ਸਮਰਾਲਾ, 3 ਫਰਵਰੀ/ਨਵਰੂਪ ਧਾਲੀਵਾਲ /ਸਥਾਨਕ ਗੁਰੂ ਨਾਨਕ ਰੋਡ ’ਤੇ ਸਥਿਤ ਗੁਰਦੁਆਰਾ ਵਿਸ਼ਵਕਰਮਾ ਭਵਨ ਵਿੱਚ ਪੰਜਾਬ ਯੂਥ ਫੋਰਸ ਵੱਲੋਂ ਚਾਰ ਵੱਖ-ਵੱਖ ਵਰਗਾਂ ਦੇ ਬੱਚਿਆਂ ਅਤੇ ਲੜਕਿਆਂ ਦੇ ਦਸਤਾਰਬੰਦੀ ਮੁਕਾਬਲੇ ਕਰਵਾਏ ਗਏ। ਇਨ•ਾਂ ਮੁਕਾਬਲਿਆਂ ਵਿੱਚ ਲੁਧਿਆਣਾ ਜ਼ਿਲ•ਾ ਦੇ ਸਮਰਾਲਾ, ਖੰਨਾ, ਪਾਇਲ ਅਤੇ ਮਾਛੀਵਾੜਾ ਇਲਾਕਿਆਂ ਦੇ ਪਿੰਡਾਂ ਵਿੱਚੋਂ ਕਰੀਬ 100 ਤੋਂ ਵੱਧ ਪ੍ਰਤੀਯੋਗੀਆਂ ਨੇ ਭਾਗ ਲਿਆ। ਇਸ ਦੌਰਾਨ 12 ਸਾਲ ਦੀ ਉਮਰ ਤੱਕ ਦੇ ਬੱਚਿਆਂ ਦੇ ਮੁਕਾਬਲਿਆਂ ਵਿੱਚੋਂ ਪਹਿਲਾ ਸਥਾਨ ਜਸਕਰਨ ਸਿੰਘ ਪੁੱਤਰ ਪਰਮਜੀਤ ਸਿੰਘ, ਦੂਜਾ ਅਕਾਲਦੀਪ ਸਿੰਘ ਪੁੱਤਰ ਮਨਜੀਤ ਸਿੰਘ ਅਤੇ ਤੀਜਾ ਸਥਾਨ ਅਮਨਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਨੇ ਪ੍ਰਾਪਤ ਕੀਤਾ, ਦੂਸਰੇ 12 ਤੋਂ 18 ਸਾਲ ਉਮਰ ਦੇ ਵਰਗ ’ਚ ਪਹਿਲੇ ਸਥਾਨ ’ਤੇ ਪ੍ਰਭਜੋਤ ਸਿੰਘ ਪੁੱਤਰ ਬਲਵੀਰ ਸਿੰਘ, ਦੂਜੇ ’ਤੇ ਅਮਰਵੀਰ ਸਿੰਘ ਪੁੱਤਰ ਸੁਦਾਗਰ ਸਿੰਘ ਤੇ ਤੀਸਰੇ ਸਥਾਨ ’ਤੇ ਕਰਨਜੋਤ ਸਿੰਘ ਪੁੱਤਰ ਗੁਰਜੀਤ ਸਿੰਘ ਰਿਹਾ, ਇਸੇ ਤਰ•ਾਂ ਓਪਨ ਵਰਗ ’ਚ ਪਹਿਲਾ ਸਥਾਨ ਜਗਜੋਤ ਸਿੰਘ ਪੁੱਤਰ ਅਜਵੰਤ ਸਿੰਘ, ਦੂਜਾ ਪਰਮਿੰਦਰ ਸਿੰਘ ਪੁੱਤਰ ਜਵਾਲਾ ਸਿੰਘ ਤੇ ਤੀਜਾ ਸਥਾਨ ਸੰਦੀਪ ਸਿੰਘ ਪੁੱਤਰ ਸੁਰਿੰਦਰ ਸਿੰਘ ਨੇ ਪ੍ਰਾਪਤ ਕੀਤਾ। ਇਨ•ਾਂ ਮੁਕਾਬਲਿਆਂ ਦੇ ਓਪਨ ਵਰਗ ਵਿੱਚ ਪਟਿਆਲਾ ਸ਼ਾਹੀ ਸਟਾਇਲ ਦਾ ਮੁਕਾਬਲਾ ਵੀ ਸ਼ਾਮਿਲ ਸੀ, ਜਿਸ ਵਿੱਚੋਂ ਅੰਮ੍ਰਿਤਪਾਲ ਸਿੰਘ ਪੁੱਤਰ ਦਵਿੰਦਰ ਸਿੰਘ ਅੱਵਲ, ਹਰਪ੍ਰੀਤ ਸਿੰਘ ਪੁੱਤਰ ਗੁਰਸ਼ਰਨ ਸਿੰਘ ਦੂਸਰੇ ਸਥਾਨ ’ਤੇ ਜਦਕਿ ਹਰਵਿੰਦਰ ਸਿੰਘ ਪੁੱਤਰ ਭੁਪਿੰਦਰ ਸਿੰਘ ਤੀਸਰੇ ਸਥਾਨ ’ਤੇ ਰਿਹਾ। ਜੱਜਾਂ ਦੀ ਭੂਮਿਕਾ ਸ਼੍ਰੋਮਣੀ ਗੁਰਮਤਿ ਪ੍ਰਚਾਰ ਸਭਾ ਸਮਰਾਲਾ ਵੱਲੋਂ ਲਖਬੀਰ ਸਿੰਘ ਬਲਾਲਾ, ਚਮਕੌਰ ਸਿੰਘ ਘਣਗਸ, ਹਰਮੀਤ ਸਿੰਘ ਢੰਡੇ ਨੇ ਨਿਭਾਈ ਜਦਕਿ ਦਸਤਾਰਾਂ ਸਜਾਉਣ ਸਮਾਂ 10-10 ਮਿੰਟ ਹੀ ਨਿਰਧਾਰਤ ਕੀਤਾ ਗਿਆ ਸੀ। ਇਸ ਦੌਰਾਨ ਸਿੱਖੀ ਸਰੂਪ ਸਜਾਉਣ ਵਾਲੀਆਂ 12 ਲੜਕੀਆਂ ਨੂੰ ਸਨਮਾਨਿਤ ਕੀਤਾ। ਇਸ ਸਮਾਗਮ ਵਿੱਚ ਪੁੱਜਣ ਵਾਲਿਆਂ ’ਚ ਮੁੱਖ ਤੌਰ ’ਤੇ ਪੰਜਾਬ ਯੂਥ ਫੋਰਸ ਦੇ ਸਰਪ੍ਰਸਤ ਰਜਿੰਦਰ ਸਿੰਘ ਢਿੱਲੋਂ, ਸੂਬਾ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ, ਸ਼੍ਰੋਮਣੀ ਕਮੇਟੀ ਮੈਂਬਰ ਸਰਬੰਸ ਸਿੰਘ ਮਾਣਕੀ, ਨਗਰ ਕੌਂਸਲ ਸਮਰਾਲਾ ਦੇ ਪ੍ਰਧਾਨ ਮਹਿੰਦਰ ਸਿੰਘ ਭੰਗਲਾਂ, ਐਂਟੀ ਕਰੱਪਸ਼ਨ ਫਰੰਟ ਦੇ ਪ੍ਰਧਾਨ ਕਮਾਂਡੈਂਟ ਰਸ਼ਪਾਲ ਸਿੰਘ, ਪ੍ਰੋ. ਹਮਦਰਦਵੀਰ ਨੌਸ਼ਹਿਰਵੀ, ਜੋਗਿੰਦਰ ਸਿੰਘ ਜੋਸ਼, ਸੁਦੇਸ਼ ਸ਼ਰਮਾ, ਰਣਜੀਤ ਸਿੰਘ ਕੈਂਥ, ਭੁਪਿੰਦਰ ਕੁਮਾਰ ਬਿੱਲਾ, ਅਮਰਜੀਤ ਸਿੰਘ, ਨਰਿੰਦਰ ਮਣਕੂ, ਬੀਬੀ ਸਤਵੰਤ ਕੌਰ ਅਤੇ ਰਾਗੀ ਪਰਮਜੀਤ ਸਿੰਘ ਖੜਕ ਆਦਿ ਸ਼ਾਮਿਲ ਸਨ। ਇਨਾਮਾਂ ਦੀ ਵੰਡ ਬਾਬਾ ਸਰਬਜੀਤ ਸਿੰਘ ਭੱਲਾ ਬਰਵਾਲੀ ਵਾਲਿਆਂ ਨੇ ਕੀਤਾ, ਉਨ•ਾਂ ਵੱਲੋਂ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਬੱਚਿਆਂ ਨੂੰ ਦਸਤਾਰਾਂ ਦੇ ਕੇ ਸਨਮਾਨਿਆ ਗਿਆ। ਪੰਜਾਬ ਯੂਥ ਫੋਰਸ ਦੇ ਅਹੁਦੇਦਾਰਾਂ ਵੱਲੋਂ ਪੁੱਜਣ ਵਾਲਿਆਂ ਵਿੱਚ ਰਿੱਕੀ ਭਾਰਦਵਾਜ, ਸ਼ੰਕਰ ਕਲਿਆਣ, ਰਮਨ ਗਿੱਲ, ਸੁਨੀਲ ਖੁੱਲਰ, ਮਨਦੀਪ ਸਿੰਘ, ਸੁਭਾਸ਼ ਸਿਹਾਲਾ, ਰਮਨ ਸਹੋਤਾ, ਕਮਲ ਮਾਦਪੁਰ, ਮਨਮੋਹਨ ਸਿੰਘ, ਅਸ਼ੋਕ ਕੁਮਾਰ, ਹਰਬੰਸ ਸਿੰਘ, ਗੋਲਡੀ ਸ਼ਮਸ਼ਪੁਰ ਅਤੇ ਪਰਮਿੰਦਰ ਪੰਜੇਟਾ ਆਦਿ ਸ਼ਾਮਿਲ ਸਨ।
ਪੰਜਾਬ ਯੂਥ ਫੋਰਸ ਵੱਲੋਂ ਸਮਰਾਲਾ ’ਚ ਕਰਵਾਏ ਗਏ ਦਸਤਾਰਬੰਦੀ ਮੁਕਾਬਲਿਆਂ ਦਾ ਦ੍ਰਿਸ਼

Post a Comment