ਲੁਧਿਆਣਾ 12 ਫ਼ਰਵਰੀ: (ਸਤਪਾਲ ਸੋਨ9) ਸ੍ਰੀ ਮਨਪ੍ਰੀਤ ਸਿੰਘ ਛਤਵਾਲ ਰਜਿਸਟਰਿੰਗ ਅਥਾਰਟੀ (ਮੋਟਰ ਵਹੀਕਲ)-ਕਮ-ਜ਼ਿਲਾ ਟਰਾਂਸਪੋਰਟ ਅਫ਼ਸਰ ਲੁਧਿਆਣਾ ਨੇ ਦੱਸਿਆ ਕਿ ਚਾਲੂ ਰਜਿਸਟਰੇਸ਼ਨ ਸੀਰੀਜ਼ ਪੀ.ਬੀ.-10 ਡੀ.ਜੇ ਦੇ ਫ਼ੈਂਸੀ ਨੰਬਰ ਂਜੋ ਕਿ ਰੂਲ 42 ਏ ਦੇ ਸਡਿਊਲ ਨੰ: 6 ਮੋਟਰ ਵਹੀਕਲ ਰੂਲਜ਼ 1989 ਵਿੱਚ ਦਰਸਾਏ ਗਏ ਹਨ, ਦੀ ਖੁੱਲੀ ਬੋਲੀ 1 ਮਾਰਚ, 2013 ਨੂੰ ਸਵੇਰੇ 10 ਵਜੇ ਬੱਚਤ ਭਵਨ ਵਿਖੇ ਕਰਵਾਈ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਪੀਬੀ-10-ਡੀ.ਐਚ ਸੀਰੀਜ਼ ਦੇ ਬਾਕੀ ਬਚੇ ਫ਼ੈਂਸੀ ਨੰਬਰਾਂ ਦੀ ਖੁੱਲੀ ਬੋਲੀ ਵੀ ਇਸੇ ਮਿਤੀ ਨੁੰ ਕਰਵਾਈ ਜਾਵੇਗੀ। ਸ੍ਰੀ ਛਤਵਾਲ ਨੇ ਦੱਸਿਆ ਕਿ ਚਾਲੂ ਨਵੀਂ ਸੀਰੀਜ਼ ਪੀ.ਬੀ.-10 ਡੀ.ਜੇ ਅਤੇ ਪੁਰਾਣੀ ਸੀਰੀਜ਼ ਪੀਬੀ-10-ਡੀ.ਐਚ ਦੇ ਬਕਾਇਆ ਫ਼ੈਂਸੀ ਨੁੰਬਰਾਂ ਦੇ ਚਾਹਵਾਨ ਵਿਅਕਤੀਆਂ ਕੋਲੋਂ ਜ਼ਿਲਾ ਟਰਾਂਸਪੋਰਟ ਅਫ਼ਸਰ ਲੁਧਿਆਣਾ ਦੇ ਪੱਖ ‘ਚ ਨਵੇਂ ਬੈਂਕ ਡਰਾਫ਼ਟ ਸਮੇਤ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਹਨਾ ਦੱਸਿਆ ਕਿ ਫ਼ੈਂਸੀ ਨੰਬਰਾਂ ਦਾ ਵੇਰਵਾ ਕਿਸੇ ਵੀ ਕੰਮ ਵਾਲੇ ਦਿਨ ਜ਼ਿਲਾ ਟਰਾਂਸਪੋਰਟ ਦਫ਼ਤਰ ਵਿਖੇ ਨੋਟਿਸ ਬੋਰਡ ‘ਤੇ ਵੇਖਿਆ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਅੱਧੀ ਰਿਜ਼ਰਵ ਕੀਮਤ ਫ਼ੈਂਸੀ ਨੰਬਰ 0001 ਲਈ 25 ਹਜ਼ਾਰ ਰੁਪਏ, ਫ਼ੈਂਸੀ ਨੰਬਰ 0002 ਤੋਂ 0009 ਤੱਕ ਲਈ 5 ਹਜ਼ਾਰ ਰੁਪਏ, ਫ਼ੈਸੀ ਨੰਬਰ 0010 ਤੋਂ 0100 ਤੱਕ ਲਈ 1500 ਰੁਪਏ ਅਤੇ ਬਾਕੀ ਫੈਂਸੀ ਨੰਬਰਾਂ ਲਈ 500 ਰੁਪਏ ਦੇ ਨਵੇਂ ਬੈਂਕ ਡਰਾਫ਼ਟ ਸਮੇਤ ਗੱਡੀ ਦੇ ਬਿੱਲ ਦੀ ਕਾਪੀ, ਅਰਜ਼ੀਆਂ 27 ਫ਼ਰਵਰੀ, 2013 ਸ਼ਾਮ 5 ਵਜੇ ਤੱਕ ਜ਼ਿਲਾ ਟਰਾਂਸਪੋਰਟ ਦਫ਼ਤਰ ਵਿਖੇ ਪਹੁੰਚ ਜਾਣੀਆਂ ਚਾਹੀਦੀਆਂ ਹਨ।
Post a Comment