ਮਾਨਸਾ, 12 ਫਰਵਰੀ ( ਸਫਲਸੋਚ ) ਜਿਲਾ ਪੁਲੀਸ ਮਾਨਸਾ ਵੱਲੋਂ ਸਮਾਜ ਨੂੰ ਨਸ਼ਾ ਮੁਕਤ ਕਰਨ ਅਤੇ ਮਾੜੇ ਅਨਸਰਾ ਵਿਰੁੱਧ ਵਿਢੀ ਮੁਹਿੰਮ ਨੂੰ ਉਸ ਵੇਲੇ ਸਫਲਤਾ ਮਿਲੀ ਜਦੋ ਥਾਣਾ ਬੋਹਾ ਦੇ ਸ:ਥ: ਬਲਵੀਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋ ਦੌਰਾਨੇ ਗਸ਼ਤ ਬਾਹੱਦ ਪੁੱਲ ਡਰੇਨ ਬੋਹਾ ਪਾਸ ਨਛੱਤਰ ਸਿੰਘ ਉਰਫ ਖੱਡੂ ਪੁੱਤਰ ਕਰਤਾਰ ਸਿੰਘ, ਹਾਕਮ ਸਿੰਘ ਪੁੱਤਰ ਹਰਦਿੱਤ ਸਿੰਘ ਵਾਸੀਆਨ ਭਾਦੜਾ ਅਤੇ ਪੂਰਨ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਬੋਹਾ ਨੂੰ ਸ਼ੱਕ ਦੀ ਬਿਨਾਹ ਪਰ ਕਾਬੂ ਕਰਕੇ ਉਹਨਾਂ ਪਾਸੋ ਕੁੱਲ 11 ਕਿਲੋਗ੍ਰਾਮ ਭੁੱਕੀ ਚੂਰਾਪੋਸਤ ਬਰਾਮਦ ਕੀਤੀ। ਜਿਹਨਾ ਦੇ ਵਿਰੁੱਧ ਮੁਕੱਦਮਾ ਨੰਬਰ 11 ਮਿਤੀ 11-02-2013 ਅ/ਧ 15/61/85 ਐਨ.ਡੀ.ਪੀ.ਐਸ. ਐਕਟ ਥਾਣਾ ਬੋਹਾ ਦਰਜ਼ ਰਜਿਸਟਰ ਕੀਤਾ ਗਿਆ। ਜਿਹਨਾ ਨੇ ਮੁਢਲੀ ਪੁੱਛਗਿੱਛ ਤੇ ਦੱਸਿਆ ਕਿ ਉਹ ਭੁੱਕੀ ਚੂਰਾਪੋਸਤ ਹਰਿਆਣਾ ਪ੍ਰਾਂਤ ਵਿੱਚੋ 800 ਰੁਪਏ ਪ੍ਰਤੀ ਕਿੱਲੋਗ੍ਰਾਮ ਦੇ ਹਿਸਾਬ ਨਾਲ ਲੈ ਕੇ ਆਏ ਸੀ ਤੇ ਜਿਹਨਾ ਨੇ ਨਸ਼ੇੜੀਆ ਨੂੰ ਅੱਗੇ ਮਹਿੰਗੇ ਭਾਅ ਵੇਚਣੀ ਸੀ। ਜਿਹਨਾ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਮੁਕੱਦਮਾ ਦੀ ਤਫਤੀਸ ਜਾਰੀ ਹੈ।ਕੈਦੀ ਭੂਰਾ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪੱਖੋ ਕਲਾਂ ਹਾਲ ਆਬਾਦ ਮਾਨਸਾ ਦੀ ਜੇਲ ਮਾਨਸਾ ਅੰਦਰ ਤਲਾਸ਼ੀ ਕਰਨ ਤੇ ਉਸ ਪਾਸੋਂ 100 ਨਸ਼ੀਲੀਆ ਗੋਲੀਆ ਬਰਾਮਦ ਹੋਈਆ ਜੋ ਜੇਲ ਮੈਨੁਅਲ ਦੀ ਉਲੰਘਣਾਂ ਅਤੇ ਜੇਲ ਅਪਰਾਧ ਹੈ। ਜਿਸ ਤੇ ਸੁਪਰਡੈਂਟ ਜਿਲਾ ਜੇਲ ਮਾਨਸਾ ਦੇ ਪੱਤਰ ਪਰ ਸ:ਥ: ਬਲਦੇਵ ਸਿੰਘ ਥਾਣਾ ਸਦਰ ਮਾਨਸਾ ਵੱਲੋਂ ਕੈਦੀ ਭੂਰਾ ਸਿੰਘ ਵਿਰੁੱਧ ਮੁਕੱਦਮਾ ਨੰਬਰ 17 ਮਿਤੀ 11-2-2013 ਅ/ਧ 22/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਦਰ ਮਾਨਸਾ ਦਰਜ ਰਜਿਸਟਰ ਕਰਵਾ ਕੇ ਮੁਕੱਦਮਾ ਦੀ ਤਫਤੀਸ ਆਰੰਭੀ ਗਈ ਹੈ।ਹਵਾਲਾਤੀ ਪਿਰਥੀ ਸਿੰਘ ਪੁੱਤਰ ਜੋਰਾ ਸਿੰਘ ਵਾਸੀ ਧਰਮਗੜ (ਸੰਗਰੂਰ) ਅਤੇ ਹਵਾਲਾਤੀ ਲਾਭ ਸਿੰਘ ਉਰਫ ਲਾਭਾ ਪੁੱਤਰ ਰੁਲਦੂ ਸਿੰਘ ਵਾਸੀ ਮਾਨਸਾ ਦੀ ਜੇਲ ਮਾਨਸਾ ਅੰਦਰ ਤਲਾਸ਼ੀ ਕਰਨ ਤੇ ਉਹਨਾ ਪਾਸੋਂ 100 ਨਸ਼ੀਲੀਆ ਗੋਲੀਆ ਬਰਾਮਦ ਹੋਈਆ ਜੋ ਜੇਲ ਮੈਨੁਅਲ ਦੀ ਉਲੰਘਣਾਂ ਅਤੇ ਜੇਲ ਅਪਰਾਧ ਹੈ। ਜਿਸ ਤੇ ਸੁਪਰਡੈਂਟ ਜਿਲਾ ਜੇਲ ਮਾਨਸਾ ਦੇ ਪੱਤਰ ਪਰ ਸ:ਥ: ਬਲਦੇਵ ਸਿੰਘ ਥਾਣਾ ਸਦਰ ਮਾਨਸਾ ਵੱਲੋਂ ਹਵਾਲਾਤੀ ਪਿਰਥੀ ਸਿੰਘ ਅਤੇ ਲਾਭ ਸਿੰਘ ਉਕਤਾਨ ਵਿਰੁੱਧ ਮੁਕੱਦਮਾ ਨੰਬਰ 18 ਮਿਤੀ 11-2-2013 ਅ/ਧ 22/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਦਰ ਮਾਨਸਾ ਦਰਜ ਰਜਿਸਟਰ ਕਰਵਾ ਕੇ ਮੁਕੱਦਮਾ ਦੀ ਤਫਤੀਸ ਆਰੰਭੀ ਗਈ ਹੈ। ਅਖੀਰ ਵਿੱਚ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਦੱਸਿਆ ਗਿਆ ਨਸ਼ਿਆ ਅਤੇ ਮਾੜੇ ਅਨੁਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾਵੇਗਾ ਅਤੇ ਜਿਲਾ ਅੰਦਰ ਨਸ਼ਿਆ ਦੀ ਮੁਕੰਮਲ ਰੋਕਥਾਮ ਨੂੰ ਯਕੀਨੀ ਬਣਾਇਆ ਜਾਵੇਗਾ।
Post a Comment