ਭੀਖੀ,3 ਫਰਵਰੀ( ਬਹਾਦਰ ਖਾਨ )-ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਕਮਲ ਸ਼ਰਮਾ ਦਾ ਅੱਜ ਮਾਨਸਾ ਦੇ ਪਿੰਡ ਭਾਈਦੇਸਾ ਵਿਖੇ ਹਰਦੇਵ ਸਿੰਘ ਉ¤ਭਾ ਬੀਜੇਪੀ,ਮਾਤਾ ਉ¤ਭਾ ਮੰਦਰ ਕਮੇਟੀ,ਰਾਜ ਸਿੰਘ ਮੰਡਲ ਪ੍ਰਧਾਨ ,ਕੁਲਵੰਤ ਸਿੰਘ ,ਲਛਮਣ ਸ਼ਰਮਾ,ਤੇ ਕੈਚੀਆ ਵਿਖੇ ਅਮਰਜੀਤ ਕਟੋਦੀਆ,ਮੱਖਣ ਲਾਲ ਨੇਭੀਖੀ ਪੁੱਜਣ ਤੇ ਭਰਵਾਂ ਸਵਾਗਤ ਕੀਤਾ ਗਿਆ।ਮੰਡਲ ਪ੍ਰਧਾਨ ਰਜਿੰਦਰ ਰਾਜੀ ਦੀ ਅਗਵਾਈ ਹੇਠ ਹੋਏ ਸਮਾਰੋਹ ਦੌਰਾਨ ਕਮਲ ਸ਼ਰਮਾ ਦਾ ਸ਼ਹਿਰ ਦੀਆਂ ਵੱਖ ਵੱਖ ਜਥੇਬੰਦੀਆ ਨੇ ਸਿਰੋਪਾਓ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।ਸਹਿਰ ਵਿੱਚ ਪੁੱਜਣ ਤੇ ਬੁਢਲਾਡਾ ਟੀ ਪੁਅਇੰਟ ਤੇ ਜਿਲਾ ਪ੍ਰਧਾਨ ਸੁਖਦੇਵ ਸਿੰਘ ਫਰਮਾਹੀ,ਮੰਡਲ ਪ੍ਰਧਾਨ ਰਜਿੰਦਰ ਰਾਜੀ,ਬਲਕਾਰ ਸਹੋਤਾ,ਸੁਰੇਸ਼ ਕੁਮਾਰ ਬਿੰਦਲ,ਯੁਵਾ ਮੌਰਚਾ ਪ੍ਰਧਾਨ ਬਲਜੀਤ ਸਿੰਘ ਚਹਿਲ ਨੇ ਕਮਲ ਸ਼ਰਮਾ ਦਾ ਭਰਵਾਂ ਸਵਾਗਤ ਕੀਤਾ।ਇਸ ਮੋਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਮਲ ਸ਼ਰਮਾ ਨੇ ਕਿਹਾ ਕਿ ਅਗਾਮੀ ਲੋਕ ਸਭਾ ਚੋਣਾਂ ਸ੍ਰੌਮਣੀ ਅਕਾਲੀ ਦਲ ਭਾਜਪਾ ਗਠਜੋੜ ਮਿਲਕੇ ਲੜੇਗਾ ਅਤੇ ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿੱਤ ਕੇ ਐਨਡੀਏ ਦੀ ਝੋਲੀ ਵਿੱਚ ਪਾਵੇਗਾ।ਮੋਗਾ ਦੀ ਜਿਮਨੀ ਚੋਣ ਦੀ ਗੱਲ ਕਰਦਿਆ ਉਨਾਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਵੱਡੇ ਫਰਕ ਨਾਲ ਜਿੱਤ ਹਾਸਲ ਕਰੇਗਾ।ਉਂਨਾ ਕਿਹਾ ਕਿ ਭਾਜਪਾ ਦਾ ਅਧਾਰ ਪਿੰਡ ਪੱਧਰ ਤੱਕ ਵਧਾਉਣ ਲਈ ਬੂਥ ਕਮੇਟੀਆਂ ਕਾਇਮ ਕਰਨ ਲਈ ਪਾਰਟੀ ਵਿਸੇਸ਼ ਮੁਹਿੰਮ ਚਲਾਵੇਗੀ।ਇਸ ਮੌਕੇ ਵਿਜੈ ਕੁਮਾਰ ਪੰਸਾਰੀ,ਵਰਿੰਦਰ ਸੇਰਪੁਰੀਆ,ਯੁਵਾ ਮੋਰਚਾ ਦੇ ਸਕੱਤਰ ਅਸ਼ਵਨੀ ਅਸਪਾਲ,ਸੁਰੇਸ਼ ਕੁਮਾਰ ਬਿੰਦਲ,ਡਾ.ਰਕੇਸ਼ ਬੋਬੀ,ਪ੍ਰਸ਼ੋਤਮ ਮੱਤੀ,ਡਾ.ਜਸਪਾਲ ਪਾਲੀ,ਵਿਵੇਕ ਜੈਨ,ਅਮਨਦੀਪ ਬਿੰਦਲ,ਸੇਵਾ ਸਿੰਘ ਮਿੱਤਲ, ਡਾਂ ਸਾਮ ਲਾਲ, ਰਾਮਾ ਪੰਸਾਰੀ, ਵਿਜੈ ਜਿੰਦਲ, ਵਿਜੈ ਮਿੱਤਲ, ਅਜੈਬ ਹੋਡਲਾ, ਅਜੈ ਰਿਸੀ, ਪੂਰਨ ਸਰਮਾਂ, ਮਹਿੰਦਰ ਹਲਵਾਈ, ਡਾਂ ਮਨਪ੍ਰੀਤ ਸਿੱਧੂ, ਸੁਨੀਤ ਬਿੰਦਲ, ਸੇਵਾ ਭਾਰਤੀ ਡਾਂ ਦੀਪਕ ਸਿੰਗਲਾ, ਰਾਮ ਪਾਲ, ਵਿਵੇਕ ਜੈਨ, ਹਰਮੇਸ ਜਿੰਦਲ, ਹਰਮੇਸ ਗਰਗ, ਸਤਪਾਲ ਤੱਗੜ ਵੀ ਹਾਜਰ ਸਨ।
ਭਾਜਪਾ ਪ੍ਰਧਾਨ ਕਮਲ ਸ਼ਰਮਾ ਦੇ ਸਵਾਗਤੀ ਲੱਗੇ ਫਲੈਕਸ ਤੇ ਝੰਡੇ ਪੱਟੇ
ਮਾਨਸਾ 3ਫਰਵਰੀ ( ਸਫਲਸੋਚ ) ਮਾਨਸਾ ਵਿਖੇ ਭਾਜਪਾ ਪੰਜਾਬ ਕਮਲ ਸ਼ਰਮਾ ਦੇ ਸਵਾਗਤ ਲਈ ਵਰਕਰਾਂ ਵਲੋ ਵੱਡੇ ਫਲੈਕਸ ਕਂੈਚੀਆਂ ਮਾਨਸਾ ਤੇ ਲੱਗੇ ਸਨ ਜਿਹਨਾਂ ਨੂੰ ਕਿਸੇ ਸ਼ਰਾਰਤੀ ਅਨਸਰ ਵਲੋ ਇਹਨਾਂ ਨੂੰ ਪੱਟ ਦਿੱਤਾ ਗਿਆ। ਭਰੋਸੇਯੋਗ ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਕਂੈਚੀਆ ਮਾਨਸਾ ਤੇ ਭਾਜਪਾ ਵਰਕਰਾਂ ਵਲੋ ਫਲੈਕਸ ਤੇ ਝੰਡੇ ਲੱਗੇ ਦਿੱਤੇ ਸਨ ਜਿੱਥੇ ਹਰ ਸਮੇ ਪੁਲਿਸ ਦਾ ਪਹਿਰਾ ਲੱਗਾ ਹੈ ਉਸ ਸਮੇ ਵੀ ਕੋਈ ਵਿਅਕਤੀ ਝੰਡੇ ਤੇ ਫਲੈਕਸ ਪੱਟ ਜਾਂਦਾ ਹੈ ਤਾਂ ਪੁਲਿਸ ਕੀ ਕਰਦੀ ਹੈ।ਦੂਜੇ ਪਾਸੇ ਭਾਜਪਾ ਦੇ ਸੀਨੀਅਰ ਮੀਤ ਪ੍ਰਧਾਨ ਹਰਦੇਵ ਸਿੰਘ ਉ¤ਭਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਵਰਕਰਾਂ ਨੇ ਝੰਡੇ ਤੇ ਫਲੈਕਸ ਲਗਾਏ ਸਨ ਪਰ ਕਿਸੇ ਸ਼ਰਾਰਤੀ ਅਨਸਰ ਨੇ ਪੱਟ ਦਿੱਤੇ ਸਨ ਜਿਸ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਸੀ ਤੇ ਸਵੇਰੇ ਸਦਰ ਪੁਲਿਸ ਨੇ ਇਹ ਝੰਡੇ ਲੱਗਵਾ ਦਿੱਤੇ ਸਨ । ਉ¤ਭਾ ਨੇ ਇਸ ਘਟਨਾ ਦੀ ਨਿੰਦਾ ਵੀ ਕੀਤੀ। ਦੂਜੇ ਪਾਸੇ ਐਸ ਐਸ ਪੀ ਮਾਨਸਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਸਿਕਾਇਤ ਉਹਨਾਂ ਕੋਲ ਨਹੀ ਆਈ ਹੈ ਦੱਸਣਾ ਬਣਦਾ ਹੈ ਕਿ ਪੰਜਾਬ ਚ ਅੱਜ ਅਕਾਲੀ ਭਾਜਪਾ ਦੀ ਸਾਂਝੀ ਸਰਕਾਰ ਹੈ ਤੇ ਕਮਲ ਸ਼ਰਮਾ ਜ਼ੋ ਭਾਜਪਾ ਦੇ ਪੰਜਾਬ ਪ੍ਰਧਾਨ ਹਨ ਅਗਰ ਇਸ ਤਰ੍ਹਾਂ ਦੀ ਘਟਨਾ ਭਾਈਵਾਲ ਪਾਰਟੀ ਨਾਲ ਹੁੰਦੀ ਹੈ ਤਾਂ ਕੌਣ ਜਿੰਮੇਵਾਰ ਹੈ।


Post a Comment