ਭਦੌੜ/ਸ਼ਹਿਣਾ 10 ਫਰਵਰੀ (ਸਾਹਿਬ ਸੰਧੂ) ਨੌਜਵਾਨ ਵਰਗ ਸਾਡੇ ਪੁਰਾਤਨ ਵਿਰਸ਼ੇ ਨੂੰ ਭੁੱਲ ਕੇ ਨਸ਼ਿਆਂ ਦੀ ਦਲ ਦਲ ਵਿੱਚ ਫਸ ਚੁੱਕੇ ਹਨ, ਜੋ ਸਾਡੇ ਸਮਾਜ ਲਈ ਬਹੁਤ ਭਿਆਨਕ ਮਸਲਾ ਬਣਦਾ ਜਾ ਰਿਹਾ ਹੈ। ਸਾਡੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਾਨੂੰ ਰਲਮਿਲ ਕੇ ਹੰਭਲਾ ਮਾਰਨਾ ਚਾਹੀਦਾ ਹੈ, ਇਹਨਾਂ ਸਬਦਾਂ ਦਾ ਪ੍ਰਗਟਾਵਾ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪ੍ਰੀਤਮ ਰੀਅਲ ਅਸਟੇਟ, ਰਾਏਕੋਟ ਦੇ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਹਨਾਂ ਕਿਹਾ ਕਿ ਦਿਨੋ ਦਿਨ ਵਧ ਰਹੀ ਲੱਚਰਤਾ, ਬੇਰੁਜਗਾਰੀ ਕਾਰਨ ਹੀ ਨੌਜਵਾਨ ਨਸ਼ਿਆਂ ਦੀ ਦਲ ਦਲ ਵਿੱਚ ਫਸ ਰਹੇ ਹਨ। ਜਿੰਨ•ਾਂ ਨੂੰ ਇਸ ਲਾਹਨਤ ਤੋਂ ਬਾਹਰ ਕੱਢਣ ਲਈ ਪੰਜਾਬ ਸਰਕਾਰ ਵੱਲੋਂ ਖੇਡਾਂ ਅਤੇ ਵਿਰਸੇ ਨਾਲ ਸਬੰਧਿਤ ਸੱਭਿਆਚਾਰਕ ਪ੍ਰੋਗਰਾਮ ਕਰਵਾ ਕੇ ਚੰਗੀ ਸੇਧ ਦੇਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਸਮੇਂ ਰੀਅਲ ਅਸਟੇਟ ਦੇ ਡਾਇਰੈਕਟਰ ਪ੍ਰੀਤਮ ਸਿੰਘ ਰਟੌਲ ਅਤੇ ਉਪ ਡਾਇਰੈਕਟਰ ਬਲਦੇਵ ਸਿੰਘ ਪੂਨੀਆਂ ਨੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦਾ ਸਿਰੋਪਾਓ ਅਤੇ ਯਾਦਗਾਰੀ ਚਿੰਨ• ਦੇ ਕੇ ਵਿਸੇਸ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਨਗਰ ਕੌਸਲ ਰਾਏਕੋਟ ਦੇ ਪ੍ਰਧਾਨ ਅਮਨਦੀਪ ਸਿੰਘ ਗਿੱਲ, ਪਵਨਦੀਪ ਸਿੰਘ ਢਿੱਲੋ , ਬਲਦੇਵ ਸਿੰਘ ਗਾਗੇਵਾਲ, ਕੌਸਲਰ ਰਾਜ ਕੁਮਾਰ, ਪ੍ਰਧਾਨ ਕਪਿਲ ਗਰਗ, ਚਰਨ ਸਿੰਘ ਝੋਰੜਾ, ਡਾ. ਮਲਕੀਤ ਸਿੰਘ ਕਾਲਸਾਂ, ਸੁਖਵਿੰਦਰ ਸਿੰਘ ਬੱਸੀਆ, ਜਿੰਦਰ ਜੌਹਲਾਂ, ਸਨਦੀਪ ਰਟੌਲ, ਰਘਵੀਰ ਜੱਗਾ ਆਦਿ ਹਾਜਰ ਸਨ।
Post a Comment