ਸਰਦੂਲਗੜ੍ਹ 12 ਫਰਵਰੀ (ਸੁਰਜੀਤ ਸਿੰਘ ਮੋਗਾ) ਅੱਜ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਵੱਲੋ ਗੁਰਦੁਵਾਰਾ ਮਾਲ ਸਾਹਿਬ ਵਿਖੇ ਬਲਾਕ ਪ੍ਰਧਾਨ ਜਸਵੰਤ ਸਿੰਘ ਮਾਨਖੇਵਾ ਦੀ ਪ੍ਰਧਾਨਗੀ ਹੇਠ ਮੀਟਿੰਗ ਆਯੌਜਨ ਕੀਤੀ ਗਈ। ਜਿਲ੍ਹਾਂ ਪ੍ਰਧਾਨ ਨਿਰਮਲ ਸਿੰਘ ਝੰਡੂਕੇ ਵੱਲੋ ਇਕੱਤਰ ਹੋਏ ਕਿਸਾਨਾ ਨੂੰ ਸੰਬੋਧਨ ਕਰਦਿਆਂ ਕਿਹਾ ਖੇਤੀਵਾੜੀ ਘਾਟੇ ਦਾ ਧੰਦਾ ਬਣ ਗਿਆ ਹੈ। ਕਿਸਾਨ ਦਿਨੋ-ਦਿਨ ਕਰਜਾਈ ਹੋ ਰਿਹਾ ਹੈ। ਕੇਦਰ ਸਰਕਾਰ ਦੀਆ ਗਲਤ ਨੀਤੀਆ ਕਾਰਣ ਖੇਤੀਬਾੜੀ ਲਾਹੇਬੰਦ ਧੰਦਾ ਨਹੀ ਰਿਹਾ। ਉਨ੍ਹਾਂ ਕਿਹਾ ਕਿਸਾਨੀ ਨੂੰ ਬਚਾਉਣ ਲਈ ਸਰਕਾਰਾ ਸੋਧੇ ਹੋਏ ਬੀਜ ਸਬਸਿਟੀ ਅਤੇ ਫਸਲਾ ਦੇ ਚੰਗੇ ਭਾਅ ਦੇ ਕੇ ਖਰੀਦ ਕਰਨ ਦੇ ਢੁੱਕਵੇ ਉਪਰਾਲੇ ਕਰਣ । ਜਿਲ੍ਹਾਂ ਪ੍ਰੈਸ ਸਕੱਤਰ ਦਰਸਨ ਸਿੰਘ ਜਟਾਣਾ ਨੇ ਕਿਹਾ ਕਣਕ ਦੀ ਫਸਲ ਵਾਸਤੇ ਨਹਿਰੀ ਪਾਣੀ ਪੂਰਾ ਅਤੇ ਟਿਉਬਵੈਲਾ ਲਈ ਬਿਜਲੀ 8 ਘੰਟੇ ਨਿਰਵਿਗਣ ਦੇਣ ਦੇ ਢੁਕਵੇ ਪ੍ਰਬੰਧ ਕੀਤਾ ਜਾਵੇ, ਯੂਰੀਆ ਦੀ ਕਮੀ ਨੂੰ ਪੂਰਾ ਕੀਤਾ ਜਾਵੇ। ਉਨ੍ਹਾਂ ਕਿਹਾ ਫਸਲਾ ਦੇ ਭਾਅ ਡਾਂਕਟਰ ਸੂਵਾਮੀ ਨਾਥਨ ਦੀ ਰੀਪੋਰਟ ਅਨੁਸਾਰ ਲਾਗੂ ਕਰਵਾਉਣ ਲਈ 18 ਮਾਰਚ 013 ਨੂੰ ਦਿਲੀ ਦਾ ਕਿਸਾਨ ਜੱਥੇਬੰਦੀਆ ਘਿਰਾਉ ਕੀਤਾ ਜਾਵੇਗਾ। ਜਿਸ ਦੀਆਂ ਤਿਆਰੀਆ ਲਈ ਪਿੰਡਾ'ਚ ਪਬਲਿਕ ਮੀਟਿਗਾ' ਝੰਡਾ ਮਾਰਚ ਜੋਰ ਸੋਰ ਨਾਲ ਕੀਤੀਆਂ ਜਾ ਰਿਹਾ ਹਨ। ਹੋਰਨਾ ਤੋ ਇਲਾਵਾ ਜਰਨਲ ਸਕੱਤਰ ਸੰਤੋਸ ਸਿੰਘ ਖੈਰਾ, ਮੀਤ ਪ੍ਰਧਾਨ ਸੇਰ ਸਿੰਘ ਹੀਰਕੇ, ਗੁਰਚਰਨ ਸਿੰਘ ਕੋਮਲ , ਹਰਦੇਵ ਸਿੰਘ ਝੰਡਾ, ਛਿੰਸਰ ਸ਼ਿੰਘ ਝੰਡੂਕੇ, ਹਰਬੰਸ ਸਿੰਘ ਦਲੀਏਵਾਲਾ, ਮਨਪ੍ਰੀਤ ਸਿੰਘ ਝੰਡੰਕੇ, ਹਰਨੇਕ ਸਿੰਘ ਜਟਾਣਾ, ਨੈਬ ਸਿੰਘ ਬਰਨ, ਜਸਵੰਤ ਸਿੰਘ ਬਿੰਦਰ ਸਿੰਘ ਮਾਨਖੇੜਾ, ਬਲਜੀਤ ਸਿੰਘ ਝੰਡਾ ਆਦ ਹਾਜਰ ਸਨ।
Post a Comment