ਹੁਸ਼ਿਆਰਪੁਰ, 10 ਫਰਵਰੀ/ਸਫਲਸੋਚ/ਇਨਡੋਰ ਸਟੇਡੀਅਮ ਵਿਖੇ 9 ਫਰਵਰੀ ਤੋਂ 13 ਫਰਵਰੀ ਤੱਕ ਯੋਗਾ ਫੈਡਰੇਸ਼ਨ ਆਫ਼ ਇੰਡੀਆ ਦੀ ਯੋਗ ਅਗਵਾਈ ਹੇਠ ਪੰਜਾਬ ਯੋਗਾ ਐਸੋਸੀਏਸ਼ਨ ਵੱਲੋਂ ਜ਼ਿਲ•ਾ ਯੋਗਾ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ 37ਵੀਂ ਯੋਗਾ ਚੈਂਪੀਅਨਸ਼ਿਪ ਦੇ ਦੂਸਰੇ ਦਿਨ ਮੁੱਖ ਪਾਰਲੀਮਾਨੀ ਸਕੱਤਰ ਸਹਿਕਾਰੀ ਸਭਾਵਾਂ ਸ੍ਰੀ ਕੇ.ਡੀ. ਭੰਡਾਰੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਾਬਕਾ ਕੈਬਨਿਟ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ, ਐਸ.ਡੀ.ਐਮ. ਹੁਸ਼ਿਆਰਪੁਰ ਕੈਪਟਨ ਕਰਨੈਲ ਸਿੰਘ, ਡੀ.ਐਸ.ਡੀ. ਦਿਗਵਿਜੇ ਕਪਿਲ ਅਤੇ ਯੋਗਾ ਐਸੋਸੀਏਸ਼ਨ ਦੇ ਆਹੁੱਦੇਦਾਰ ਵੀ ਇਸ ਮੌਕੇ ਤੇ ਉਨ•ਾਂ ਦੇ ਨਾਲ ਸਨ। ਸ੍ਰੀ ਕੇ.ਡੀ.ਭੰਡਾਰੀ ਨੇ ਦੇਸ਼ ਭਰ ਦੇ 26 ਸੂਬਿਆਂ ਤੋਂ ਆਏ ਯੋਗਾ ਖਿਡਾਰੀਆਂ ਅਤੇ ਹਾਜ਼ਰ ਪਤਵੰਤਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯੋਗਾ ਫੈਡਰੇਸ਼ਨ ਆਫ਼ ਇੰਡੀਆ ਅਤੇ ਉਨ•ਾਂ ਦੇ ਸਹਿਯੋਗੀਆਂ ਵੱਲੋਂ ਹੁਸ਼ਿਆਰਪੁਰ ਵਿੱਚ ਰਾਸ਼ਟਰੀ ਯੋਗਾ ਚੈਂਪੀਅਨਸ਼ਿਪ ਕਰਵਾ ਕੇ ਸਾਡੇ ਦੇਸ਼ ਦੀ ਪ੍ਰਾਚੀਨ ਯੋਗਾ ਪ੍ਰਣਾਲੀ ਨੂੰ ਪ੍ਰਫੂਲਤ ਕਰਨ ਲਈ ਜੋ ਉਪਰਾਲਾ ਕੀਤਾ ਗਿਆ ਹੈ, ਇਸ ਨਾਲ ਬੱਚਿਆਂ ਦਾ ਰੁਝਾਨ ਯੋਗਾ ਵੱਲ ਵਧੇਗਾ। ਉਨ•ਾਂ ਕਿਹਾ ਕਿ ਅੱਜ ਦੇ ਆਧੁਨਿਕ ਦੌਰ ਵਿੱਚ ਹਰ ਇਨਸਾਨ ਕਿਸੇ ਨਾ ਕਿਸੇ ਕਾਰਨ ਤਨਾਵ ਗ੍ਰਸਤ ਹੋ ਰਿਹਾ ਹੈ , ਇਸ ਦਾ ਉਚਿਤ ਹੱਲ ਯੋਗਾ ਹੀ ਹੈ । ਯੋਗਾ ਕਰਨ ਨਾਲ ਇਨਸਾਨ ਮਾਨਸਿਕ ਤਨਾਵ ਤੋਂ ਮੁਕਤ ਹੋ ਸਕਦਾ ਹੈ ਅਤੇ ਡਾਕਟਰੀ ਇਲਾਜ ਤੋਂ ਬੱਚ ਸਕਦਾ ਹੈ। ਉਨ•ਾਂ ਕਿਹਾ ਕਿ ਇਸ ਤਰ•ਾਂ ਦੇ ਯੋਗਾ ਮੁਕਾਬਲੇ ਹਰ ਸੂਬੇ, ਜ਼ਿਲ•ੇ, ਸ਼ਹਿਰ ਅਤੇ ਪਿੰਡਾਂ ਵਿੱਚ ਕਰਵਾਏ ਜਾਣ ਤਾਂ ਜੋ ਲੋਕਾਂ ਨੂੰ ਯੋਗਾ ਪ੍ਰਣਾਲੀ ਨਾਲ ਵਧ ਤੋਂ ਵੱਧ ਜੋੜਿਆ ਜਾ ਸਕੇ। ਸ੍ਰੀ ਭੰਡਾਰੀ ਨੇ ਸਾਬਕਾ ਕੈਬਨਿਟ ਮੰਤਰੀ ਸ੍ਰੀ ਤੀਕਸ਼ਨ ਸੂਦ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ•ਾਂ ਵੱਲੋਂ ਜੋ ਯੋਗਾ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ, ਉਸ ਨਾਲ ਹੁਸ਼ਿਆਰਪੁਰ ਵਾਸੀਆਂ ਨੂੰ ਬਹੁਤ ਲਾਭ ਹੋਵੇਗਾ। ਇਸ ਮੌਕੇ ਤੇ ਉਨ•ਾਂ ਨੇ ਯੋਗ ਐਸੋਸੀਏਸ਼ਨ ਨੂੰ 5 ਲੱਖ ਰੁਪਏੇ ਦੇਣ ਦਾ ਐਲਾਨ ਕੀਤਾ। ਯੋਗਾ ਐਸੋਸੀਏਸ਼ਨ ਵੱਲੋਂ ਮੁੱਖ ਮਹਿਮਾਨ ਦਾ ਸਨਮਾਨ ਵੀ ਕੀਤਾ ਗਿਆ। ਰਗੇਨਾਈਜਿੰਗ ਕਮੇਟੀ ਦੇ ਚੇਅਰਮੈਨ ਸ੍ਰੀ ਤੀਕਸ਼ਨ ਸੂਦ ਨੇ ਇਸ ਮੌਕੇ ਤੇ ਦੱਸਿਆ ਕਿ ਪੰਜ ਦਿਨ ਚੱਲਣ ਵਾਲੀ ਰਾਸ਼ਟਰੀ ਯੋਗਾ ਚੈਂਪੀਅਨਸ਼ਿਪ ਵਿੱਚ ਹੁਣ ਤੱਕ 26 ਰਾਜਾਂ ਤੋਂ ਲਗਭਗ 1200 ਦੇ ਕਰੀਬ ਖਿਡਾਰੀ ਪਹੁੰਚ ਚੁੱਕੇ ਹਨ ਜਿਨ•ਾਂ ਦੀ ਰਿਹਾਇਸ਼ ਖਾਣ-ਪੀਣ ਅਤੇ ਆਉਣ ਜਾਣ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ। ਉਨ•ਾਂ ਦੱਸਿਆ ਕਿ ਯੋਗ ਸਾਧਨਾਂ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਮਨ ਨੂੰ ਇਕਾਗਰ ਕਰਨ ਲਈ ਯੋਗ ਦੀ ਬਹੁਤ ਲੋੜ ਹੈ। ਇਨਸਾਨ ਯੋਗ ਰਾਹੀਂ ਆਪਣੇ ਮਨ ਦਾ ਸੰਤੁਲਨ ਕਾਇਮ ਰੱਖ ਸਕਦਾ ਹੈ। ਇਸ ਲਈ ਯੋਗਾ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਲੋੜ ਹੈ ਕਿਉਂਕਿ ਆਧੁਨਿਕ ਯੁੱਗ ਵਿੱਚ ਮਾਨਸਿਕ ਤਨਾਵ ਤੋਂ ਮੁਕਤ ਹੋਣ ਲਈ ਯੋਗ ਬਹੁਤ ਹੀ ਲਾਭਕਾਰੀ ਸਾਬਤ ਹੋ ਰਿਹਾ ਹੈ। ਪ੍ਰਧਾਨ ਨਗਰ ਕੌਂਸਲ ਸ਼ਿਵ ਸੂਦ, ਸਕੱਤਰ ਜਨਰਲ ਯੋਗਾ ਐਸੋਸੀਏਸ਼ਨ ਏ. ਕੇ. ਅਗਰਵਾਲ ਨੇ ਵੀ ਇਸ ਮੌਕੇ ਤੇ ਯੋਗਾ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਵੱਖ-ਵੱਖ ਰਾਜਾਂ ਤੋਂ ਆਏ ਬੱਚਿਆਂ ਨੇ ਯੋਗਾ ਮੁਕਾਬਲਿਆਂ ਵਿੱਚ ਆਪਣੇ ਜੌਹਰ ਦਿਖਾਏ ਅਤੇ ਯੋਗਾ ਖਿਡਾਰੀਆਂ ਨੇ ਆਰਟਿਸਟਿਕ ਯੋਗਾ ਅਤੇ ਰਿਧਮਿਕ ਮੁਕਾਬਲਿਆਂ ਦਾ ਪ੍ਰਦਰਸ਼ਨ ਕੀਤਾ। ਜਿਸ ਨੂੰ ਦੇਖ ਕੇ ਮੁੱਖ ਮਹਿਮਾਨ ਅਤੇ ਹਾਜਰ ਪਤਵੰਤੇ ਬਹੁਤ ਪ੍ਰਭਾਵਿਤ ਹੋਏ। ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਸ੍ਰੀਮਤੀ ਰਾਕੇਸ਼ ਸੂਦ, ਰੋਹਤਾਸ਼ ਜੈਨ, ਰਾਮਦੇਵ ਯਾਦਵ, ਰਾਮੇਸ਼ ਜ਼ਾਲਮ, ਡਾ. ਇੰਦਰਜੀਤ, ਸੁਧੀਰ ਗੁਪਤਾ ਲਕਸ਼ਮੀ, ਸੁਭਾਸ਼ ਸ਼ਰਮਾ, ਅਸ਼ੋਕ ਸੂਦ ਹੈਪੀ, ਸੁਨੀਤ ਕੁਮਾਰ, ਸ਼ੀਲ ਸੂਦ, ਅਸ਼ੋਕ ਕੁਮਾਰ, ਸ਼ਿਵ ਦੇਵ ਸਿੰਘ ਬਾਜਵਾ, ਯਸ਼ਪਾਲ ਸ਼ਰਮਾ, ਸੁਧੀਰ ਸੂਦ, ਵਿਜੇ ਪਠਾਨੀਆ, ਰਜਿੰਦਰ ਸ਼ਰਮਾ ਅਤੇ ਹੋਰ ਪਤਵੰਤੇ ਹਾਜ਼ਰ ਸਨ। ਅੱਜ ਦੇ ਸਮਾਗਮ ਦੀ ਸਟੇਜ ਸਕੱਤਰ ਦੀ ਭੂਮਿਕਾ ਡਿਪਟੀ ਡਾਇਰੈਕਟਰ ਖੇਡ ਵਿਭਾਗ ਹਰਪਾਲ ਕੰਵਰ ਨੇ ਨਿਭਾਈ।
Post a Comment