ਭਦੌੜ/ਸ਼ਹਿਣਾ 02 ਫਰਵਰੀ (ਸਾਹਿਬ ਸੰਧੂ) ਮੋਬਾਇਲ ਫੋਨ ਜਿਥੇ ਇੱਕ ਪਾਸੇ ਲੋਕਾਂ ਨੂੰ ਸਹੁਲਤਾਂ ਪ੍ਰਦਾਨ ਕਰ ਰਹੇ ਹਨ ਪਰ ਦੂਜੇ ਪਾਸੇ ਸਕੂਲੀ ਵਿਦਿਆਰਥੀਆਂ ਵੱਲੋਂ ਇਸ ਦੀ ਵਰਤੋਂ ਖਤਰਨਾਕ ਸਾਬਿਤ ਹੋ ਰਹੀ ਹੈ। ਇਸ ਤਰਾਂ ਹੀ ਬਲਾਕ ਸ਼ਹਿਣਾ ਦੇ ਸਰਕਾਰੀ ਹਾਈ ਸਕੂਲ ਸੀਨੀਅਰ ਸੈਕੰਡਰੀ ਸ਼ਹਿਣਾ ਵਿਖੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੀ ਤਲਾਸ਼ੀ ਲੈਣ ਉਪਰੰਤ ਦੋ ਦਰਜ਼ਨ ਤੋਂ ਵਧੇਰੇ ਮੋਬਾਇਲ ਫੋਨ ਸਕੂਲੀ ਮੁੰਡੇ ਕੁੜੀਆਂ ਕੋਲੋਂ ਬਰਾਮਦ ਕੀਤੇ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਸਕੂਲ ਇੰਚਾਰਜ਼ ਮੈਡਮ ਹਰਦੀਪ ਕੌਰ ਨੇ ਆਪਣੇ ਸਾਥੀ ਅਧਿਆਪਕਾਂ ਦੇ ਸਹਿਯੋਗ ਨਾਲ ਸਕੂਲੀ ਵਿਦਿਆਰਥੀਆਂ ਦੀ ਤਲਾਸ਼ੀ ਲਈ ਗਈ ਤੇ ਇਸ ਤਲਾਸ਼ੀ ਦੌਰਾਨ ਸਕੂਲੀ ਲੜਕੇ ਤੇ ਲੜਕੀਆਂ ਪਾਸੋਂ ਮੋਬਾਇਲ ਫੋਨ ਬਰਾਮਦ ਕੀਤੇ ਗਏ। ਕੁੜੀਆਂ ਪਾਸੋਂ ਮੋਬਾਇਲ ਬਰਾਮਦ ਹੋਣ ਦੀ ਗੱਲ ਨੇ ਪੂਰੇ ਪਿੰਡ ਵਿੱਚ ਕਈ ਚਰਚਾਵਾਂ ਨੂੰ ਜਨਮ ਦਿੱਤਾ। ਕੁੜੀਆਂ ਪਾਸੋਂ ਜੋ ਮੋਬਾਇਲ ਫੋਨ ਬਰਾਮਦ ਹੋਏ ਓਹ ਜਿਆਦਾਤਰ ਉਹਨਾਂ ਦੇ ਪ੍ਰੇਮੀਆਂ ਵੱਲੋਂ ਦਿੱਤੇ ਗਏ ਸਨ ਤੇ ਬਹੁ ਤਦਾਤ ਵਿੱਚ ਲੜਕੇ ਆਪਣੀ ਮਰਜ਼ੀ ਨਾਲ ਸਕੂਲ ਵਿੱਚ ਮੋਬਾਇਲ ਲੈਕੇ ਆਉਂਦੇ ਸਨ ਤੇ ਇਹ ਮੋਬਾਇਲ ਫੋਨ ਕਾਫੀ ਮਹਿੰਗੇ ਵੀ ਹਨ। ਸਕੂਲੀ ਸਟਾਫ ਨੇ ਉਕਤ ਮੋਬਾਇਲਾਂ ਨੂੰ ਆਪਣੇ ਕਬਜ਼ੇ ਵਿੱਚ ਕਰ ਵਿਦਿਆਰਥੀਆਂ ਦੇ ਮਾਪਿਆਂ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ। ਮੈਡਮ ਹਰਦੀਪ ਕੌਰ ਨੇ ਦੱਸਿਆ ਕਿ ਜ਼ੇਕਰ ਉਹਨਾਂ ਦੇ ਮਾਪੇ ਆਪਣੀ ਜਿੰਮੇਵਾਰੀ ਲੈਣਗੇ ਤਾਂ ਫੋਨ ਵਾਪਿਸ ਕੀਤੇ ਜਾਣਗੇ ਨਹੀ ਤਾਂ ਇਹਨਾਂ ਨੂੰ ਸਕੂਲੀ ਵਿਭਾਗ ਦੇ ਕਬਜ਼ੇ ਵਿੱਚ ਰੱਖਿਆ ਜਾਵੇਗਾ। ਇਸ ਘਟਨਾਂ ਤੋਂ ਬਆਦ ਵਿਦਿਆਰਥੀ ਆਪਣੇ ਆਪਣੇ ਫੋਨ ਵਾਪਿਸ ਲੈਣ ਲਈ ਤਰਲੋ ਮੱਛੀ ਤੇ ਅਧਿਆਪਕਾਂ ਨਾਲ ਉਲਝਦੇ ਵੀ ਦੇਖੇ ਗਏ। ਵਿਦਿਆਰਥੀਆਂ ਨੇ ਗੱਲ ਕਰਨ ਤੇ ਉਹਨਾਂ ਨੇ ਦੱਸਿਆ ਕਿ ਓਹ ¦ਮੇ ਸਮੇ ਤੋਂ ਫੋਨ ਸਕੂਲ ਵਿੱਚ ਲਿਆ ਰਹੇ ਹਨ ਤੇ ਪਹਿਲਾਂ ਉਹਨਾਂ ਨੂੰ ਕਿਸੇ ਨੇ ਨਹੀ ਰੋਕਿਆ। ਵੱਡੀ ਗਿਣਤੀ ਵਿੱਚ ਸਕੂਲੀ ਮੁੰਡੇ ਕੁੜੀਆਂ ਪਾਸੋਂ ਫੜ•ੇ ਗਏ ਮੋਬਾਇਲ ਫੋਨ ਅਧਿਆਪਕਾਂ ਦੀ ਕਾਰਗੁਜ਼ਾਰੀ ਨੂੰ ਵੀ ਸ਼ੱਕ ਦੇ ਦਾਇਰੇ ਵਿੱਚ ਲਿਆਂਉਦਾ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਭਦੌੜ ਦੇ ਸਾਰੇ ਸਕੂਲ ਪ੍ਰਾਇਵੇਟ ਸਰਕਾਰੀ ਵਿੱਚ ਵੀ ਵਿਦਿਅਰਥੀਆਂ ਵੱਲੋਂ ਅੰਨੇਵਾਹ ਮੋਬਾਇਲ ਫੋਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਜਿਸ ਤੋਂ ਸਕੂਲ ਪ੍ਰਸ਼ਾਸ਼ਨ ਬੇਖ਼ਬਰ ਹੈ ਜਾਂ ਫਿਰ ਜਾਣਬੁੱਝ ਕੇ ਵਿਦਿਆਰਥੀਆਂ ਨੂੰ ਮੋਬਾਇਲ ਫੋਨਾਂ ਦੀ ਵਰਤੋਂ ਕਰਨ ਦਿੱਤੀ ਜਾ ਰਹੀ ਹੈ।
Post a Comment