ਲੁਧਿਆਣਾ (ਸਤਪਾਲ ਸੋਨ9) ਆਰ. ਐਸ. ਮਾਡਲ ਸਕੂਲ ਲੁਧਿਆਣਾ ਵਿਖੇ ਸਕੂਲ ਪ੍ਰੰਬਧਕ ਕਮੇਟੀ ਵਲੋਂ ਜੀ. ਟੀ. ਵੀ. ਚੈ¤ਨਲ ਤੇ ਚੱਲੇ ਸ਼ੋਅ ਸਾ ਰੇ ਗਾ ਮਾ ਪਾ ਵਿਚ ਦੂਜੇ ਸਥਾਨ ਤੇ ਰਹੇ ਲੁਧਿਆਣਾ ਸ਼ਹਿਰ ਦੀ ਸ਼ਾਨ ਸਹਿਨਾਜ ਅਖ਼ਤਰ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਭਾਵਾਧਸ ਦੇ ਰਾਸ਼ਟਰੀ ਸੰਚਾਲਕ ਅਤੇ ਮੈਂਬਰ ਵਰਕਿੰਗ ਕਮੇਟੀ ਸ਼੍ਰੋਮਣੀ ਅਕਾਲੀ ਦਲ ਨਰੇਸ਼ ਧੀਂਗਾਨ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਸਕੂਲ ਕਮੇਟੀ ਵਲੋਂ ਸਹਿਨਾਜ ਅਖ਼ਤਰ ਦੀ ਮਾਤਾ ਰਾਣੀ ਧਾਲੀਵਾਲ ਦਾ ਵੀ ਵਿਸ਼ੇਸ਼ ਤੌਰ ਸਨਮਾਨ ਕੀਤਾ ਗਿਆ। ਇਸ ਮੌਕੇ ਸਹਿਨਾਜ ਅਖ਼ਤਰ ਨੇ ਕਿਹਾ ਕਿ ਉਸ ਨੂੰ ਇਸ ਮੁਕਾਮ ਤੇ ਪਹੁੰਚਾਉਣ ਵਿਚ ਰੱਬ ਵਰਗੇ ਸਰੋਤਿਆਂ ਤੇ ਉਸਦੇ ਵੱਡੇ ਭਰਾ ਨਰੇਸ਼ ਧੀਂਗਾਨ ਦਾ , ਉਸਦੇ ਦੋਸਤਾਂ ਮਿੱਤਰਾਂ, ਸਾਥੀਆਂ ਤੇ ਸੱਜਣਾਂ ਦਾ ਬਹੁਤ ਵੱਡਾ ਹੈ। ਇਸ ਮੌਕੇ ਨਰੇਸ਼ ਧੀਂਗਾਨ ਨੇ ਸਹਿਨਾਜ ਅਖ਼ਤਰ ਨਾ ਸਿਰਫ਼ ਪੰਜਾਬ ਦਾ ਹੀ ਨਹੀਂ ਸਗੋਂ ਲੁਧਿਆਣੇ ਸ਼ਹਿਰ ਅਤੇ ਆਪਣੇ ਸਕੂਲ ਦਾ ਨਾਮ ਸਾਰੀ ਦੁਨੀਆਂ ਵਿਚ ਰੌਸ਼ਨ ਕੀਤਾ ਹੈ। ਉਨ•ਾਂ ਕਿਹਾ ਕਿ ਇਸ ਦੁਨੀਆ ਵਿਚ ਪਹਿਲਾ ਮਾਤਾ ਪਿਤਾ ਤੇ ਗੁਰੂ ਹੀ ਪ੍ਰਮਾਤਮਾ ਹਨ। ਉਨ•ਾਂ ਕਿਹਾ ਮਾਤਾ ਪਿਤਾ ਅਤੇ ਗੁਰੂ ਤੋਂ ਬਿਨ•ਾਂ ਹੋਰ ਪ੍ਰਮਾਤਮਾ ਨਾ ਕਿਸੇ ਦੇਖਿਆ ਤੇ ਨਾ ਹੀ ਦੇਖੇਗਾ। ਉਨ•ਾਂ ਕਿਹਾ ਸਾਨੂੰ ਆਪਣੇ ਮਾਤਾ ਪਿਤਾ ਦੇ ਨਾਲ ਨਾਲ ਗੁਰੂ ਦਾ ਵੀ ਸਤਿਕਾਰ ਤੇ ਸੇਵਾ ਕਰਨੀ ਚਾਹੀਦੀ ਹੈ। ਇਸ ਮੌਕੇ ਸਕੂਲ ਪ੍ਰਿੰਸੀਪਲ ਮੋਹਨ ਲਾਲ ਕਾਲਰਾ, ਸਕੂਲ ਮੈਨੇਜਰ ਸ੍ਰੀ ਵਿਨੋਦ ਸਹਿਗਲ, ਵਾਈਸ ਪ੍ਰਿੰਸੀਪਲ ਸ੍ਰੀਮਤੀ ਮਨਿੰਦਰਜੀਤ ਕੌਰ ਵਲੋਂ ਵੀ ਸੰਬੋਧਨ ਕੀਤਾ ਗਿਆ। ਇਸ ਮੌਕੇ ਸ੍ਰੀਮਤੀ ਸੁਖਦੇਵ ਕੌਰ, ਸ੍ਰੀਮਤੀ ਅੰਜਨਾ ਬਾਲਾ, ਸ੍ਰੀਮਤੀ ਆਸ਼ਾ ਪਾਹੂਜਾ, ਸ੍ਰੀਮਤੀ ਸੁਨੀਤਾ ਦੇਵਗਨ, ਸ੍ਰੀਮਤੀ ਕੇਵਲ ਕੁਮਾਰੀ, ਸ੍ਰੀਮਤੀ ਅਰਤਿੰਦਰ ਕੌਰ (ਹੈ¤ਡ ਮਿਊਜ਼ਿਕ ਵਿਭਾਗ), ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।


Post a Comment