ਸ਼ਾਹਕੋਟ, 5 ਫਰਵਰੀ (ਸਚਦੇਵਾ) ਸਥਾਨਕ ਵਾਰਡ ਨੰ: 13 ‘ਚ ਮੋਗਾ ਰੋਡ ਪਟਰੋਲ ਪੰਪ ਨਜ਼ਦੀਕ ਕਲੌਨੀ ‘ਚ ਸੀਵਰੇਜ ਬੋਰਡ ਵੱਲੋਂ ਧੱਕੇ ਨਾਲ ਸ਼ਹਿਰ ਦਾ ਨਿਕਾਸੀ ਪਾਣੀ ਪਾਉਣ ਕਾਰਣ ਕਲੌਨੀ ਵਾਸੀਆਂ ਅਤੇ ਸੀ.ਪੀ.ਆਈ (ਐੱਮ.) ਦੇ ਆਗੂਆਂ ‘ਤੇ ਵਰਕਰਾਂ ਨੇ ਇਸ ਦਾ ਸਖਤ ਵਿਧੋਰ ਕੀਤੀ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਇਸ ਕਲੌਨੀ ‘ਚ ਸ਼ਹਿਰ ਦਾ ਨਿਕਾਸੀ ਪਾਣੀ ਪਾਇਆ ਗਿਆ ਤਾਂ ਕਲੌਨੀ ਵਾਸੀ ਅਤੇ ਸੀ.ਪੀ.ਆਈ (ਐੱਮ) ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ । ਜਾਣਕਾਰੀ ਅਨੁਸਾਰ ਵਾਰਡ ਨੰ: 13 ‘ਚ ਮੋਗਾ ਰੋਡ ਪਟਰੋਲ ਪੰਪ ਨੇ ਸਾਲ 1975 ‘ਚ ਇੱਕ ਕਲੌਨੀ ਕੱਟੀ ਗਈ ਸੀ, ਜਿਸ ਦਾ ਰਕਬਾ 1 ਕਿੱਲਾ 12 ਮਰਲੇ ਹੈ । ਇਸ ਕਲੌਨੀ ‘ਚ ਸੀਵਰੇਜ ਬੋਰਡ ਵੱਲੋਂ ਸ਼ਹਿਰ ਦੇ ਨਿਕਾਸੀ ਲਈ ਪਾਇਆ ਗਿਆ ਸੀਵਰੇਜ ਦਾ ਪਾਣੀ ਛੱਡਣ ਲਈ ਜੇ.ਸੀ.ਬੀ ਮਸ਼ੀਨ ਨਾਲ ਛੱਪੜ ਪੱਟਣਾ ਸ਼ੁਰੂ ਕਰ ਦਿੱਤਾ । ਇਸ ਬਾਰੇ ਜਦ ਕਲੌਨੀ ਵਾਸੀਆਂ ਨੂੰ ਪਤਾ ਲੱਗਾ ਤਾਂ ਉਨ•ਾਂ ਇਸ ਬਾਰੇ ਸੀ.ਪੀ.ਆਈ (ਐੱਮ) ਦੇ ਆਗੂਆਂ ਨੂੰ ਜਾਣਕਾਰੀ ਦਿੱਤੀ । ਇਸ ਮੌਕੇ ਉੱਕਤ ਜਥੇਬੰਦੀ ਦੇ ਆਗੂ ਕਾਮਰੇਡ ਮਲਕੀਤ ਚੰਦ ਭੋਇਪੁਰੀ ਦੀ ਅਗਵਾਈ ‘ਚ ਵੱਡੀ ਗਿਣਤੀ ‘ਚ ਜਥੇਬੰਦੀ ਦੇ ਆਗੂ ਅਤੇ ਵਰਕਰ ਮੌਕੇ ‘ਤੇ ਪਹੁੰਚੇ ਅਤੇ ਕਲੌਨੀ ਵਾਸੀਆਂ ਦੀ ਹਮਾਇਤ ਕੀਤੀ ਅਤੇ ਛੱਪੜ ਪੁੱਟ ਰਹੀ ਜੇ.ਸੀ.ਬੀ ਮਸ਼ੀਨ ਨੂੰ ਰੋਕਿਆ । ਇਸ ਮੌਕੇ ਕਲੌਨੀ ਵਾਸੀਆਂ ਅਤੇ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਇਹ ਕਲੌਨੀ ਪਹਿਲਾ ਵੀ ਅਨੇਕਾਂ ਸਹੂਲਤਾਂ ਤੋਂ ਵਾਂਝੀ ਹੈ ਅਤੇ ਹੁਣ ਇਸ ਕਲੌਨੀ ਵਿੱਚ ਛੱਪੜ ਪੁੱਟ ਕੇ ਇੱਕ ਹੋਰ ਨਵੀਂ ਸਮੱਸਿਆਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਕਿਸੇ ਵੀ ਹਾਲਤ ਵਿੱਚ ਸਵਿਕਾਰ ਨਹੀਂ ਕੀਤਾ ਜਾਵੇਗਾ । ਉਨ•ਾਂ ਕਿਹਾ ਛੱਪੜ ਪੱਟਣ ਨਾਲ ਸ਼ਹਿਰ ਦਾ ਨਿਕਾਸੀ ਪਾਣੀ ਸਾਡੇ ਘਰਾਂ ਵਿੱਚ ਆਵੇਗਾਂ, ਜਿਸ ਨਾਲ ਅਸੀਂ ਭਿਅੰਕਰ ਬਿਮਾਰੀਆਂ ਦੇ ਸ਼ਿਕਾਰ ਹੋ ਜਾਵਾਗੇ ਅਤੇ ਸਾਡੇ ਬੱਚੇ ਵੀ ਛੱਪੜ ਵਿੱਚ ਡੁੱਬ ਸਕਦੇ ਹਨ । ਉਨ•ਾਂ ਨਗਰ ਪੰਚਾਇਤ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸ਼ਹਿਰ ਦੇ ਨਿਕਾਸੀ ਪਾਣੀ ਲਈ ਸੀਵਰੇਜ ਦਾ ਪਾਈਪ ਕਲੌਨੀ ਤੋਂ ਅੱਗੇ ਲਿਜਾ ਕੇ ਛੱਪੜ ਬਣਾਇਆ ਜਾਵੇ ਤਾਂ ਜੋ ਸਾਨੂੰ ਕਿਸੇ ਵੀ ਪ੍ਰਕਾਰ ਦੀ ਪ੍ਰੇਸ਼ਾਣੀ ਨਾ ਝੱਲਣੀ ਪਵੇ । ਉਨ•ਾਂ ਕਿਹਾ ਕਿਹਾ ਕਿ ਜੇਕਰ ਸਾਡੇ ਨਾਲ ਧੱਕੇਸ਼ਾਹੀ ਕਰਕੇ ਛੱਪੜ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਲੌਨੀ ਵਾਸੀਆਂ ਅਤੇ ਜਥੇਬੰਦੀ ਵੱਲੋਂ ਸੰਘਰਸ਼ ਕੀਤਾ ਜਾਵੇਗਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਜਨਵਾਦੀ ਨੌਜੁਆਨ ਸਭਾ ਦੇ ਪ੍ਰਧਾਨ ਵਰਿੰਦਰਪਾਲ ਸਿੰਘ ਕਾਲਾ, ਕੇਵਲ ਸਿੰਘ ਦਾਨੇਵਾਲ, ਬਾਬਾ ਬਖਸ਼ੀਸ਼ ਸਿੰਘ ਕੋਟਲੀ, ਕੈਲਾਸ਼ ਮੀਏਵਾਲ ਅਰਾਈਆ, ਕਾਮਰੇਡ ਗੁਲਜ਼ਾਰ ਸਿੰਘ ਦਾਨੇਵਾਲ, ਤਾਰੂ ਨੰਗਲ ਅੰਬੀਆ, ਸੁਰਿੰਦਰ ਗਿੱਲ ਸੈਦਪੁਰ, ਨਛੱਤਰ ਸਿੰਘ, ਹਰਪ੍ਰੀਤ ਲਾਲ, ਬਚਿੱਤਰ ਸਿੰਘ ਤੱਗੜ, ਸੁਨੀਲ ਮੀਏਵਾਲ, ਵਿੱਕੀ ਚੋਪੜਾ, ਸੁਰਿੰਦਰ ਕੌਰ ਪ੍ਰਧਾਨ ਜਨਵਾਦੀ ਇਸਤਰੀ ਸਭਾ ਆਦਿ ਹਾਜ਼ਰ ਸਨ ।
ਸ਼ਾਹਕੋਟ ਦੇ ਵਾਰਡ ਨੰ: 13 ਦੀ ਕਲੌਨੀ ‘ਚ ਛੱਪੜ ਪੁੱਟਣ ਨੂੰ ਲੈ ਕੇ ਰੋਸ ਪ੍ਰਗਟ ਕਰਦੇ ਹੋਏ ਕਲੌਨੀ ਵਾਸੀ ਅਤੇ ਸੀ.ਪੀ.ਆਈ (ਐੱਮ) ਦੇ ਆਗੂ ‘ਤੇ ਵਰਕਰ ।


Post a Comment