ਮੋਗਾ, 10 ਫਰਵਰੀ /ਸਫਲਸੋਚ/ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਵੱਲੋਂ ਅਗਲੇ ਵਿੱਤੀ ਸਾਲ ਤੋਂ ਖਾਦ ਦੀ ਸਬਸਿਡੀ ’ਚ 15 ਫੀਸਦੀ ਹੌਰ ਕਟੌਤੀ ਕਰਨ ਸਬੰਧੀ ਬਣਾਈ ਜਾ ਰਹੀ ਯੋਜਨਾ ਦਾ ਕਰੜਾ ਵਿਰੋਧ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਉਦੋਂ ਤੱਕ ਖਾਦਾਂ ਦੀ ਹੋਰ ਸਬਸਿਡੀ ਨਹੀਂ ਘਟਨ ਦੇਵੇਗਾ ਜਦੋਂ ਤੱਕ ਸਵਾਮੀਨਾਥਨ ਕਮਿਸ਼ਨ ਦੇ ਸੁਝਾਵਾਂ ਅਨੁਸਾਰ ਖੇਤੀ ਉਤਪਾਦਾਂ ਲਈ ਤੈਅ ਕੀਤੀਆਂ ਜਾਣ ਵਾਲੀਆਂ ਘੱਟੋ ਘੱਟ ਕੀਮਤਾਂ ਨੂੰ ਕੀਮਤ ਸੂਚਕ ਅੰਕ ਨਾਲ ਨਹੀਂ ਜੋੜਿਆ ਜਾਂਦਾ। ਉਨ•ਾਂ ਨਾਲ ਹੀ ਕੇਂਦਰ ਦੇ ਇੰਨ•ਾਂ ਕਿਸਾਨ ਵਿਰੋਧੀ ਫੈਸਲਿਆਂ ਬਾਰੇ ਪੰਜਾਬ ਕਾਂਗਰਸ ਵੱਲੋਂ ਧਾਰੀ ਗਈ ਚੁੱਪ ’ਤੇ ਵੀ ਸਵਾਲ ਕੀਤਾ। ਅੱਜ ਇਥੇ ਪਿੰਡ ਦਾਰਾਪੁਰ, ਚੋਟੀਆਂ ਕਲਾਂ, ਚੋਟੀਆਂ ਖੁਰਦ ਅਤੇ ਬੁੱਧ ਸਿੰਘ ਵਾਲਾ ਵਿਖੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਉਮੀਦਵਾਰ ਸ੍ਰੀ ਜੋਗਿੰਦਰ ਪਾਲ ਜੈਨ ਦੇ ਹੱਕ ’ਚ ਹੋਏ ਵੱਡੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਜਿੱਥੇ ਵਿਸ਼ਵ ਭਰ ਦੀਆਂ ਸਰਕਾਰਾਂ ਵੱਲੋਂ ਖੇਤੀਬਾੜੀ ਖੇਤਰ ਨੂੰ ਵੱਡੀਆਂ ਰਿਆਇਤਾਂ ਦਿੱਤੀਆਂ ਹੋਈਆਂ ਨੇ ਉਥੇ ਭਾਰਤ ਦੀ ਕਾਂਗਰਸ ਸਰਕਾਰ ਲਗਾਤਾਰ ਕਿਸਾਨ ਵਿਰੋਧੀ ਫੈਸਲੇ ਲੈਂਦਿਆਂ ਕਿਸਾਨਾਂ ਦੇ ਜਿਸਮ ’ਚੋਂ ਖੂਨ ਦੀ ਆਖ਼ਰੀ ਬੂੰਦ ਵੀ ਨਿਚੋੜ ਲੈਣਾ ਚਾਹੁੰਦੀ ਹੈ। ਸ. ਬਾਦਲ ਨੇ ਕਿਹਾ ਕਿ ਪਹਿਲਾਂ ਕੇਂਦਰ ਸਰਕਾਰ ਨੇ ਤੱਤਾਂ ਆਧਾਰਤ ਫਾਰਮੂਲੇ ਤਹਿਤ ਖਾਦ ਖੇਤਰ ’ਚ ਕੀਮਤਾਂ ਤੋਂ ਨਿਯੰਤਰਨ ਹਟਾਇਆ, ਜਿਸ ਕਾਰਨ ਡੀ.ਏ.ਪੀ. ਦੀਆਂ ਕੀਮਤਾਂ 6 ਮਹੀਨੇ ਦੇ ਅੰਦਰ-ਅੰਦਰ ਹੀ ਦੁੱਗਣੀਆਂ ਹੋ ਗਈਆਂ ਅਤੇ ਯੂਰੀਆ ਦਾ ਵੀ ਭਾਅ ਵਧਿਆ, ਫਿਰ ਡੀਜਲ ਕੀਮਤਾਂ ਤੋਂ ਨਿਯੰਤਰਨ ਹਟਾਇਆ ਗਿਆ ਅਤੇ ਹੁਣ ਖਾਦ ਸਬਸਿਡੀ ’ਚ 15 ਫੀਸਦੀ ਤੋਂ ਵੀ ਵੱਧ ਕਟੌਤੀ ਕੀਤੀ ਜਾ ਰਹੀ ਹੈ ਜਿਸ ਨਾਲ ਪਹਿਲਾਂ ਤੋਂ ਹੀ ਆਰਥਕ ਮੰਦਹਾਲੀ ਦਾ ਸਾਹਮਣਾ ਕਰ ਰਿਹਾ ਖੇਤੀਬਾੜੀ ਖੇਤਰ ਪੂਰੀ ਤਰ•ਾਂ ਤਬਾਹ ਹੋ ਜਾਵੇਗਾ। ਖੇਤੀਬਾੜੀ ਦੀਆਂ ਵਧੀਆਂ ਹੋਈਆਂ ਲਾਗਤਾਂ ਦੇ ਮੱਦੇਨਜ਼ਰ ਕਣਕ ਲਈ 2200 ਰੁਪਏ ਘੱਟੋ ਘੱਟ ਸਮੱਰਥਣ ਮੁੱ੍ਰਲ ਐਲਾਨਣ ਦੀ ਮੰਗ ਕਰਦਿਆਂ ਸ. ਬਾਦਲ ਨੇ ਕਿਹਾ ਕਿ ਇੱਕ ਪਾਸੇ ਤਾਂ ਕਾਂਗਰਸ ਸਰਕਾਰ ਲਗਾਤਰ ਅਜਿਹੇ ਫੈਸਲੇ ਲੈ ਰਹੀ ਹੈ ਜਿਸ ਕਾਰਨ ਖੇਤੀਬਾੜੀ ਲਾਗਤ ’ਚ 100 ਫੀਸਦੀ ਵਾਧਾ ਹੋਇਆ ਹੈ ਅਤੇ ਦੂਸਰੇ ਪਾਸੇ ਇਸ ਵੱਲੋਂ ਖੇਤੀਬਾੜੀ ਉਤਪਾਦਾਂ ਦੇ ਘੱਟੋ ਘੱਟ ਸਮੱਰਥਣ ਮੁੱਲ ’ਚ ਮਾਮੂਲੀ ਵਾਧਾ ਕੀਤਾ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਕਿਸਾਨ ਕਰਜ਼ੇ ਦੀ ਦਲਦਲ ’ਚ ਹੋਰ ਵੀ ਡੂੰਗੇ ਫਸਦੇ ਜਾ ਰਹੇ ਹਨ। ਸ. ਬਾਦਲ ਨੇ ਕਿਹਾ ਕਿ ਡੀ.ਏ.ਪੀ. ਤੋਂ ਸਬਸਿਡੀ ਹਟਾਉਣ ਕਾਰਨ ਇਸ ਦੀ ਕੀਮਤ ਜੋ ਪਹਿਲਾਂ 437 ਰੁਪਏ ਪ੍ਰਤੀ ਸੀ ਹੁਣ ਵੱਧ ਕੇ 1237 ਰੁਪਏ ਪ੍ਰਤੀ 50 ਕਿਲੋ ਹੋ ਗਈ ਹੈ। ਉਨ•ਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾਂ ਸਵਾਮੀਨਾਥਨ ਕਮਿਸ਼ਨ ਦੇ ਸਮੱਰਥਣ ਮੁੱਲ ਨੂੰ ਖੇਤੀਬਾੜੀ ਲਾਗਤ ਨਾਲ ਜੋੜਨ ਸਬੰਧੀ ਸੁਝਾਅ ਨੂੰ ਲਾਗੂ ਕਰਨ ਦੀ ਮੰਗ ਕਰਦਾ ਰਿਹਾ ਹੈ ਪਰ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਇਸ ਦੇ ਉਲਟ ਬਹੁਰਾਸ਼ਟਰੀ ਕੰਪਨੀਆਂ ਦੇ ਹਿਤ ਪਾਲਣ ’ਚ ਲੱਗੀ ਹੋਈ ਹੈ। ਉਨ•ਾਂ ਕਿਹਾ ਕਿ ਇਹੀ ਕਾਰਨ ਹੈ ਕਿ ਖਾਦ ਕੀਮਤਾਂ ਤੋਂ ਨਿਯੰਤਰਨ ਹਟਾਉਂਦਿਆਂ ਹੀ ਖਾਦ ਕੰਪਨੀਆਂ ਨੇ ਖਾਦਾਂ ਦੀ ਕੀਮਤ 6 ਮਹੀਨੇ ਦੇ ਅੰਦਰ ਹੀ ਦੁੱਗਣੀ ਕਰ ਦਿੱਤੀ।ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਦੇ ਰਸੋਈ ਗੈਸ ਕੀਮਤਾਂ ਵਧਾਉਣ, ਡੀ.ਏ.ਪੀ. ਤੇ ਯੂਰੀਆ ਦੀਆਂ ਕੀਮਤਾਂ ਵਧਾਉਣ ਅਤੇ ਪ੍ਰਚੂਨ ’ਚ ਸਿੱਦੇ ਵਿਦੇਸ਼ੀ ਨਿਵੇਸ਼ ਵਰਗੇ ਲੋਕ ਤੇ ਕਿਸਾਨ ਵਿਰੋਧੀ ਫੈਸਲਿਆਂ ਲਈ ਪਾਰਟੀ ’ਤੇ ਵਰ•ਦਿਆਂ ਸ. ਬਾਦਲ ਨੇ ਕਿਹਾ ਕਿ ਮੱਧ ਵਰਗ ਦਾ ਕਚੂਮਰ ਕੱਢ ਕੇ ਕੋਈ ਵੀ ਸਰਕਾਰ ਜ਼ਿਆਦਾ ਸਮਾਂ ਸਤਾ ’ਚ ਨਹੀਂ ਰਹਿ ਸਕਦੀ। ਉਨ•ਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਨੀਤੀਗਤ ਅਧਰੰਗ ਕਾਰਨ ਦੇਸ਼ ਦੀ ਅਰਥ-ਵਿਵਸਥਾ ਦਾ ਲੱਕ ਟੁੱਟ ਚੁੱਕਾ ਹੈ ਜਿਸ ਕਾਰਨ ਜਿੱਥੇ ਵਿਕਾਸ ਦਰ ਘਟ ਕੇ ਸਿਰਫ 5 ਫੀਸਦੀ ਰਹਿ ਗਈ ਹੈ ਉਥੇ ਮਹਿੰਗਈ ਦਰ ਹੱਦਾਂ ਟੱਪ ਗਈ ਹੈ।ਅਜਿਹੇ ਗੰਭੀਰ ਮੁੱਦਿਆਂ ’ਤੇ ਪੰਜਾਬ ਕਾਂਗਰਸ ਵੱਲੋਂ ਧਾਰੀ ਗਈ ਚੁੱਪ ’ਤੇ ਸਵਾਲ ਕਰਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਆਗੂਆਂ ਵੱਲੋਂ ਜਾਣਬੁੱਝ ਕੇ ਚੁੱਪ ਵੱਟ ਜਾਣਾ ਇਸ ਗੱਲ ਦਾ ਸੰਕੇਤ ਹੈ ਕਿ ਇਨ•ਾਂ ਆਗੂਆਂ ਨੂੰ ਲੋਕਾਂ ਦੀਆਂ ਦੁੱਖ ਤਕਲੀਫਾਂ ਨਾਲ ਕੋਈ ਵਾਹ-ਵਾਸਤਾ ਨਹੀਂ ਹੈ ਅਤੇ ਇਨ•ਾਂ ਆਪਣੇ ਆਕਾਵਾਂ ਨੂੰ ਖੁੱਸ਼ ਕਰਨ ਦੇ ਚੱਕਰ ’ਚ ਅੱਖਾਂ ਮੀਟ ਲਈਆਂ ਹਨ ਤਾਂ ਕਿ ਇੰਨ•ਾਂ ਨੂੰ ਲੋਕਾਂ ਸਮੱਸਿਆਵਾਂ ਨਜ਼ਰ ਹੀ ਨਾ ਆਉਣ।
Post a Comment