ਨਾਭਾ, 24 ਫਰਵਰੀ (ਜਸਬੀਰ ਸਿੰਘ ਸੇਠੀ) – ਅੰਤਰਰਾਸ਼ਟਰੀ ਪਲਸ ਪੋਲੀਓ ਮੁਹਿੰਮ ਤਹਿਤ 0 ਤੋਂ 5 ਸਾਲ ਤੱਕ ਦੇ ਬੱਚਿਆ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਇਹ ਮੁਹਿੰਮ ਨੂੰ ਸਾਜਗਾਰ ਰੁੂਪ ਵਿਚ ਚਲਾਉਣ ਲਈ ਪੂਰੇ ਹਲਕੇ ਨੂੰ ਦੋ ਹਿਸਿਆਂ ਸ਼ਹਿਰੀ ਤੇ ਦਿਹਾਤੀ ਵਿਚ ਵੰਡਕੇ ਪੋਲੀਓ ਬੂੰਦਾਂ ਪਿਲਾਈਆਂ ਗਈਆਂ।ਨਾਭਾ ਸ਼ਹਿਰੀ ਖੇਤਰ ਵਿਚ ਐਸ ਐਮ ਓ ਅਨੂਪ ਮੋਦੀ ਦੀ ਅਗਵਾਈ ਵਿਚ ਪੂਰੇ ਸ਼ਹਿਰੀ ਹਲਕੇ ਵਿੱਚ 39 ਬੂਥ ਲਗਾਏ ਗਏ ਤੇ ਸਲੰਮ ਏਰੀਆ, ਬੱਸਾਂ ਗੱਡੀਆਂ ਵਿਚ ਮੋਬਾਇਲ ਟੀਮਾਂ ਨੇ ਸਫਰ ਕਰਦੇ ਸਮੇਤ 55060 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ। ਇਹੋ ਟੀਮਾਂ ਆਉਂਦੇ ਦੋ ਦਿਨਾਂ ਤਕ ਅੱਜ ਰਹਿ ਗਏ ਬੱਚਿਆਂ ਨੂੰ ਘਰ ਘਰ ਜਾਕੇ ਪੋਲੀਓ ਬੂੰਦਾਂ ਪਿਲਾਉਣਗੇ। ਡਾ: ਅਸ਼ੂਦੀਪ ਨੇ ਇਸ ਪੂਰੇ ਪ੍ਰਬੰਧ ਦੀ ਦੇਖ ਰੇਖ ਕੀਤੀ। ਹਸਪਤਾਲ ਸਟਾਫ ਸਮੇਤ ਸਮਾਜ ਸੇਵੀ ਸੰਸਥਾਵਾਂ ਕਲੱਬਾਂ ਨੇ ਵੀ ਇਸ ਮੁਹਿੰਮ ਵਿਚ ਅਹਿਮ ਭੂਮਿਕਾ ਨਿਭਾਈ। ਇਸੇ ਤਰਾਂ ਡਾ: ਭੁਪਿੰਦਰ ਸਿੰਘ ਐਸ ਐਮ ਓ ਭਾਦਸੋਂ ਦੀ ਅਗਵਾਈ ਵਿੱਚ 170 ਪਿੰਡਾਂ ਵਿਚ ਦਿਹਾਤੀ ਮੁਹਿੰਮ ਪੂਰੇ ਜੋਰ ਸ਼ੋਰ ਨਾਲ ਚਲਾਈ ਗਈ। ਬੀ ਈ ਗੁਰਮੀਤ ਸਿੰਘ ਨੇ ਪੂਰੇ ਦਿਹਾਤੀ ਹਲਕੇ ਨੂੰ 90 ਬੂਥਾਂ, ਇੱਕ ਟਰਾਂਜਿਟ ਪੁਆਇੰਟ, 4 ਮੋਬਾਇਲ ਟੀਮਾਂ ਬਣਾਕੇ 12 ਹਜ਼ਾਰ 681 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਅਵਤਾਰ ਸਿੰਘ ਦੁਲੱਦੀ ਤੇ ਜਰਗਤਾਰ ਸਿੰਘ ਦੀ ਟੀਮ ਨੇ ਝੁਗੀਆਂ ਝੋਪੜੀਆਂ ਵਿਚ 77 ਦੇ ਕਰੀਬ ਬੱਚਿਆ ਨੂੰ ਇਹ ਪੋਲੀਓ ਬੂੰਦਾਂ ਪਿਲਾਈਆਂ ਤੇ ਅਗਲੇ ਦੋ ਦਿਨਾਂ ਤਕ ਵੀ ਇਹ ਟੀਮਾਂ ਘਰ ਘਰ ਜਾਕੇ ਅੱਜ ਰਹਿ ਗਏ ਬੱਚਿਆਂ ਨੂੰ ਬੂੰਦਾਂ ਪਿਲਾਉਣਗੇ।


Post a Comment