ਲੁਧਿਆਣਾ , 5 ਫਰਵਰੀ (ਸਤਪਾਲ ਸੋਨੀ) ਸਿਵਲ ਸਿਟੀ ਸਥਿਤ ਸ਼੍ਰੀ ਗੰਗਾ ਧਾਮ ਬਿਰਧ ਆਸ਼ਰਮ ਅਤੇ ਮਹਾਦੇਵ ਕਸ਼ਟ ਨਿਵਾਰਣ ਮੰਦਰ ਦੀ ਚੌਥੀ ਮੰਜਿਲ ਦਾ ਲੈਂਟਰ ਆਸ਼ਰਮ ਦੇ ਸੰਚਾਲਕ ਗੁਰੂ ਆਨੰਦ ਅ¤ਤਰੀ ਜੀ ਦੀ ਅਗਵਾਈ ਹੇਠ ਸ਼ਰਧਾਲੂਆਂ ਦੇ ਸਹਿਯੋਗ ਨਾਲ ਪਾਇਆ ਗਿਆ । ਗੁਰੂ ਆਨੰਦ ਅ¤ਤਰੀ ਜੀ ਅਤੇ ਸੰਗਲਾ ਵਾਲਾ ਸ਼ਿਵਾਲਾ ਦੇ ਮੰਹਤ ਨਾਰਇਣ ਦਾਸ ਪੁਰੀ ਜੀ ਨੇ ਵਿਧੀ ਪੂਰਵਕ ਮੰਤਰਾਂ ਦਾ ਉਚਾਰਨ ਕਰਕੇ ਵਿਸ਼ੇਸ਼ ਤੋਰ ਤੇ ਪੂਜਨ ਕਰ ਕੇ ਆਸ਼ਰਮ ਦੀ ਚੌਥੀ ਮੰਜਿਲ ਦਾ ਲੈਂਟਰ ਦਾ ਕੰਮ ਆਪਣੇ ਕਰ ਕਮਲਾਂ ਨਾਲ ਸ਼ੁਰੂ ਕਰਵਾਇਆ । ਜਿਸ ਵਿ¤ਚ ਸ਼ਰਧਾਲੂਆਂ ਨੇ ਕਾਰ ਸੇਵਾ ਕਰ ਕੇ ਆਪਣੇ ਆਪ ਨੂੰ ਧੰਨ ਕੀਤਾ । ਲੈਂਟਰ ਦੇ ਸਮਾਪਤੀ ਤੇ ਆਯੋਜਿਤ ਸਤਸੰਗ ਅਤੇ ਪ੍ਰਾਥਨਾ ਸਭਾ ਵਿ¤ਚ ਮਹਿਲਾ ਭਜਨ ਮੰਡਲੀ ਨੇ ਭਗਵਾਨ ਭੋਲੇਨਾਥ ਦਾ ਗੁਣਗਾਨ ਕੀਤਾ । ਗੁਰੂ ਅੰਨਦ ਅ¤ਤਰੀ ਜੀ ਨੇ ਸ਼ਰਧਾਲੂਆਂ ਦਾ ਧੰਨਵਾਦ ਕਰਦੇ ਹੋਏ ਉਨ•ਾਂ ਨੂੰ ਭਗਤੀ ਦੇ ਰਾਹ ਤੇ ਚਲਦੇ ਹੋਏ ਸੰਸਾਰਿਕ ਵਪਾਰ ਕਰਨ ਦੇ ਨਾਲ - ਨਾਲ ਮਨੁ¤ਖਾ ਜਨਮ ਨੂੰ ਸਫਲ ਕਰਨ ਲਈ ਪ੍ਰਭੂ ਨਾਮ ਦਾ ਸ¤ਚਾ ਵਪਾਰ ਕਰਨ ਲਈ ਪ੍ਰੇਰਿਤ ਕਰਦੇ ਹੋਏ ਆਪਣੇ ਜੀਵਨ ਦੀ ਵਿਅਸਤਾ ਵਿਚੋਂ ਕੁ¤ਝ ਕੀਮਤੀ ਸਮਾਂ ਕ¤ਢ ਕੇ ਦੀਨ ਅਤੇ ਦੁਖੀਆਂ ਦੀ ਸੇਵਾ ਕਰਨ ਦੀ ਸਿ¤ਖਿਆ ਦਿ¤ਤੀ । ਸਤਸੰਗ ਤੋਂ ਬਾਅਦ ਭਕਤਜਨਾਂ ਨੇ ਭਗਵਾਨ ਭੋਲ਼ੇ ਨਾਥ ਆਰਤੀ ਉਤਾਰੀ ਅਤੇ ਭੋਗ ਲਗਵਾਕੇ ਪ੍ਰਸਾਦ ਵੰਿਡਆਂ । ਇਸ ਮੌਕੇ ਡਿਪਟੀ ਮੇਅਰ ਆਰ ਡੀ ਸ਼ਰਮਾ, ਸਾਬਕਾ ਲੁਧਿਆਣਾ ਭਾਜਪਾ ਪ੍ਰਧਾਨ ਰਾਜੀਵ ਕਤਨਾ, ਹਿੰਦੂ ਸਿੱਖ ਜਾਗ੍ਰਤੀ ਸੈਨਾ ਦੇ ਪ੍ਰਧਾਨ ਪ੍ਰਵੀਨ ਡੰਗ, ਚੈਅਰਮੈਨ ਅਸ਼ਵਨੀ ਕਤਿਆਲ,ਸੂਰਤ ਸੇਤਿਆ,ਰਣਜੀਤ ਸਿੰਘ ਬਤਰਾ,ਅਨਿਲ ਜਗੋਤਾ,ਰਾਜ ਗਰਗ,ਰਿਸ਼ੀ ਭਵ,ਅਰਾਧਨਾ,ਮੈਨਾ,ਪੁਸ਼ਪਾ,ਸੁਨਿਤਾ,ਵੀਨਾ ਮਾਤਾ ਜੀ,ਪੂਜਾ,ਰੀਟਾ ਤੇ ਹੋਰ ਵੀ ਹਾਜਰ ਸਨ।


Post a Comment