ਲੁਧਿਆਣਾ ( ਸਤਪਾਲ ਸੋਨੀ ) ਸ਼੍ਰੀ ਧਰੂਮਲ ਨਿੰਬਾਲੇ ਆਈ ਪੀ ਐਸ ਏ ਸੀ ਪੀ ਟ੍ਰੈਫਿਕ ਕਮਿਸ਼ਨਰ ਨੇ ਕਿਹਾ ਕਿ ਕਈ ਵਾਰ ਸਕੂਲ ਟਰਾਂਸਪੋਰਟ ਮੈਨਜਮੈਂਟ ਨਾਲ ਮੀਟਿੰਗਾਂ ਹੋ ਚੁੱਕੀਆਂ ਹਨ ਜਿਸ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਸਕੂਲ ਬੱਚੇ ਛਡਣ ਅਤੇ ਲਿਜਾਣ ਵਾਲੇ ਵਹੀਕਲਾਂ ਨੂੰ ਤਿੰਨ ਦਿਨ ਦਾ ਸਮਾਂ ਦਿਤਾ ਗਿਆ ਸੀ ਜੋ ਸਮਾਪਤ ਹੋ ਗਿਆ ਹੈ ਇਸ ਲਈ ਇਹ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਜੋ ਵਹੀਕਲ ਅਪਲਾਈਡ ਫਾਰ ਹਨ ਅਤੇ ਜਿਨ੍ਹਾਂ ਨੂੰ ਆਇਆਂ ਨੂੰ ਕਾਫੀ ਸਮਾਂ ਹੋ ਚੁਕਿਆ ਹੈ ਉਨ੍ਹਾਂ ਦੇ ਮਾਲਿਕ ਵਹੀਕਲਾਂ ਤੇ ਟੇਮਪਰੇਰੀ ਨੰਬਰ ਲਗਾਕੇ ਚਲਾ ਰਹੇ ਹਨ ਉਹ ਆਪਣੇ ਵਹੀਕਲਾਂ ਦੇ ਕਾਗਜ਼-ਪਤੱਰ ਤਿਆਰ ਕਰਕੇ ਤਿੰਨ ਦਿਨਾਂ ਦੇ ਅੰਦਰ-ਅੰਦਰ ਆਪਣੇ ਵਹੀਕਲਾਂ ਦੇ ਨੰਬਰ ਹਾਸਿਲ ਕਰ ਲੈਣ ਨਹੀਂ ਤਾਂ ਤਿੰਨ ਦਿਨਾਂ ਬਾਦ ਉਨ੍ਹਾਂ ਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ ।
Post a Comment