ਫਿਰੋਜ਼ਪੁਰ 12 ਫਰਵਰੀ/ਸਫਲਸੋਚ/ਖੂਨਦਾਨ ਦੁਨੀਆਂ ਦਾ ਸਭ ਤੋਂ ਉਤਮ ਦਾਨ ਹੈ ਕਿਉਂਕਿ ਖੂਨ ਕਿਸੇ ਵੀ ਤਰ•ਾਂ ਮਸ਼ੀਨੀ ਤਰੀਕੇ ਨਾਲ ਨਹੀਂ ਬਣਾਇਆ ਜਾ ਸਕਦਾ ਪਰ ਇਹ ਕੇਵਲ ਮਨੁੱਖ ਵੱਲੋਂ ਦਾਨ ਹੀ ਕੀਤਾ ਜਾ ਸਕਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਨਾਰੰਗ ਆਈ.ਏ.ਐਸ. ਨੇ ਦੇਵ ਸਮਾਜ ਕਾਲਜ਼ (ਵੂਮੈਨ) ਫਿਰੋਜ਼ਪੁਰ ਵਿਖੇ ਸਵਾਮੀ ਵਿਵੇਕਾਨੰਦ ਜੀ ਦੀ 150ਵੀਂ ਜਨਮ ਸ਼ਤਾਬਦੀ ਮੌਕੇ ਲਗਾਏ ਗਏ ਮੈਗਾ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਉਪਰੰਤ ਖੂਨਦਾਨੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖੂਨਦਾਨ ਇੱਕ ਅਜਿਹਾ ਦਾਨ ਹੈ ਜਿਸ ਨਾਲ ਅਸੀਂ ਕਈ ਅਨਮੋਲ ਮਨੁੱਖੀ ਜਾਨ•ਾਂ ਬਚਾ ਸਕਦੇ ਹਾਂ। ਉਨ•ਾਂ ਕਿਹਾ ਕਿ ਕਈ ਵਾਰ ਕਿਸੇ ਦੁਰਘਟਨਾਂ ਦਾ ਸ਼ਿਕਾਰ ਵਿਅਕਤੀ ਜਾਂ ਬਿਮਾਰੀ ਤੋਂ ਪੀੜ•ਤ ਵਿਅਕਤੀ ਸਹੀ ਸਮੇਂ ’ਤੇ ਖੂਨ ਨਾ ਮਿਲਣ ਕਾਰਨ ਆਪਣੀ ਜਾਨ ਗੁਆ ਬੈਠਦਾ ਹੈ ਇਸ ਲਈ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਅਸੀਂ ਵੱਧ ਤੋਂ ਵੱਧ ਗਿਣਤੀ ਵਿੱਚ ਖੂਨਦਾਨ ਕਰੀਏ ਤਾਂ ਜੋ ਅਨੇਕਾ ਮਨੁੱਖੀ ਜਾਨਾਂ ਬਚਾਈਆਂ ਜਾ ਸਕਣ। ਉਨ•ਾਂ ਕਿਹਾ ਕਿ ਖੂਨ ਕਿਸੇ ਵੀ ਜਰੂਰਤਮੰਦ ਦੇ ਕੰਮ ਆ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨੌਜਵਾਨ ਪੀੜ•ੀ ਨੂੰ ਖੂਨਦਾਨ ਕਰਨ ਲਈ ਵੱਧ ਤੋਂ ਵੱਧ ਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਜੋ ਉਹ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਸਕਣ। ਉਨ•ਾਂ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਖੂਨਦਾਨ ਕੈਂਪ ਲਗਾਉਣ ਤਾਂ ਜੋ ਕੋਈ ਵੀ ਲੋੜਵੰਦ ਵਿਅਕਤੀ ਖੂਨ ਤੋਂ ਬਿਨਾਂ ਆਪਣੀ ਜਾਨ ਨਾ ਗੁਆ ਸਕੇ । ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ•ਾ ਫਿਰੋਜ਼ਪੁਰ ਵਿਖੇ ਪਿਛਲੇ ਇੱਕ ਸਾਲ ਅੰਦਰ ਲਗਾਏ ਗਏ ਕੈਂਪਾਂ ਵਿੱਚ 977 ਯੂਨਿਟ ਖੂਨ ਇਕੱਤਰ ਕੀਤਾ ਗਿਆ ਹੈ ਅਤੇ ਪੰਜਾਬ ਸਟੇਟ ਏਡਜ ਕੰਟਰੋਲ ਸੋਸਾਇਟੀ ਦੇ ਸਹਿਯੋਗ ਨਾਲ ਫਿਰੋਜ਼ਪੁਰ ਜ਼ਿਲ•ੇ ਨੂੰ 250 ਯੂਨਿਟ ਖੂਨਦਾਨ ਲੈਣ ਦੇ ਦਿੱਤੇ ਟੀਚੇ ਨੂੰ ਖੂਨਦਾਨੀਆਂ ਦੀ ਸਹਾਇਤਾ ਨਾਲ ਸਰ ਕਰ ਲਿਆ ਗਿਆ ਹੈ। ਇਸ ਮੌਕੇ ਦੇਵ ਸਮਾਜ ਕਾਲਜ਼ (ਵੂਮੈਨ) ਫਿਰੋਜ਼ਪੁਰ ਦੀਆਂ 60 ਵਿਦਿਆਰਥਣਾਂ ਨੇ ਖੂਨਦਾਨ ਕੀਤਾ । ਇਸ ਮੌਕੇ ਸਿਵਲ ਸਰਜਨ ਡਾ. ਗੁਰਦਿੱਤ ਸਿੰਘ ਸੋਢੀ, ਸਹਾਇਕ ਸਿਵਲ ਸਰਜਨ ਡਾ. ਦਵਿੰਦਰ ਕੁਮਾਰ ਭੁੱਕਲ, ਡਾ. ਤਰੁਣਪਾਲ ਕੌਰ ਸੋਢੀ, ਐਸ.ਐਮ.ਓ. ਫਿਰੋਜ਼ਪੁਰ ਡਾ. ਪ੍ਰਦੀਪ ਅਗਰਵਾਲ, ਪ੍ਰਿੰਸੀਪਲ ਮਧੂ ਪ੍ਰਸ਼ਾਸਰ ਅਤੇ ਦੇਵ ਸਮਾਜ ਕਾਲਜ ਦੇ ਲੈਕਚਰਾਰ ਅਤੇ ਵਿਦਿਆਰਥਣਾਂ ਵੱਡੀ ਗਿਣਤੀ ਵਿੱਚ ਹਾਜਰ ਸਨ।
Post a Comment