ਰੇਲਵੇ ਵਰਕਿੰਗ ਮਹਿਲਾ ਵਿੰਗ ਵਲੋਂ ਪਹਿਲੀ ਡਵੀਜ਼ਨਲ ਕਾਨਫਰੰਸ ਦਾ ਆਯੋਜਨ

Sunday, February 10, 20130 comments


ਲੁਧਿਆਣਾ (ਸਤਪਾਲ ਸੋਨੀ ) ਰੇਲਵੇ ਦੇ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰਨ ਵਾਲੀਆਂ ਮਹਿਲਾਵਾਂ ਨੇ ਪਹਿਲੀ ਡਵੀਜ਼ਨਲ ਕਾਨਫਰੰਸ ਦਾ ਆਯੋਜਨ ਬੀਬੀ ਭਜਨ ਕੌਰ ਦੀ ਪ੍ਰਧਾਨਗੀ ਹੇਠ ਨਾਰਧਨ ਰੇਲਵੇ ਮੈਨਜ਼ ਯੂਨੀਅਨ ਦੇ ਸਹਿਯੋਗ ਨਾਲ ਕੀਤਾ ਜਿਸ ਦਾ ਉਦਘਾਟਨ ਨਾਰਧਨ ਰੇਲਵੇ ਮੈਨਜ਼ ਯੂਨੀਅਨ ਦੇ ਜਨਰਲ ਸਕੱਤਰ ਕਾ: ਸ਼ਿਵਗੋਪਾਲ ਮਿਸ਼ਰਾ ਜੀ ਨੇ ਕੀਤਾ । ਆਪਣੇ ਉਦਘਾਟਨੀ ਭਾਸ਼ਨ ਵਿੱਚ ਕਾ: ਸ਼ਿਵਗੋਪਾਲ ਮਿਸ਼ਰਾ ਜੀ ਨੇ ਰੇਲਵੇ ਦੇ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰਨ ਵਾਲੀਆਂ ਮਹਿਲਾਵਾਂ ਵਲੋਂ ਪਹਿਲੀ ਡਵੀਜ਼ਨਲ ਕਾਨਫਰੰਸ ਦਾ ਆਯੋਜਨ ਕਰਨ ਲਈ ਬੀਬੀ ਭਜਨ ਕੌਰ ਨੂੰ ਵਧਾਈ ਦੇਂਦਿਆਂ ਕਿਹਾ ਕਿ ਨਾਰਧਨ ਰੇਲਵੇ ਮੈਨਜ਼ ਯੂਨੀਅਨ ਵਲੋਂ ਰੇਲਵੇ ਮੁਲਾਜਮਾਂ ਦੀ ਬੇਹਤਰੀ ਲਈ ਕੀਤੇ ਗਏ ਹਰੇਕ ਸੰਘਰਸ਼ ਵਿੱਚ ਰੇਲਵੇ ਦੇ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰਨ ਵਾਲੀਆਂ ਮਹਿਲਾਵਾਂ ਦਾ ਵਿਸ਼ੇਸ਼ ਯੋਗਦਾਨ ਹੈ ।ਉਨ੍ਹਾਂ ਰੇਲਵੇ ਦੇ ਹੋ ਰਹੇ ਨਿਜੀਕਰਨ,ਠੇਕੇਦਾਰੀ ਪ੍ਰਥਾ ਅਤੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਵਿਰੁੱਧ ਹੋ ਰਹੇ ਸੰਘਰਸ਼ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਸੰਘਰਸ਼ ਵਿੱਚ ਵਰਕਿੰਗ ਮਹਿਲਾਵਾਂ ਦਾ ਵਿਸ਼ੇਸ਼ ਯੋਗਦਾਨ ਹੈ । ਉਨ੍ਹਾਂ ਕੇਂਦਰ ਸਰਕਾਰ ਮਜ਼ਦੂਰ ਵਿਰੋਧੀ ਨੀਤੀਆਂ ਦਾ ਇਕ ਜੁੱਟ ਹੋਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ।ਆਪਣੇ ਭਾਸ਼ਨ ਵਿੱਚ ਡਵੀਜ਼ਨਲ ਸਕੱਤਰ ਕਾ: ਦਲਜੀਤ ਸਿੰਘ ਨੇ ਦੇਸ਼ ਵਿੱਚ ਵੱਧ ਰਹੀ ਮਹਿੰਗਾਈ,ਬੇਰੁਜ਼ਗਾਰੀ,ਤੇਜੀ ਨਾਲ ਫੈਲ ਰਹੇ ਭ੍ਰਿਸ਼ਟਾਚਾਰ ਦੇ ਖਿਲਾਫ ਸਮਘਰਸ਼ ਕਰਨ ਦੀ ਲੋੜ ਤੇ ਜੋਰ ਦਿੱਤਾ ।ਫਿਰੋਜਪੁਰ ਡਵੀਜਨ ਦਾ ਜਿਕਰ ਕਰਦਿਆਂ  ਕਾ: ਦਲਜੀਤ ਸਿੰਘ ਨੇ ਕਿਹਾ ਕਿ ਫਿਰੋਜਪੁਰ ਵਿੱਚ ਔਰਤਾਂ ਸਭ ਤੋਂ ਵੱਧ ਸੁਰੱਖਿਅਤ ਹਨ।ਇਸ ਮੌਕੇ ਡਵੀਜਨਲ ਪ੍ਰਧਾਨ ਸਾਥੀ ਰਮੇਸ਼ ਠਾਕੁਰ ਅਤੇ ਸੈਂਟਰਲ ਉਪ-ਪ੍ਰਧਾਨ ਸਾਥੀ ਜਸਮੰਗਲ ਸਿੰਘ ਨੇ ਵੀ ਕਾਨਫਰੰਸ ਨੂੰ ਸੰਬੌਧਨ ਕੀਤਾ।ਇਸ ਮੌਕੇ ਪੂਰੇ ਪੰਜਾਬ ਵਿੱਚੋਂ ਰੇਲਵੇ ਦੇ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰਨ ਵਾਲੀਆਂ ਮਹਿਲਾਵਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ ।  ਇਸ ਮੌਕੇ ਬੀਬੀ ਭਜਨ ਕੌਰ,ਪਰਮਜੀਤ ਕੌਰ,ਤੇਜਪਾਲ ਕੌਰ,ਵਿਨੋਦ ਸ਼ਰਮਾ,ਨੀਲਮ ਕੁਮਾਰੀ ਅਤੇ ਰੂਪ ਰਾਣੀ ਨੇ ਵੀ ਸੰਬੌਦਨ ਕੀਤਾ । ਇਸ ਮੌਕੇ ਸਰਬ-ਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਨਾਰਧਨ ਰੇਲਵੇ ਮੈਨਜ਼ ਯੂਨੀਅਨ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰਨ ਵਾਲੀਆਂ ਮਹਿਲਾਵਾਂ ਦੇ ਪ੍ਰਤੀ ਵਚਨ ਬੱਧ ਜਥੇਬੰਦੀ ਹੈ ਇਸ ਜਥੇਬੰਦੀ ਨੂੰ ਮਜਬੂਤ ਕਰਨ ਲਈ ਚੋਣਾਂ ਸਮੇਂ ਨਾਰਧਨ ਰੇਲਵੇ ਮੈਨਜ਼ ਯੂਨੀਅਨ ਦੇ ਉਮੀਦਵਾਰਾਂ ਨੂੰ ਭਾਰੀ ਵੋਟਾਂ ਪਾਕੇ ਜਿਤਾਇਆ ਜਾਵੇਗਾ ।    

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger