ਕੋਟਕਪੂਰਾ/2ਡਰਵਰੀ/ ਜੇ.ਆਰ.ਅਸੋਕ/ਅੱਜ ਕੋਟਕਪੂਰਾ ਵਿਖੇ ਸਿਹਤ ਵਿਭਾਗ ਪੰਜਾਬ ਅਤੇ ਜਿਲ•ਾ ਪੁਲਿਸ ਫਰੀਦਕੋਟ ਦੇ ਸਾਂਝੇ ਤੋਰ ਤੇ ਸਹਿਰ ਦੀਆ ਵੱਖ ਵੱਖ ਮੈਡੀਕਲ ਹਾਲ ਤੇ ਜੀਵੇ ਜਵਾਨੀ ਪ੍ਰਜੈਕਟ ਤਹਿਤ ਕੈਮਿਸਟ ਦੀਆ ਦੁਕਾਨਾ ਤੇ ਵੱਡੇ ਪੱਧਰ ਤੇ ਛਾਪੇਮਾਰੀ ਕੀਤੀ। ਛਾਪੇ ਮਾਰੀ ਦਾ ਪਤਾ ਲੱਗਦਿਆ ਕੁਝ ਨਸ਼ੀਲੇ ਪਦਾਰਥ ਵੇਚਣ ਵਾਲੇ ਦੁਕਾਨਦਾਰ ਰਫੂ ਚੱਕਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਡਾਇਰੈਕਟਰ ਅਸੋਕ ਨਈਅਰ ਡੀ.ਐਚ.ੳ. ਚੰਡੀਗੜ ਪੰਜਾਬ,ਭਾਗ ਸਿੰਘ ਏ.ਡੀ.ਸੀ. ਚੰਡੀਗੜ ਪੰਜਾਬ, ਡਾਕਟਰ ਰਾਕੇਸ ਅਰੋੜਾ ਸਿਵਲ ਸਰਜਨ ਫਰੀਦਕੋਟ, ਅਤੇ ਜਿਲ•ਾ ਪੁਲਿਸ ਮੁੱਖ ਗੁਰਪ੍ਰੀਤ ਸਿੰਘ ਤੂਰ ਐਸ.ਐਸ.ਪੀ ਫਰੀਦਕੋਟ, ਦੇ ਦਿਸ਼ਾ ਨਿਰਦੇਸ਼ਾ ਤੇ ਸਾਂਝੇ ਤੋਰ ਤੇ ਗਠਿਤ ਟਂੀਮ ਤਜਿੰਦਰ ਸਿੰਘ ਡੀ.ਆਈ ਫਰੀਦਕੋਟ,ਅਮਿਤ ਦੁੱਗਲ ਡੀ.ਆਈ. ਇੰਕਤ ਸਿੰਗਲਾ ਡੀ.ਆਈ. ਪਰਭਦੀਪ ਸਿੰਘ ਡੀ.ਆਈ. ਬਠਿੰਡਾ , ਉਮਕਾਰ ਸਿੰਘ ਡੀ.ਆਈ. ਮੁਕਤਸਰ,ਕਰਮਜੀਤ ਸਿੰਘ ਡੀ.ਆਈ.ਅਬੋਹਰ,ਗੁਰਦੀਪ ਸਿੰਘ ਡੀ.ਆਈ. ਮਾਨਸਾ ਅਸ਼ੇ ਥਾਣਾ ਸਦਰ ਦੇ ਮੁੱਖ ਅਫਸਰ ਅਮਰਜੀਤ ਸਿੰਘ ਕੁਲਾਰ ,ਥਾਣਾ ਸਿਟੀ ਦੇ ਮੁੱਖ ਅਫਸਰ ਗੁਰਸ਼ੇਰ ਸਿੰਘ ਬਰਾੜ ਦੀ ਅਗਵਾਈ ਵਿੱਚ ਸਹਿਰ ਦੀਆ ਵੱਖ ਵੱਖ ਥਾਵਾਂ ਤੇ ਵੱਡੇ ਪੱਧਰ ਛਾਪਾ ਮਾੀ ਕੀਤੀ ਗਈ। ਜਿਸ ਵਿਚ ਨਸ਼ੇ ਦੇ ਸੁਦਾਗਰ ਗਠਿਤ ਟੀਮ ਦੇ ਪਤਾ ਲੱਗਦਿਆ ਹੀ ਰਫੂ ਚੱਕਰ ਹੋ ਗਏ। ਜਿਸ ਚੱਢਾਂ ਮੈਡੀਕਲ ਹਾਲ ਨਜਦੀਕ ਬਸ ਸਟੇਡ ਕੋਟਕਪੂਰਾ ਦੀ ਚੈਕਿੰਗ ਦੌਰਾਨ ਡਰੱਗ ਐਂਡ ਕਾਸਟਮੈਟਿਕ ਐਕਟ ਤਹਿਤ ਕੁਝ ਉਲਘੰਣਾ ਪਾਈਆ ਗਈਆ ਹਨ। ਇਸ ਦੇ ਸਬੰਧ ਵਿੱਚ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਤੋ ਇਲਾਵਾ ਨਿਊ ਰੂਬੀ ਮੈਡੀਕਲ ਹਾਲ ਦੁਾਰੇਆਣਾ ਰੋਡ ਤੇ ਸਥਿਤ ਦੁਕਾਨ ਅਤੇ ਘਰ ਦਾ ਮਾਲਕ ਫਰਾਰ ਹੋ ਵਿਆ ਅਤੇ ਉਸ ਦੀ ਪਤਨੀ ਨੇ ਅੰਦਰੋ ਕੁੰਡੀ ਲਗਾ ਲਈ , ਗਠਿਤ ਟੀਮ ਵੱਲੋ ਬਾਰ ਬਾਰ ਕਹਿਣ ਤੇ ਦਰਵਾਜਾ ਨਹੀ ਖੋਲਿਆ , ਉਨ•ਾਂ ਦੇ ਹੀ ਨਜ਼ਦੀਕੀ ਵਿੱਅਕਤੀ ਨੇ ਉਸ ਵੇਲੇ ਸੈਲ ਫੂਨ ਕਰਕੇ ਦੁਕਾਨ ਦਾ ਸਟਰ ਖੁਲਵਾਇਆ , ਜਦ ਦੁਕਾਨ ਨੂੰ ਸੀਲ ਕਰਨ ਲੱਗੇ। ਗਠਿਤ ਟੀਮ ਵੱਲੋ ਨਾਇਬ ਤਸਿੀਲਦਾਰ ਰਾਜਾ ਰਵਿੰਦਰ ਸਿੰਘ ਦੀ ਹਾਜਰੀ ਵਿੱਚ ਤਲਾਸੀ ਲਈ ਗਈ। ਤਲਾਸੀ ਦੌਰਾਨ ਅਣਧਿਕਾਰਤ ਚੀਜ ਤਾ ਨਹੀ ਮਿਲੀ ,ਪਰ ਹੈਰਾਨੀ ਕਰਨ ਵਾਲੀ ਗੱਲ ਸਾਹਮਣੇ ਇਹ ਆਈ ਕਿ ਬੈਡ ਰੂਮ ਵਿੱਚ ਐਲ. ਸੀ.ਡੀ. ਰਾਹੀ ਦੁਆਰੇ ਆਣਾ ਰੋਡ ਸਥਿਤ ਦੁਕਾਨ ਦੇ ਖੱਬੇ ਅਤੇ ਸੱਜ ਪਾਸੇ ਲੱਗੇ ਕੈਮਰਿਆ ਰਾਹੀ ਦਿਸਦਾ ਸੀ। ਇਸ ਤੋ ਇਲਾਵਾ ਬੈਡ ਰੂਮ ਨੂੰ ਛੱਡ ਕਿ ਸਾਰੇ ਕਮਰੇ, ਹਾਲ ,ਬਾਥ ਰੂਮ ਅਤੇ ਸਟੋਰ, ਤੇ ਤਿੰਨੋ ਦੁਕਾਨਾ ਨਿਊ ਰੂਬੀ ਮੈਡੀਕਲ ਹਾਲ, ਬੀਨੂ ਸਭਿਆਚਾਰ ਗਰੱਪ ,ਗੈਰਜ ਅਤੇ ਦੁਕਾਨ ਦੇ ਮੂਹਰੇ ਵੱਧੇ ਸੈਡ ਦੇ ਖੱਬੇ ਤੇ ਸੱਜੇ ਪਾਸ ਲੱਗੇ ਹੋਏ ਸਨ। ਇਹ ਇਕ ਬੁਰਾਰਤ ਬਣੀ ਹੋਈ ਹੈ, ਕਿ ਮੈਡੀਕਲ ਸਾਪ ਦਾ ਮਾਲਕ ਬੈਡ ਰੂਮ ਵਿੱਚ ਐਲ. ਸੀ.ਡੀ. ਰਾਹੀ ਦੁਆਰੇਆਣਾ ਪਿੰਲ ਅਤੇ ਸਹਿਰ ਵੱਲ ਜਾਣ ਆਉਣ ਵਾਲਿਆ ਅਤੇ ਘਰ ਅਤੇ ਦੁਕਾਨ ਤੇ ਤਿਰਛੀ ਨਜ਼ਰ ਕਿਉ ਰੱਖ ਰਿਹਾ। ਇਸ ਸਬੰਧ ਵਿੱਚ ਰੂਬੀ ਮੈਡੀਕਲ ਹਾਲ ਦੀ ਛਾਪਾ ਮਾਰੀ ਦੌਰਾਨ ਅਮਰਜੀਤ ਸਿੰਘ ਕੁਲਾਰ ਮੁੱਖ ਅਫਸਰ ਥਾਣਾ ਸਦਰ ਅਮਰਜੀਤ ਸਿੰਘ ਕੁਲਾਰ ਨੇ ਸਹਿਰ ਵਿੱਚ ਵੱਖ ਵੱਖ ਟੀਮਾ ਬਣਾ ਕੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਨਸ਼ਾ ਖੋਰ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਨੇ ਜੀਵੇ ਜਵਾਨੀ ਤਹਿਤ ਛਾਪਾ ਮਾਰੀ ਕਰ ਰਹੇ ਹਾ। ਤੇ ਅੱਗੇ ਤੋ ਵੀ ਜਾਰੀ ਰਹੇਗੀ। ਇਸ ਸਬੰਧ ਵਿੱਚ ਰਾਜ ਰਵਿੰਦਰ ਸਿੰਘ ਨਾਇਬ ਤਹਿਸੀਲਦਾਰ ਕੋਟਕਪੂਰਾ ਨੇ ਕਿਹਾ ਕਿ ਪੰਜਾਬ ਪੁਲਿਸ ਅਤੇ ਸਿਹਤ ਵਿਭਾਗ ਨੇ ਸਾਂਝੇ ਤੋਰ ਤੇ ਮੈਡੀਕਲ ਹਾਲ ਦੀ ਸਰਚ ਕੀਤੀ ਗਈ ਹੈ। ਇਸ ਸਬੰਧ ਵਿੱਚ ਡੀ.ਆੲਂ ਅਮਿਤ ਦੁਗਲ ਨੇ ਕਿਹਾ ਕਿਹਾ ਤਜਿੰਦਰ ਸਿੰਘ ਡੀ.ਆਈ ਫਰੀਦਕੋਟ,ਅਮਿਤ ਦੁੱਗਲ ਡੀ.ਆਈ. ਇੰਕਤ ਸਿੰਗਲਾ ਡੀ.ਆਈ. ਪਰਭਦੀਪ ਸਿੰਘ ਡੀ.ਆਈ. ਬਠਿੰਡਾ , ਉਮਕਾਰ ਸਿੰਘ ਡੀ.ਆਈ. ਮੁਕਤਸਰ,ਕਰਮਜੀਤ ਸਿੰਘ ਡੀ.ਆਈ.ਅਬੋਹਰ,ਗੁਰਦੀਪ ਸਿੰਘ ਡੀ.ਆਈ. ਮਾਨਸਾ ਅਸ਼ੇ ਥਾਣਾ ਸਦਰ ਦੇ ਮੁੱਖ ਅਫਸਰ ਅਮਰਜੀਤ ਸਿੰਘ ਕੁਲਾਰ ,ਥਾਣਾ ਸਿਟੀ ਦੇ ਮੁੱਖ ਅਫਸਰ ਗੁਰਸ਼ੇਰ ਸਿੰਘ ਬਰਾੜ ਨੇ ਸਹਿਰ ਦੀਆ ਵੱਖ ਵੱਖ ਥਾਵਾ ਤੇ ਛਾਪਾ ਮਾਰੀ ਕੀਤੀ ਗਈ। ਜਿਕਰਯੋਗ ਹੈ ਕਿ ਕਈ ਦਿਨਾ ਤੋ ਪੰਜਗਰਾਈ ਕਲਾ, ਢਿਲਵਾਂ ,ਬਰਗਾੜੀ ਵਿਖੇ ਵੀ ਛਾਪਾ ਮਾਰੀ ਗਈ ਹੈ।


Post a Comment