ਖੰਨਾ 21 ਫਰਵਰੀ ( ਪੱਤਰ ਪ੍ਰੇਰਕ ) : ਮੋਗਾ ਹਲਕੇ ਵਿਚ ਚਿੱਟੇ ਬੰਗਲਿਆਂ ਅਤੇ ਨੀਲੇ ਮੋਰਾਂ ਦੀਆਂ ਡਾਰਾਂ ਦੀਆਂ ਡਾਰਾਂ ਫਿਰਦੀਆਂ ਰਹੀਆਂ, ਇਹ ਪ੍ਰਵਾਸੀ ਪੰਛੀ ਚੋਣ ਮੌਸਮ ਵਿਚ ਹੀ ਨਜ਼ਰ ਆਏ । 23 ਫਰਵਰੀ ਤੋਂ ਬਾਅਦ ਇਹ ਹੁਣ ਇਲਾਕਾ ਛੱਡ ਕੇ ਆਪਣੇ ਸਵਰਗਰੂਪੀ ਆਲ•ਣਿਆਂ ਵਿਚ ਚਲੇ ਗਏ ਨੇ । ਚੋਣਾਂ ਤੋਂ ਪਹਿਲਾ ਬੰਗਲਿਆਂ ਨੇ ਆਪਣਾ ਭਗਤੀ ਰੂਪ ਦਿਖਾਇਆ ਅਤੇ ਨੀਲੇ ਮੋਰ ਨੇ ਵੀ ਪੈਲਾਂ ਪਾਈਆਂ । ਸੋ ਮੋਗਾ ਹਲਕੇ ਦੇ ਵੋਟਰ ਇਹਨਾਂ ਤੋਂ ਸੁਚੇਤ ਰਹਿਣ ਹਲਕੇ ਦੇ ਵੋਟਰ ਜਾਗਦੀ ਜ਼ਮੀਰ ਵਾਲੇ ਲੋਕ ਹਨ । ਜੇ ਉਹ ਚਾਹੁਣ ਤਾਂ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਸਕਦੇ ਨੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੀਪਲਜ਼ ਪਾਰਟੀ ਆਫ ਪੰਜਾਬ ਦੇ ਐਸ. ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਰਾਜੇਵਾਲ ਅਤੇ ਪੀ.ਪੀ.ਪੀ. ਵਰਕਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਜੇ ਪੰਜਾਬ ਦੇ ਲੋਕ ਆਪਣੇ ਬੱਚਿਆਂ ਪ੍ਰਤੀ ਚਿੰਤਤ ਹਨ ਤਾਂ ਹਰ ਇੱਕ ਵੋਟਰ ਵੋਟ ਪਾਉਣ ਤੋਂ ਪਹਿਲਾ ਸਵੈ-ਪੜਚੋਲ ਕਰੇ ਕਿ ਜਦ ਤੋਂ ਦੇਸ਼ ਆਜ਼ਾਦ ਹੋਇਆ, ਕੀ ਇਹ ਵੋਟ ਲੈਣ ਵਾਲੇ ਲੋਕਾਂ ਨੇ ਸਾਡੇ ਦੇਸ਼ ਵਿਚ ਵਧ ਰਹੀ ਗਰੀਬੀ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰੀ ਖਤਮ ਕਰਨ ਬਾਰੇ ਸੋਚਿਆ? ਜੇ ਸੋਚਿਆ ਤਾਂ ਸਿਰਫ ਐਨਾ ਹੀ ਸੋਚਿਆ ਕਿ ਕਿਵੇਂ ਇੱਥੋਂ ਦੇ ਗਰੀਬ ਵਰਗ ਨੂੰ ਲਾਲਚ ਦੇਕੇ ਵੋਟਾਂ ਲੈਣੀਆਂ ਨੇ । ਪੀ.ਪੀ.ਪੀ. ਦੇ ਵਰਕਰਾਂ ਦੀ ਖਾਸ ਕਰਕੇ ਗਰੀਬ ਵਰਗ ਨੂੰ ਅਪੀਲ ਹੈ ਕਿ ਇਸ ਮੋਗੇ ਚੋਣ ਵਿਚ ਕਿਸੇ ਕਿਸਮ ਦਾ ਕੋਈ ਲਾਲਚ ਨਹੀਂ ਲੈਣਾ ਕਿਉਂਕਿ ਇਹ ਚੋਣ ਲੜ ਰਹੀਆਂ ਰਾਜਨੀਤਿਕ ਪਾਰਟੀਆਂ ਦੀ ਅਤੇ ਮੋਗਾ ਹਲਕੇ ਦੇ ਲੋਕਾਂ ਲਈ ਪਰਖ ਦੀ ਘੜੀ ਹੈ । ਇਸ ਦੇ ਨਤੀਜ਼ੇ ਤੋਂ ਬਾਅਦ ਹੀ ਪੰਜਾਬ ਦਾ ਕੀ ਬਣਨਾ, ਇਹ ਤੈਅ ਹੋਣਾ ਹੈ । ਸਾਨੂੰ ਪਤਾ ਹੈ ਕਿ ਪੰਜਾਬ ਦਾ ਸਾਰਾ ਭਾਰ ਮੋਗਾ ਹਲਕੇ ਦੇ ਵੋਟਰਾਂ ਤੇ ਪੈ ਗਿਆ ਹੈ, ਹਲਕੇ ਦੇ ਲੋਕ ਇਸ ਭਾਰ ਨੂੰ ਗੁਪਤ ਤਰੀਕੇ ਨਾਲ ਸਾਂਝੇ ਮੋਰਚੇ ਦੇ ਉਮੀਦਵਾਰ ਡਾ: ਰਵਿੰਦਰਪਾਲ ਧਾਲੀਵਾਲ ਨੂੰ ਵੋਟ ਪਾ ਕੇ ਰਾਜਨੀਤਿਕ ਤਬਦੀਲੀ ਦਾ ਬੀਜ ਬੀਜ ਸਕਦੇ ਹਨ । ਹਲਕੇ ਦੇ ਵੋਟਰ ਸਾਂਝੇ ਮੋਰਚੇ ਲਈ ਚਾਨਣ ਮੁਨਾਰਾ ਹੋ ਸਕਦੇ ਹਨ । ਲੋਕਮੱਤ ਅਨੁਸਾਰ ਮੋਗੇ ਦੇ ਹੈਰਾਨੀਜਨਕ ਨਤੀਜ਼ੇ ਆਉਣ ਦੀ ਸੰਭਾਵਨਾ ਹੈ ।

Post a Comment