੰਦਰਜੀਤ ਕੌਰ ਸਾਬਕਾ ਮੰਤਰੀ, ਸੁੱਚਾ ਸਿੰਘ ਮੈਂਬਰ ਜਿਲ•ਾਂ ਪ੍ਰੀਸ਼ਦ, ਅਮਰਜੀਤ ਸਿੰਘ ਈਦਾ ਸੂਬਾ ਪ੍ਰਧਾਨ, ਕੁਲਵੰਤ ਸਿੰਘ ਢੰਡੋਵਾਲ ਵਾਇਸ ਪ੍ਰਧਾਨ ਆਦਿ ਹਾਜ਼ਰ ਸਨ । ਸ਼੍ਰੋਮਣੀ ਰੰਗਰੇਟਾ ਦਲ ਪੰਜਾਬ ਦੇ ਯੂਥ ਵਿੰਗ ਦੇ ਪ੍ਰਧਾਨ ਅਮਰਜੀਤ ਸਿੰਘ ਈਦਾ, ਵਾਇਸ ਪ੍ਰਧਾਨ ਵੀਰ ਕੁਲਵੰਤ ਸਿੰਘ ਢੰਡੋਵਾਲ ਨੇ ਦੱਸਿਆ ਕਿ ਮਾਰਚ ਮਹੀਨੇ ‘ਚ ਸ਼੍ਰੌਮਣੀ ਰੰਗਰੇਟਾ ਦਲ ਪੰਜਾਬ ਵੱਲੋਂ ਸ਼ਾਹਕੋਟ ‘ਚ ਵਾਲਮੀਕ-ਮਜ਼ਬੀ ਸਿੱਖ ਚੇਤਨਾ ਰੈਲੀ ਕਰਵਾਈ ਜਾ ਰਹੀ ਹੈ, ਜਿਸ ਵਿੱਚ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ । ਉਨ•ਾਂ ਦੱਸਿਆ ਕਿ ਇਹ ਰੋਡ ਸ਼ੌਅ ਚੇਤਨਾ ਰੈਲੀ ਸਬੰਧੀ ਲੋਕਾਂ ਨੂੰ ਲਾਮਬੰਦ ਕਰਨ ਲਈ, ਸਮਾਜ ਨੂੰ ਇੱਕੋਂ ਪਲੇਟ ਫਾਰਮ ‘ਤੇ ਇਕੱਠੇ ਕਰਨ ਅਤੇ ਸਮਾਜਿਕ ਬੁਰੀਆਂ ਦਾ ਖਾਤਮਾ ਕਰਨ ਲਈ ਕੀਤਾ ਗਿਆ ਹੈ । ਇਸ ਮੌਕੇ ਹੋਰਨਾ ਤੋਂ ਇਲਾਵਾ ਜਿਲ•ਾਂ ਪ੍ਰਧਾਨ ਰਾਹੁਲ, ਸੁਖਦੇਵ ਸਿੰਘ ਮੋਠਾਵਾਲਾ, ਸੰਤੋਖ ਸਿੰਘ ਭੌਰ, ਮਨੋਹਰ ਲਾਲ ਬੈਂਸ ਸਰਪੰਚ ਹੇਰਾ, ਰੋਮੀ ਗਿੱਲ, ਜਗੀਰ ਸਿੰਘ ਕਾਲਰੂ ਪੰਜਾਬ ਪ੍ਰਧਾਨ ਸੈਂਟਰ ਵਾਲਮੀਕ ਸਭਾ, ਗੋਪੀ ਜਾਹਮਾ ਕੰਗ ਵਾਇਸ ਪ੍ਰਧਾਨ ਜਿਲ•ਾਂ ਜਲੰਧਰ, ਦਲਬੀਰ ਸਿੰਘ ਸੱਭਰਵਾਲ ਮਲਸੀਆ, ਪ੍ਰਧਾਨ ਬਲਵਿੰਦਰ ਸਿੰਘ ਭੱਟੀ ਸੁਲਤਾਨਪੁਰ ਲੋਧੀ, ਸਰਪੰਚ ਰਾਜ ਕੁਮਾਰ ਕਾਗਣਾ, ਅਸ਼ਵਨੀ ਕੁਮਾਰ ਮਹਿਤਪੁਰ, ਸੋਨੂੰ ਸੁਲਤਾਨਪੁਰ ਲੋਧੀ, ਬੀਬੀ ਕਿੱਟੂ ਗਰੇਵਾਲ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਯੂਥ ਆਗੂ ‘ਤੇ ਵਰਕਰ ਅਤੇ ਵੱਖ-ਵੱਖ ਪਿੰਡਾਂ ਦੇ ਪੰਚ, ਸਰਪੰਚ ਹਾਜ਼ਰ ਸਨ । ਇਸ ਰੋਡ ਸ਼ੋਅ ‘ਚ ਸ਼ਾਮਲ ਹੋਣ ਲਈ ਇਲਾਕਾ ਬਸ ਸਟੈਂਡ ਸ਼ਾਹਕੋਟ ਤੋਂ ਵੀ ਸ਼੍ਰੋਮਣੀ ਰੰਗਰੇਟਾ ਦਲ ਪੰਜਾਬ ਦੇ ਯੂਥ ਵਿੰਗ ਵਾਇਸ ਪ੍ਰਧਾਨ ਵੀਰ ਕੁਲਵੰਤ ਸਿੰਘ ਢੰਡੋਵਾਲ ਦੀ ਅਗਵਾਈ ‘ਚ ਇੱਕ ਵਿਸ਼ਾਲ ਕਾਫਲਾ ਰਵਾਨਾ ਹੋਇਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਰੰਗਰੇਟਾ ਦਲ ਦੇ ਜਿਲ•ਾਂ ਮੀਤ ਪ੍ਰਧਾਨ ਪਵਨ ਕੁਮਾਰ ਮੀਏਵਾਲ, ਯੂਥ ਆਗੂ ਜਗਦੀਸ਼ ਸਾਂਦਾ, ਸੁਖਦੇਵ ਗਿੱਲ ਨੰਗਲ ਅੰਬੀਆ, ਰਣਜੀਤ ਸਿੰਘ, ਬਾਬਾ ਰੇਸ਼ਮ ਸਿੰਘ (ਦੋਵੇਂ) ਮੈਂਬਰ ਪੰਚਾਇਤ ਬਾਜਵਾ ਕਲਾਂ, ਬਲਵਿੰਦਰ ਸਿੰਘ ਪ੍ਰਧਾਨ ਰੀਪਬਲਿਕ ਪਾਰਟੀ ਆਫ ਇੰਡੀਆ, ਕਪਿਲ ਚੋਪੜਾ, ਸੁਖਮਿੰਦਰਪਾਲ ਮੰਗਾ ਐਮ.ਸੀ, ਸਾਬੀ ਕੋਹਾੜਾ, ਇੰਦਰਜੀਤ ਗਿੱਲ, ਰਾਜੂ ਨੰਬਰਦਾਰ ਮੀਏਵਾਲ, ਨਰੇਸ਼ ਰੌਤਾ ਆਦਿ ਹਾਜ਼ਰ ਸਨ ।
ਸ੍ਰੌਮਣੀ ਰੰਗਰੇਟਾਂ ਦਲ ਵੱਲੋਂ ਕੱਢੇ ਗਏ ਰੌਡ ਸੌਅ ਦਾ ਸ਼ਾਹਕੋਟ ਮੁੱਖ ਮਾਰਗ ‘ਤੇ ਸਵਾਗਤ ਕਰਦੇ ਹੋਏ ਆਗੂ । ਨਾਲ ਰੌਡ ਸ਼ੌਅ ‘ਚ ਸ਼ਾਮਲ ਹੋਣ ਲਈ ਸ਼ਾਹਕੋਟ ਤੋਂ ਰਵਾਨਾ ਹੁੰਦਾ ਨੌਜੁਆਨਾਂ ਦਾ ਵਿਸ਼ਾਲ ਕਾਫਲਾ ।


Post a Comment