ਮੋੜ ਮੰਡੀ 3 ਫਰਵਰੀ/ ਹੇਪੀਜੰਦਲ/ ਮੋੜ ਮੰਡੀ ਦੇ 14 ਨੰਬਰ ਵਾਰਡ ਅੰਬੇਦਕਰ ਬਸਤੀ ਦੇ ਨਿਵਾਸੀਆ ਨੇ ਇਕੱਠੇ ਹੋ ਕੇ ਉਨ੍ਹਾ ਦੀ ਬਸਤੀ ਵਿੱਚ ਸਰਕਾਰ ਵੱਲੋ ਲਗਾਏ ਗਏ ਆਰੋ ਫਿਲਟਰ ਦੇ ਨਾ ਚੱਲਣ ਬਾਰੇ ਸਰਕਾਰ ਵਿਰੁੱਧ ਨਾਅਰੇਬਾਜੀ ਕੀਤੀ ਮਿਲੀ ਜਾਣਕਾਰੀ ਅਨੁਸਾਰ ਸਾਲ-ਡੇਢ ਸਾਲ ਪਹਿਲਾਂ ਇਸ ਬਸਤੀ ਵਿੱਚ ਗਰੀਬ ਵਰਗ ਦੇ ਲੋਕਾ ਨੂੰ ਸ਼ੁੱਧ ਪਾਣੀ ਪੀਣ ਵਾਲਾ ਮੁਹੱਈਆ ਕਰਾਉਣ ਲਈ ਸਰਕਾਰ ਵੱਲੋ ਲੱਖਾਂ ਰੁਪਏ ਖਰਚ ਕਰ ਕੇ ਲਗਭਗ 500 ਵਰਗ ਗਜ ਵਿੱਚ ਇੱਕ ਆਰੋ ਰਿਹਾਇਸ਼ੀ ਬਸਤੀ ਵਿੱਚ ਲਗਾਇਆ ਗਿਆ ਸੀ ਪ੍ਰੰਤੂ ਮਿਲੀ ਜਾਣਕਾਰੀ ਅਨੁਸਾਰ ਲੱਖਾ ਰੁਪਏ ਖਰਚਣ ਦੇ ਬਾਵਜੂਦ ਵੀ ਇਹ ਆਰੋ ਡੇਢ ਸਾਲ ਤੋ ਬੰਦ ਪਿਆ ਹੈ ਅਤੇ ਉਸ ਦੇ ਆਸੇ ਪਾਸੇ ਗੰਦੇ ਪਾਣੀ ਦਾ ਛੱਪੜ ਬਣ ਗਿਆ ਹੈ ਜਿੱਥੇ ਕਿ ਆਰੋ ਤੋ ਸੁੱਧ ਪਾਣੀ ਮਿਲਣ ਦੀ ਆਸ ਸੀ ਜਿਸ ਨਾਲ ਲੋਕ ਤੰਦਰੁਸਤ ਰਹਿ ਸਕਦੇ ਸਨ ਸਗੋ ਹੁਣ ਉਨ੍ਹਾ ਨੂੰ ਇਸ ਗੰਦੇ ਪਾਣੀ ਦੇ ਬਣੇ ਛੱਪੜ ਦੇ ਕਾਰਨ ਲੋਕ ਬਹੁਤ ਸਾਰੀਆ ਬਿਮਾਰੀਆ ਦੇ ਸ਼ਿਕਾਰ ਵੀ ਹੋ ਸਕਦੇ ਹਨ ਇਹ ਆਰੋ ਸਰਕਾਰ ਵੱਲੋ ਗਰੀਬ ਜਨਤਾ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਾੳੇਣ ਦੀ ਥਾਂ ਇੱਕ ਸ਼ੋ ਪੀਸ ਬਣ ਕਿ ਰਹਿ ਗਿਆ ਹੈ ਮੋਕੇ ਤੇ ਮੁਹੱਲਾ ਨਿਵਾਸੀਆ ਨੇ ਦੱਸਿਆ ਕੇ ਆਰੋ ਵਾਲੀ ਥਾ ਦੀ ਸਫਾਈ ਅਤੇ ਇਸ ਨੂੰ ਚਲਾਉਣ ਲਈ ਨਗਰ ਕੌਸਲ ਅਤੇ ਆਪਣੇ ਵਾਰਡ ਦੇ ਐੱਮ.ਸੀ. ਨੂੰ ਕਹਿ ਚੁੱਕੇ ਹਾਂ ਪਰ ਅਜੇ ਤੱਕ ਕੋਈ ਸੁਣਵਾਈ ਨਹੀ ਹੋਈ ਇਸ ਮੋਕੇ ਬੀਨਾ ਰਾਣੀ ਮਹਿਲਾ ਮੰਡਲ ਪ੍ਰਧਾਨ, ਮਨੋਜ ਕੁਮਾਰ, ਹੀਰਾ ਲਾਲ, ਬਿਸੰਬਰ ਦਾਸ, ਕਾਲਾ, ਰਵੀ ਕੁਮਾਰ, ਵਿਨੋਦ ਕੁਮਾਰ, ਰਣਜੀਤ ਕੋਰ, ਇੰਦੂ, ਮੋਜੀ ਰਾਮ, ਸੁਰੇਸ਼ ਕੁਮਾਰ, ਤੇਜਪਾਲ, ਜਤਿੰਦਰ ਕੁਮਾਰ, ਬੋਗਾ ਰਾਮ, ਪਿਆਰਾ ਲਾਲ, ਰੇਨੂੰ ਬਾਲਾ ਐਕਸ. ਐੱਮ.ਸੀ., ਨਿਸੂ ਰਾਣੀ, ਪੱਪੂ ਰਾਮ ਆਦਿ ਮੁਹੱਲਾ ਨਿਵਾਸੀ ਮੋਜੂਦ ਸਨ

Post a Comment