ਲੁਧਿਆਣਾ (ਸਤਪਾਲ ਸੋਨੀ) ਏ ਸੀ ਪੀ ਨਾਰਥ ਸ਼੍ਰੀ ਜੇ ਐਸ ਚੇਲੀਅਨ ਨੇ ਪ੍ਰੈਸ ਕਾਨਫਰੰਸ ਦੋਰਾਨ ਪਤਰਕਾਰਾਂ ਨੂੰ ਦਸਿਆ ਕਿ ਨਸ਼ੀਲੇ ਪਦਾਰਥਾਂ ਦੇ ਸਮਗੱਲਰਾਂ ਵਿਰੁਧ ਆਰੰਭ ਕੀਤੀ ਗਈ ਮੁਹਿੰਮ ਨੂੰ ਅੱਜ ਉਸ ਸਮੇਂ ਭਾਰੀ ਸਫਲਤਾ ਹਾਸਿਲ ਹੋਈ ਜਦੋਂ ਸਬ-ਇੰਸਪੈਕਟਰ ਹਰਬੰਸ ਸਿੰਘ ਐਸ ਐਚ ਓ ਡੇਹਲੋਂ ਅਤੇ ਇੰਚਾਰਜ਼ ਐਂਟੀ ਨਾਰਕੋਟਿਕਸ ਸੈਲ ਦੀ ਪੁਲਿਸ ਪਾਰਟੀ ਨੇ ਏ ਐਸ ਆਈ ਕਸ਼ਮੀਰ ਸਿੰਘ ਸਮੇਤ ਪੁਲਿਸ ਪਾਰਟੀ ਮੰਡੀ ਕੇਸਰ ਗੰਜ ਵਿੱਖੇ ਪੁਲਿਸ ਵਲੋਂ ਨਾਕਾਬੰਦੀ ਦੌਰਾਨ ਅਮਿਤ ਸਚਦੇਵਾ ਵਾਸੀ ,ਨਜਦੀਕ ਐਸ ਡੀ. ਪੀ ਕਾਲਜ ਮਾਰਕੀਟ ਅਤੇ ਰੋਹਿਤ ਕੁਮਾਰ ਵਾਸੀ ਨਜਦੀਕ ਮਜਾਰ ਬਾਬਾ ਘੋਰੀ ਸ਼ਾਹ ਸਲੇਮ ਟਾਬਰੀ ਕਿਤਾਬ ਬਜਾਰ ਵਲੋਂ ਇਕ ਪਲਾਸਟਿਕ ਦਾ ਵਜ਼ਨਦਾਰ ਥੈਲਾ ਚੁੱਕੀ ਆ ਰਹੇ ਸਨ ਪੁਲਿਸ ਪਾਰਟੀ ਨੁੰ ਦੇਖ ਕੇ ਪਿਛੇ ਮੁੜਨ ਲੱਗੇ ਏ ਐਸ ਆਈ ਕਸ਼ਮੀਰ ਸਿੰਘ ਨੇ ਭੱਜਕੇ ਕਾਬੂ ਕੀਤਾ। ਏ ਸੀ ਪੀ ਨਾਰਥ ਸ਼੍ਰੀ ਜੇ ਐਸ ਚੇਲੀਅਨ ਦੀ ਨਿਗਰਾਨੀ ਹੇਠ ਤਲਾਸ਼ੀ ਲੈਣ ਤੇ 300 ਸ਼ੀਸ਼ੀਆਂ ਰੈਸਕਫ ਸੀਰਿਪ ਬਰਾਮਦ ਕੀਤੀਆਂ ਗਈਆਂ ਸਖਤੀ ਨਾਲ ਪੁੱਛ-ਗਿੱਛ ਕਰਨ ਤੇ ਦੋਸ਼ੀਆਂ ਦੀ ਨਿਸ਼ਾਨਦੇਹੀ ਤੇ ਰਣਜੀਤ ਕੰਪਲੈਕਸ ,ਨਜਦੀਕ ਪਿੰਡੀ ਗਲੀ ਸਥਿਤ ਗਡਾਉਨ ਵਿੱਚੋਂ 480 ਸ਼ੀਸ਼ੀਆਂ ਰੈਸਕਫ ਸੀਰਿਪ ਨੱਬੇ ਹਜ਼ਾਰ ਕੈਪਸੂਲ ਪਾਰਵਨ ਸਪਾਸ ਡੇਢ ਲੱਖ ਗੋਲੀਆਂ ਫੈਨੋਟਿਲ 1000 ਲੋਪੀਜੇਸਟਿਕ ਟੀਕੇ 3456 ਏਵਿਲ ਟੀਕੇ 2400 ਮੇਕਜੇਸਿਕ ਟੀਕੇ ( ਕੁੱਲ ਦੋ ਲੱਖ ਸੰਤਾਲੀ ਹਜਾਰ ਛੇ ਸੌ ਛਤੀ ਗੋਲੀਆਂ,ਕੈਪਸੂਲ,ਟੀਕੇ ਅਤੇ ਸ਼ੀਸ਼ੀਆਂ ਬਿਨਾਂ ਲਾਇਸੰਸ / ਪਰਮਿਟ ਬਿਨਾਂ ਬਿਲ ਜਿਨ੍ਹਾਂ ਦੀ ਕੀਮਤ ਤਕਰੀਬਨ ਨੌ ਲੱਖ ਰੂਪੇੈ ਹੋਵੇਗੀ ਬਰਾਮਦ ਕੀਤੇ ਗਏ ।ਅਮਿਤ ਸਚਦੇਵਾ ਫੂਡ ਸਪਲੀਮੈਂਟ ਦੀ ਆੜ ਵਿੱਚ ਨਸ਼ੇ ਦਾ ਵਪਾਰ ਕਰਦਾ ਹੈ ਅਤੇ ਰੋਹਿਤ ਕੁਮਾਰ ਉਸ ਦੇ ਕੋਲ ਨੌਕਰੀ ਕਰਦਾ ਹੈ ।ਦੋਸ਼ੀਆਂ ਦੇ ਖਿਲਾਫ ਥਾਨਾ ਕੋਤਵਾਲੀ ਵਿੱਖੇ ਮੁਕਦਮਾ ਦਰਜ਼ ਕੀਤਾ ਗਿਆ ਹੈ ।ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਸਖਤੀ ਨਾਲ ਪੁੱਛ-ਗਿੱਛ ਕਰਕੇ ਪਤਾ ਲਗਾਇਆਂ ਜਾਵੇਗਾ ਕਿ ਦੋਸ਼ੀ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਦਵਾਈਆਂ ਬਿਨਾਂ ਲਾਇਸੰਸ/ ਪਰਮਿਟ ਦੇ ਕਿਥੋਂ ਖਰੀਦਦੇ ਹਨ ਅਤੇ ਉਨ੍ਹਾਂ ਦੇ ਨਾਲ ਇਸ ਧੰਦੇ ਵਿੱਚ ਹੋਰ ਕੌਣ-ਕੌਣ ਸ਼ਾਮਿਲ ਹੈ ।ਇੰਚਾਰਜ਼ ਐਂਟੀ ਨਾਰਕੋਟਿਕਸ ਸੈਲ ਦੀ ਪੁਲਿਸ ਪਾਰਟੀ ਨੇ ਏ ਐਸ ਆਈ ਤਰਸੇਮ ਸਿੰਘ ਸਮੇਤ ਪੁਲਿਸ ਪਾਰਟੀ ਨਜਦੀਕ ਲੱਕੜ ਪੁੱਲ ਨਾਕਾਬੰਦੀ ਕੀਤੀ ਹੋਈ ਸੀ ਤਾਂ ਪ੍ਰਵੀਨ ਕੁਮਾਰ ਵਾਸੀ ਇੰਦਰ ਵਿਹਾਰ ਕਾਲੋਨੀ,ਨੂਰਵਾਲਾ ਰੋਡ ਇਕ ਕਾਲੇ ਰੰਗ ਦਾ ਬੈਗ ਲੈਕੇ ਆਂਦਾ ਦਿਖਾਈ ਦਿੱਤਾ ਜਿਸ ਦੀ ਤਲਾਸ਼ੀ ਲੈਣ ਤੇ ਉਸ ਵਿੱਚੋਂ ਦੱਸ ਹਜ਼ਾਰ ਕੈਪਸੂਲ ਪਾਰਵਨ ਸਪਾਸ ਪੰਦਰਹ ਹਜ਼ਾਰ ਗੋਲੀਆਂ ਫੈਨੋਟਿਲ ਜਿਸ ਦੀ ਕੀਮਤ 75000/-(ਪਚੱਹਤਰ ਹਜਾਰ ਰੂਪੈ)ਬਣਦੀ ਹੈ ਬਰਾਮਦ ਕੀਤੀਆਂ। ਦੋਸ਼ੀ ਖਿਲਾਫ ਥਾਨਾ ਕੋਤਵਾਲੀ ਵਿੱਖੇ ਮੁਕਦਮਾ ਦਰਜ਼ ਕੀਤਾ ਗਿਆ ਹੈ ।ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਸਖਤੀ ਨਾਲ ਪੁੱਛ-ਗਿੱਛ ਕਰਕੇ ਪਤਾ ਲਗਾਇਆਂ ਜਾਵੇਗਾ ਉਸ ਨਾਲ ਇਸ ਧੰਦੇ ਵਿੱਚ ਹੋਰ ਕੌਣ-ਕੌਣ ਸ਼ਾਮਿਲ ਹੈ ਅਤੇ ਉਹ ਕਿਸ ਪਾਸੋਂ ਨਸ਼ਾ ਖਰੀਦਦਾ ਹੈ ਅਤੇ ਕਿਸ ਨੂੰ ਵੇਚਦਾ ਹੈ ।
Post a Comment