ਸ਼ਾਹਕੋਟ, 22 ਫਰਵਰੀ (ਸਚਦੇਵਾ) ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸ਼ਨ ਸੰਸਥਾਨ ਪੰਜਾਬ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾ ਅਨੁਸਾਰ ਵੱਖ-ਵੱਖ ਨਗਰ ਕੌਸ਼ਲਾਂ, ਨਗਰ ਪੰਚਾਇਤਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਉਨ•ਾਂ ਦੀਆਂ ਜਿੰਮੇਵਾਰੀਆਂ ਅਤੇ ਅਧਿਕਾਰਾ ਪ੍ਰਤੀ ਜਾਣੂ ਕਰਵਾਉਣ ਲਈ ਟ੍ਰੇਨਿੰਗ ਦਿੱਤੀ ਜਾ ਰਹੀ ਹੈ । ਇਸੇ ਤਹਿਤ ਸ਼ੁੱਕਰਵਾਰ ਨੂੰ ਮਹਾਤਮਾ ਗਾਂਧੀ ਸਟੇਟ ਇੰਸਟੀਚੀਊਟ ਆਫ ਪਬਲਿਕ ਐਡਮਿਨਿਸ਼ਟ੍ਰੇਸਨ ਪੰਜਾਬ ਰਿਜ਼ਨਲ ਸੈਂਟਰ ਜਲੰਧਰ ਵੱਲੋਂ ਨਗਰ ਪੰਚਾਇਤ ਸ਼ਾਹਕੋਟ ਦੀ ਨਵੀਂ ਬਣੀ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਉਨ•ਾਂ ਦੀਆਂ ਜਿੰਮੇਵਾਰੀਆਂ ਅਤੇ ਅਧਿਕਾਰਾਂ ਪ੍ਰਤੀ ਜਾਣਕਾਰੀ ਦਿੱਤੀ ਗਈ । ਇਸ ਮੌਕੇ ਟ੍ਰੇਨਿੰਗ ਟੀਮ ‘ਚ ਮੁੱਖ ਤੌਰ ‘ਤੇ ਐਨ.ਕੇ ਅਰੌੜਾ (ਆਈ.ਏ.ਐਸ) ਸੇਵਾ ਮੁਕਤ ਚੀਫ ਸਕੱਤਰ ਪੰਜਾਬ, ਡੀ.ਪੀ ਗੁਪਤਾ ਸੇਵਾ ਮੁਕਤ ਸਾਬਕਾ ਕਮਿਸ਼ਨਰ ਕਾਰਪੋਰੇਸ਼ਨ, ਇੰਜੀਅਰ ਦਰਸ਼ਨ ਸਿੰਘ ਰੀਜ਼ਨਲ ਡਾਇਰੈਕਟਰ ਮਹਾਤਮਾ ਗਾਂਧੀ ਸਟੇਟ ਇੰਸਟੀਚੀਊਟ ਆਫ ਪਬਲਿਕ ਐਡਮਿਨਿਸ਼ਟ੍ਰੇਸਨ ਅਤੇ ਮੁੱਖ ਰਿਸੋਰਸ ਪਰਸਨ ਆਰ.ਪੀ ਸੇਠੀ ਸ਼ਾਮਲ ਹੋਏ । ਇਸ ਮੌਕੇ ਐਨ.ਕੇ ਅਰੌੜਾ (ਆਈ.ਏ.ਐਸ) ਸੇਵਾ ਮੁਕਤ ਚੀਫ ਸਕੱਤਰ ਪੰਜਾਬ ਨੇ ਨਗਰ ਪੰਚਾਇਤ ਸ਼ਾਹਕੋਟ ਦੀ ਨਵੀਂ ਬਣੀ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨਾਲ ਆਪਣੀ ਜਿੰਦਗੀ ਦੇ ਤਜਰਬੇ ਸਾਂਝੇ ਕੀਤੇ, ਉਪਰੰਤ ਮੁੱਖ ਰਿਸੋਰਸ ਪਰਸਨ ਆਰ.ਪੀ ਸੇਠੀ ਨੇ ਕਮੇਟੀਆਂ ਦੀਆਂ ਕਰਵਾਈਆਂ ਜਾਣ ਵਾਲੀਆਂ ਮੀਟਿੰਗਾਂ, ਕਮੇਟੀ ਨੂੰ ਕਿਸ ਢੰਗ ਨਾਲ ਚਣਾਉਣਾ, ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਬਾਰੇ, ਕਮੇਟੀ ਦੀ ਜਮੀਨ ਜਾਇਦਾਦ ਦੀ ਸਾਂਭ-ਸੰਭਾਲ ਬਾਰੇ, ਸ਼ਹਿਰ ਦਾ ਵਿਕਾਸ ਕਿਵੇਂ ਕਰਵਾਉਣਾ ਹੈ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ । ਇਸ ਮੌਕੇ ਟ੍ਰੇਨਿੰਗ ਟੀਮ ਵੱਲੋਂ ਕੌਸਲਰਾਂ ਵੱਲੋਂ ਪੁੱਛੇ ਗਏ ਸਵਾਲਾ ਦੇ ਮੌਕੇ ‘ਤੇ ਹੀ ਜਵਾਬ ਵੀ ਦਿੱਤੇ ਗਏ । ਇਸ ਮੌਕੇ ਇੰਜੀਅਰ ਦਰਸ਼ਨ ਸਿੰਘ ਰੀਜ਼ਨਲ ਡਾਇਰੈਕਟਰ ਮਹਾਤਮਾ ਗਾਂਧੀ ਸਟੇਟ ਇੰਸਟੀਚੀਊਟ ਆਫ ਪਬਲਿਕ ਐਡਮਿਨਿਸ਼ਟ੍ਰੇਸਨ ਨੇ ਸਾਰੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਸਾਰਿਆ ਦਾ ਧੰਨਵਾਦ ਕੀਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਡੀ.ਐਮ ਸ਼ਾਹਕੋਟ ਟੀ.ਐਨ ਪਾਸੀ, ਕਾਰਜ ਸਾਧਕ ਅਫਸਰ ਸ਼ਾਹਕੋਟ ਬਲਜੀਤ ਸਿੰਘ ਬਿਲਗਾ, ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਤਰਸੇਮ ਲਾਲ ਮਿੱਤਲ, ਸੀਨੀਅਰ ਵਾਇਸ ਪ੍ਰਧਾਨ ਚਰਨਦਾਸ ਗਾਬਾ, ਹਰੀਸ਼ ਮਿੱਤਲ, ਸੁਰਿੰਦਰ ਸਿੰਘ, ਸੁਖਮਿੰਦਰ ਪਾਲ ਮੰਗਾ, ਅਨਵਰ, ਸੁਰਿੰਦਰ ਅਰੌੜਾ (ਸਾਰੇ ਕੌਸਲਰ) ਆਦਿ ਹਾਜ਼ਰ ਸਨ ।
ਨਗਰ ਪੰਚਾਇਤ ਸ਼ਾਹਕੋਟ ਦੀ ਨਵੀਂ ਬਣੀ ਕਮੇਟੀ ਦੇ ਅਹੁਦੇਦਾਰਾ ਅਤੇ ਮੈਂਬਰਾਂ ਨੂੰ ਅਧਿਕਾਰਾਂ ‘ਤੇ ਜਿੰਮੇਵਾਰੀ ਬਾਰੇ ਟ੍ਰੇਨਿੰਗ ਦਿੰਦੇ ਹੋਏ ਐਨ.ਕੇ ਅਰੋੜਾ, ਡੀ.ਪੀ ਗੁਪਤਾ, ਆਰ.ਪੀ ਸੇਠੀ ਅਤੇ ਹੋਰ । ਨਾਲ ਟ੍ਰੇਨਿੰਗ ਹਾਸਲ ਕਰਦੇ ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰ ।


Post a Comment