ਲੁਧਿਆਣਾ ( ਸਤਪਾਲ ਸੋਨੀ ) ਪੁਲਿਸ ਲਾਈਨ ਵਿੱਖੇ ਰਿਟਾਇਰਡ ਡੀ ਟੀ ਐਸ ਰੈਡ ਕਰਾਸ ਪਟਿਆਲਾ ਸ਼੍ਰੀ ਕਾਕਾ ਰਾਮ ਵਰਮਾ ਜੀ ਵਲੋਂ ਟ੍ਰੈਫਿਕ ਪੁਲਿਸ ਅਤੇ ਪੀ ਸੀ ਆਰ ਮੁਲਾਜ਼ਿਮਾਂ ਨੂੰ ਦੁਰਘਟਨਾ ਵਾਪਰਨ ‘ਤੇ ਪੀੜਿਤਾਂ ਨੂੰ ਫਸਟ ਏਡ ਦੇਣ ਸਬੰਧੀ ਇਕ ਕੈਂਪ ਲਗਾਇਆ ਗਿਆ ਜਿਸ ਵਿੱਚ ਹਾਜ਼ਿਰ ਮੁਲਾਜ਼ਿਮਾਂ ਨੂੰ ਦਿੱਲ ਦਾ ਦੌਰਾ ਪੈਣ,ਹੱਡੀ ਟੁਟਣ,ਸੱਟ ਲਗਣ,ਖੁਨ ਵਹਿਣ,ਮਿਰਗੀ ਦਾ ਦੌਰਾ,ਅੱਗ ਬੁਝਾਉਣ ਅਤੇ ਮਲਬੇ ਵਿੱਚੋਂ ਪੀੜਿਤਾਂ ਨੂੰ ਕੱਢਣ ਸਬੰਧੀ ,ਸਟ੍ਰੈਚਰ ਤੇ ਪਾਉਣ,ਜਖਮੀਆਂ ਨੂੰ ਐਂਬੂਲੈਂਸ/ ਹੱਥ ਰਾਹੀਂ ਚੁੱਕਣ,ਬਲੱਡ ਪ੍ਰੈਸ਼ਰ ਜਾਂ ਸ਼ੁੂਗਰ ਦੀ ਅੰਦਰੂਨੀ ਰਫਤਾਰ ਆਦਿ ਦੀ ਜਾਣਕਾਰੀ ਪ੍ਰਕੈਟੀਕਲ ਤੌਰ ਤੇ ਦਿੱਤੀ ਗਈ ।ਸ਼੍ਰੀ ਕਾਕਾ ਰਾਮ ਵਰਮਾ ਜੀ ਨੇ ਕਿਹਾ ਕਿ ਫਸਟ ਏਡ ਤੋਂ ਹਰ ਵਿਅਕਤੀ ਅਤੇ ਪੁਲਿਸ ਕਰਮਚਾਰੀ ਦਾ ਜਾਣੂ ਹੋਣਾ ਜਰੂਰੀ ਹੈ ਇਸ ਟ੍ਰੇਨਿੰਗ ਨਾਲ ਪੁਲਿਸ ਕਰਮਚਾਰੀ ਲੋੜ ਪੈਣ ਤੇ ਆਮ ਜਨਤਾ ਅਤੇ ਆਪਣੇ ਸਾਥੀ ਕਰਮਚਾਰੀਆਂ ਦੀ ਮਦਦ ਕਰ ਸਕਦੇ ਹਨ । ਇਸ ਕੈਂਪ ਵਿੱਚ 532 ਪੀ ਸੀ ਆਰ, ਟ੍ਰੈਫਿਕ ਅਤੇ ਪੁਲਿਸ ਲਾਈਨ ਦੇ ਮੁਲਾਜ਼ਿਮ ਸਮੇਤ ਮਹਿਲਾ ਕਰਮਚਾਰੀਆਂ ਨੇ ਭਾਗ ਲਿਆ। ਟੈਫਿਕ ਇੰਚਾਰਜ਼ ਇੰਸਪੈਕਟਰ ਸ਼੍ਰੀ ਬੁਲੰਦ ਸਿੰਘ ਜੀ ਵਲੋਂ ਫਸਟ ਕੈਂਪ ਵਿੱਚ ਆਉਣ ਅਤੇ ਟ੍ਰੇਨਿੰਗ ਦੇਣ ਲਈ ਸ਼੍ਰੀ ਕਾਕਾ ਰਾਮ ਵਰਮਾ ਜੀ ਦਾ ਧੰਨਵਾਦ ਕੀਤਾ ਗਿਆ ।
Post a Comment