ਹੁਸ਼ਿਆਰਪੁਰ, 2 ਫਰਵਰੀ:/ ਸਹਾਇਕ ਸਿਖਲਾਈ ਸੈਂਟਰ ਸੀਮਾ ਸੁਰੱਖਿਆ ਬਲ ਖੜਕਾਂ ਵਿਖੇ 28 ਜਨਵਰੀ ਤੋਂ 1 ਫਰਵਰੀ 2013 ਤੱਕ ਇੰਟਰ ਸਟੇਟ ਵਾਲੀਬਾਲ ਅਤੇ ਕਬੱਡੀ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕੁਲ 11 ਵਾਲੀਬਾਲ ਅਤੇ 11 ਕਬੱਡੀ ਦੀਆਂ ਟੀਮਾਂ ਨੇ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆਂ ਦੇ ਸਮਾਪਤੀ ਅਤੇ ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਰਿਟਾਇਡ ਕਮਾਂਡੈਂਟ ਸੀਮਾ ਸੁਰੱਖਿਆ ਬੱਲ ਅਤੇ ਅਰਜਨ ਅਵਾਰਡੀ ਨਰਿਪਿਆ ਜੀਤ ਸਿੰਘ ਬੇਦੀ ਕੀਤੀ ਅਤੇ ਪਦਮਸ੍ਰੀ ਅਰਜਨ ਅਵਾਰਡੀ ਸ੍ਰੀ ਪ੍ਰੇਮ ਚੰਦ ਢੀਂਗਰਾ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਜੇਤੂ ਰਹੇ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ। ਸਹਾਇਕ ਸਿਖਲਾਈ ਸੈਂਟਰ ਸੀਮਾ ਸੁਰੱਖਿਆ ਬੱਲ ਖੜਕਾਂ ਦੇ ਕਮਾਂਡੈਂਟ ਐਚ.ਐਸ. ਢਿਲੋਂ ਅਤੇ ਡਿਪਟੀ ਕਮਾਂਡੈਂਟ ਟਰੇਨਿੰਗ ਡੀ.ਐਸ. ਚੌਹਾਨ ਵੀ ਇਸ ਮੌਕੇ ਤੇ ਹਾਜ਼ਰ ਸਨ। ਵਾਲੀਬਾਲ ਦਾ ਫਾਇਨਲ ਮੈਚ ਗੁਜਰਾਤ ਅਤੇ ਰਾਜਸਥਾਨ ਦੇ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਰਾਜਸਥਾਨ 3-0 ਨਾਲ ਜੇਤੂ ਰਿਹਾ । ਇਸੇ ਤਰ੍ਹਾਂ ਕਬੱਡੀ ਦਾ ਫਾਇਨਲ ਮੈਚ ਪੰਜਾਬ ਅਤੇ ਗੁਜਰਾਤ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਗੁਜਰਾਤ 25-21 ਨਾਲ ਜੇਤੂ ਰਿਹਾ। ਸਹਾਇਕ ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਕੁਲਦੀਪ ਸਿੰਘ, ਅੰਤਰ ਰਾਸ਼ਟਰੀ ਵਾਲੀਬਾਲ ਖਿਡਾਰੀ ਅਤੇ ਜ਼ਿਲ੍ਹਾ ਵਾਲੀਬਾਲ ਕੋਚ ਚੰਚਲ ਸਿੰਘ ਚੋਹਾਨ ਨੇ ਇਸ ਖੇਡ ਮੁਕਾਬਲਿਆਂ ਨੂੰ ਕਰਾਉਣ ਲਈ ਵਿਸ਼ੇਸ਼ ਸਹਿਯੋਗ ਦਿੱਤਾ।
Post a Comment