ਮਾਨਸਾ, 12 ਫਰਵਰੀ/ ਸਫਲਸੋਚ/ਮਾਨਸਾ ਦੇ ਨੇੜਲੇ ਪਿੰਡ ਨੰਗਲ ਕਲਾਂ ਵਿਖੇ ਹਰ ਸਾਲ ਦੀ ਤਰ•ਾਂ ਦੋਸਤ ਕਲੱਬ ਤੇ ਖਾਰਾ ਅਗਵਾੜ ਦੀ ਸੰਗਤ ਵਲੋ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾਪੂਰਵਕ ਮਨਾਇਆ ਗਿਆ।ਸ੍ਰੀ ਆਖੰਡ ਪਾਠ ਸਾਹਿਬ ਦੀ ਤਿੰਨ ਦਿਨਾਂ ਲੜੀ ਤੋ ਬਾਅਦ ਭੋਗ ਪਾਏ ਗਏ। ਇਸ ਮੌਕੇ ਮੌਕੇ ਸੰਗਤਾਂ ਦੇ ਭਾਰੀ ਇੱਕਠ ਨੂੰ ਸੰਬੋਧਨ ਕਰਦਿਆ ਸਮਾਜ ਸੇਵੀ ਰਾਮ ਕ੍ਰਿਸ਼ਨ ਸਿੰਘ ਮਾਨਸਾ ਨੇ ਗੁਰੂ ਸਾਹਿਬ ਦੇ ਪਾਏ ਪੂਰਨਿਆ ਤੇ ਚੱਲਣ ਦੀ ਪ੍ਰੇਰਣਾ ਦਿੱਤੀ, ਉਨਾਂ ਕਿਹਾ ਕਿ ਅੱਜ ਦੇ ਯੁੱਗ ਵਿਚ ਹਰ ਵਿਅਕਤੀ ਨਸ਼ਿਆ ਦਾ ਆਦੀ ਬਣਦਾ ਜਾ ਰਿਹਾ ਹੈ ਜਿਸ ਨਾਲ ਸਾਡੇ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ।ਉਨਾਂ ਕਿਹਾ ਕਿ ਸਮਾਜ ਨੂੰ ਚੰਗੇ ਅਜਿਹੇ ਕੰਮ ਕਰਨੇ ਚਾਹੀਦੇ ਹਨ ਜਿਸ ਨਾਲ ਕੋਈ ਵਿਅਕਤੀ ਨਸ਼ਿਆ ਦਾ ਰਾਹ ਛੱਡਕੇ ਸਿੱਖ ਧਰਮ ਨਾਲ ਜੁੜ ਸਕੇ।ਸ੍ਰੀ ਰਾਮ ਕ੍ਰਿਸ਼ਨ ਸਿੰਘ ਨੇ ਪਹਿਲੀ ਕਲਾਸ ਤੋ ਲੈ ਕੇ ਪੰਜਵੀ ਕਲਾਸ ਤੱਕ ਦੇ ਬੱਚਿਆਂ ਨੂੰ ਕਾਪੀ ਅਤੇ ਪੈਨ ਦਿੱਤੇ। ਉਨ•ਾਂ ਕਿਹਾ ਕਿ ਸਾਨੂੰ ਗਰੀਬ ਤੇ ਲੋੜਵੰਦ ਪਰਿਵਾਰਾਂ ਅਤੇ ਬੱਚਿਆਂ ਦੀ ਮੱਦਦ ਕਰਨੀ ਚਾਹੀਦੀ ਹੈ।ਤਿੰਨ ਦਿਨਾਂ ਸਮਾਗਮ ਦੌਰਾਨ ਬਾਬਾ ਬਲਕਾਰ ਸਿੰਘ ਤੇ ਜਥੇਦਾਰ ਨਿਰਭੈਅ ਸਿੰਘ ਨੇ ਸਿੱਖੀ ਬਾਰੇ ਚਾਨਣਾ ਪਾਇਆ ਤੇ ਗੁਰੂ ਮਰਿਆਦਾ ਅਨੁਸਾਰ ਆਖੰਡ ਪਾਠ ਦੇ ਭੋਗ ਪਾਏ ਗਏ।ਸਮਾਗਮ ਦੌਰਾਨ ਕਲੱਬ ਦੇ ਪ੍ਰਧਾਨ ਰਾਜਪਾਲ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕਲੱਬ ਵਲੋ ਅਤੇ ਨਗਰ ਨਿਵਾਸੀਆਂ ਵਲੋ ਵਿਸ਼ੇਸ ਸਨਮਾਨ ਰਾਮਕ੍ਰਿਸ਼ਨ ਸਿੰਘ ਮਾਨਸਾ ਸਮਾਜ ਸੇਵੀ, ਜਗਮੇਲ ਸਿੰਘ ਸਾਬਕਾ ਚੇਅਰਮੈਨ, ਸਰਪੰਚ ਰਾਜਪਾਲ ਕੌਰ, ਬਲਵਿੰਦਰ ਸਿੰਘ ਖਾਲਸਾ ਮਾਨਸਾ, ਕੁਲਦੀਪ ਸਿੰਘ, ਸੁਖਵਿੰਦਰ ਸਿੰਘ ਪੰਚ, ਜਲ ਕੌਰ ਸਾਬਕਾ ਪੰਚ, ਨਾਜਮ ਸਿੰਘ ਸਿੱਧੂ, ਜਗਤਾਰ ਸਿੰਘ ਪੰਚ, ਧੀਰਾ ਸਿੰਘ ਸਾਊਂਡ ਮਾਸਟਰ ਦਾ ਸਿਰਪਾਓੁ ਪਾ ਕੇ ਸਨਮਾਨ ਕੀਤਾ ਗਿਆ।ਸੰਗਤਾਂ ਦੇ ਲਈ ਲੰਗਰ ਦਾ ਵਿਸ਼ੇਸ ਪ੍ਰਬੰਧ ਕੀਤਾ ਗਿਆ। ਇਸ ਮੌਕੇ ਕਲੱਬ ਦੇ ਅਹੁਦੇਦਾਰ ਪ੍ਰਧਾਨ ਰਾਜਪਾਲ ਸਿੰਘ,ਪ੍ਰਿਤਪਾਲ ਸਿੰਘ ਧਾਲੀਵਾਲ, ਕੁਲਦੀਪ ਸਿੰਘ ਗਿੱਲ, ਅਵਤਾਰ ੰਿਸੰਘ, ਤੋਗਾ ਸਿੰਘ, ਜਗਤਾਰ ਸਿੰਘ, ਸੁਖਬੀਰ ਸਿੰਘ, ਰੇਸ਼ਮ ਸਿੰਘ, ਕੁਲਦੀਪ ਸਿੰਘ ਧਾਲੀਵਾਲ, ਨਛੱਤਰ ਸਿੰਘ, ਭੋਲਾ ਸਿੰਘ, ਅਮਰੀਕ ਸਿੰਘ, ਬੱਲਾ ਸਿੰਘ ਆਦਿ ਸ਼ਾਮਿਲ ਸਨ।
Post a Comment