ਹੁਸ਼ਿਆਰਪੁਰ , 2 ਫਰਵਰੀ ()-ਪੰਜਾਬ ਰਾਜ ਅੰਦਰ ਹੁਕਮਰਾਨ ਅਕਾਲੀ –ਭਾਜਪਾ ਸਰਕਾਰ ਵਲੋਂ ਸਿੱਖਿਆ ਦੇ ਸੁਧਾਰ ਵਾਸਤੇ ਉਪਰਾਲੇ ਕੀਤੇ ਜਾ ਰਹੇ ਹਨ । ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਸਾਬਕਾ ਮੰਤਰੀ ਪੰਜਾਬ ਤੀਕਸਨ ਸੂਦ ਨੇ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਨਾਰੂ ਨੰਗਲ ਵਿਖੇ ਸਕੂਲ ਦੇ ਵਿਦਿਆਰਥੀਆਂ ਲਈ ਬਣਾਏ ਜਾ ਰਹੇ ਮਿਡ ਡੇ ਮੀਲ ਦਾ ਨਿਰੀਖਣ ਕਰਦੇ ਹੋਏ ਕਿਹਾ ਕਿ ਇਸ ਸਕੀਮ ਦੇ ਚੱਲਣ ਨਾਲ ਸਕੂਲਾਂ ਅੰਦਰ ਬੱਚਿਆਂ ਦੀ ਸੰਖਿਆ ਵਿੱਚ ਵੀ ਵਾਧਾ ਹੋਇਆ ਹੈ ਅਤੇ ਇਸ ਦੇ ਨਤੀਜੇ ਵੀ ਦਿਨੋ ਦਿਨ ਬਹੁਤ ਹੀ ਵਧੀਆ ਆ ਰਹੇ ਹਨ। ਇਸ ਮੌਕੇ ਸ੍ਰੀ ਸੂਦ ਵਲੋਂ ਮਿਡ ਦੇ ਮੀਲ ਨਾਲ ਸੰਬੰਧਿਤ ਕਰਮਚਾਰੀਆਂ ਜਾਂ ਇਸ ਨੂੰ ਤਿਆਰ ਕਰਨ ਵਾਲਿਆਂ ਦੀਆ ਸਮੱਸਿਆਵਾਂ ਵੀ ਸੁਣੀਆਂ । ਉਨ•ਾਂ ਮਿਡ ਦੇ ਮੀਲ ਸਕੀਮ ’ਤੇ ਤਸੱਲੀ ਪ੍ਰਗਟ ਕਰਦਿਆ ਕਿਹਾ ਕਿ ਇਸ ਸਕੀਮ ਨਾਲ ਬੱਚਿਆਂ ਨੂੰ ਕਾਫੀ ਲਾਭ ਪ੍ਰਾਪਤ ਹੋਇਆ ਹੈ। ਇਸ ਮੌਕੇ ਵਿਜੇ ਪਠਾਨੀਆ, ਸ੍ਰੀ ਯਾਦਵ, ਬਲਾਕ ਸਿੱਖਿਆ ਅਫਸਰ ਕਮਲ ਕੌਰ, ਰਜ਼ਨੀਸ ਗੁਲਿਆਨੀ, ਪਰਮਿੰਦਰਦੀਪ,ਤਰਨ ਕੁਮਾਰ, ਹਰਿੰਦਰ ਕੌਰ, ਸੰਜੀਵ ਕੁਮਾਰ, ਨਰਿੰਦਰ ਕੁਮਾਰ, ਕਰਨੈਲ ਸਿੰਘ,ਦੇਵ ਰਾਜ ਚੇਅਰਮੈਨ ਐਸ ਐਮ ਸੀ,ਊਸ਼ਾ ਰਾਣੀ,ਵਿਜੇ ਕੁਮਾਰ,ਮੰਗਤ ਰਾਮ, ਪਰਮਜੀਤ ਕੌਰ, ਹਰੀਸ਼ ਤੋਂ ਇਲਾਵਾ ਹੋਰ ਕਈ ਹਾਜ਼ਰ ਸਨ।
Post a Comment