ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਲਗਾਈ ਗੁਹਾਰ
ਮਾਨਸਾ, 2 ਫਰਵਰੀ ( ) ਜਿਲ੍ਹੇ ਦੇ ਪਿੰਡ ਫਫੜੇ ਭਾਈਕੇ ਦਾ ਦਲਿਤ ਪਰਿਵਾਰ ਰੱਬ ਵਲੋ ਦਿੱਤੇ ਦੁੱਖਾਂ ਕਾਰਨ ਅੰਤਾਂ ਦਾ ਦੁਖੀ ਹੈ। ਪੀੜ੍ਹਤ ਪਰਿਵਾਰ ਦੇ ਮੁੱਖੀ ਬੂਟਾ ਸਿੰਘ ਪੁੱਤਰ ਸੁਰਜੀਤ ਸਿੰਘ ਨੇ ਦੱਸਿਆ ਕਿ ਮੈ ਦਲਿਤ ਪਰਿਵਾਰ ਨਾਲ ਸਬੰਧਿਤ ਹਾਂ ਮੇਰੀ ਨੌਜਵਾਨ ਲੜਕੀ ਪਿੰਕੀ ਕੌਰ ਉਮਰ ( 18 ) ਪਲਾਸਟਿਕ ਐਨੀਮੀਆਂ ਡੈਸਿਜ਼ ਬਿਮਾਰੀ ਤੋ ਪੀੜ੍ਹਤ ਹੈ ਜ਼ੋ ਕਿ 6 ਸਾਲਾਂ ਤੋ ਇਸ ਬਿਮਾਰੀ ਤੋ ਪੀੜ੍ਹਤ ਹੈ ਜਿਸਦਾ ਹਰ 15-20 ਦਿਨਾਂ ਬਾਅਦ ਪਿੰਕੀ ਨੂੰ ਬਲੱਡ ਚੜਾਉਣਾ ਪੈਂਦਾ ਹੈ।ਬੂਟਾ ਸਿੰਘ ਨੇ ਦੁਖੀ ਮਨ ਨਾਲ ਦੱਸਿਆ ਕਿ ਅਸੀ ਆਪਣੀ ਲੜਕੀ ਦਾ ਪਟਿਆਲਾ, ਚੰਡੀਗੜ੍ਹ, ਲੁਧਿਆਣਾ, ਸੰਗਰੂਰ ਆਦਿ ਹਸਪਤਾਲ ਵਿੱਚ ਇਲਾਜ ਕਰਵਾ ਚੁੱਕੇ ਹਾਂ ਅਤੇ ਹੁਣ ਪਿੰਕੀ ਦਾ ਇਲਾਜ ਮਾਨਸਾ ਦੇ ਸਿਵਲ ਹਸਪਤਾਲ ਵਿਚੋ ਚੱਲ ਰਿਹਾ ਹੈ।ਪੀੜ੍ਹਤ ਲੜਕੀ ਦੇ ਪਿਤਾ ਨੇ ਆਪਣੇ ਭਰੇ ਮਨ ਨਾਲ ਦੱਸਿਆ ਕਿ ਉਹਨਾਂ ਦਾ 4-5 ਲੱਖ ਰੁਪਏ ਉਸ ਦੇ ਇਲਾਜ ਉਪਰ ਖਰਚ ਆ ਚੁੱਕੇ ਹਨ ਆਮਦਨ ਦਾ ਕੋਈ ਸਾਧਨ ਨਾ ਹੋਣ ਕਰਕੇ ਲੜਕੀ ਦਾ ਇਲਾਜ ਕਰਵਾਉਣ ਤੋ ਅਸਮਰੱਥ ਹਾਂ। ਪੀੜ੍ਹਤ ਲੜਕੀ ਦੇ ਪਿਤਾ ਨੇ ਦੱਸਿਆ ਕਿ ਮੈਂ ਇੱਕ ਅਰਜੀ ਬੀਬਾ ਹਰਸਿਮਰਤ ਕੌਰ ਬਾਦਲ ਲੋਕ ਸਭਾ ਮੈਂਬਰ ਬਠਿੰਡਾ ਨੂੰ ਵੀ ਦੇ ਚੁੱਕਾ ਹਾਂ ਪਰ ਅਜੇ ਤੱਕ ਕੋਈ ਆਸਰਾ ਨਹੀ ਮਿਲਿਆ।ਬੂਟਾ ਸਿੰਘ ਨੇ ਸਮੂਹ ਪਾਠਕਾਂ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਕਰਦਿਆ ਕਿਹਾ ਕਿ ਮੇਰੀ ਲੜਕੀ ਪਿੰਕੀ ਦਾ ਇਲਾਜ ਕਿਸੇ ਵਧੀਆਂ ਹਸਪਤਾਲ ਵਿੱਚ ਕਰਵਾਇਆ ਜਾ ਸਕੇ ਤਾਂ ਕਿ ਮੇਰੀ ਲੜਕੀ ਇਸ ਅਭਿਆਨਕ ਬੀਮਾਰੀ ਦੇ ਸ਼ਿਕਾਰ ਤੋ ਬਚ ਸਕੇ।ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਜਿੱਥੇ ਸਰਕਾਰ ਧੀਆਂ ਬਚਾਉਣ ਦਾ ਨਾਅਰਾ ਮਾਰ ਰਹੀ ਹੈ ਮੇਰੀ ਇਸ ਲਾਡਲੀ ਧੀ ਦੀ ਜਾਨ ਬਚਾਉਣ ਲਈ ਕਿਸੇ ਚੰਗੇ ਹਸਪਤਾਲ ਦਾ ਸਹਾਰਾ ਦਿਵਾਇਆ ਜਾਵੇ। ਦਲਿਤ ਪਰਿਵਾਰ ਦੇ ਵਿੱਚ ਪਲੀ ਲੜਕੀ ਪਿੰਕੀ ਪੜ੍ਹਾਈ ਵਿੱਚ ਵੀ ਕਾਫੀ ਹੁਸ਼ਿਆਰ ਹੈ ਅਤੇ ਆਪਣੀ ਇਸ ਬੀਮਾਰੀ ਦਾ ਪਤਾ ਹੁੰਦਿਆ ਵੀ ਆਪਣੇ ਪਿਤਾ ਨੂੰ ਦਿਲਾਸੇ ਦਿੰਦੀ ਹੈ ਤੇ ਕਹਿੰਦੀ ਹੈ ਕਿ ਪਾਪਾ ਮੇਰਾ ਫਿਕਰ ਨਾ ਕਰਿਆ ਕਰੋ ਮੈ ਠੀਕ ਹੋ ਜਾਵਾਂਗੀ, ਪਰ ਪਿਤਾ ਨੂੰ ਜਵਾਨ ਧੀ ਦੀ ਬੀਮਾਰੀ ਦਾ ਪਤਾ ਹੈ। ਜਿੱਥੇ ਪਿਤਾ ਦੇ ਮਨ ਤੇ ਆਪਣੀ ਜਵਾਨ ਧੀ ਨੂੰ ਡੋਲੀ ਪਾਉਣ ਦੀਆਂ ਉਮੀਦਾ ਹੁੰਦੀਆਂ ਹਨ ਤੇ ਜੇਕਰ ਕੋਈ ਅਜਿਹੀ ਹੀ ਬੀਮਾਰੀ ਕਾਰਨ ਮਾਪਿਆਂ ਤੇ ਬੋਝ ਬਣ ਜਾਵੇ ਤਾਂ ਸਾਇਦ ਕਿਸੇ ਵੀ ਇਨਸਾਨ ਦਾ ਦਿਲ ਕੰਬ ਜਾਵੇ। ਪੀੜ੍ਹਤ ਪਿੰਕੀ ਦੇ ਪਿਤਾ ਬੂਟਾ ਸਿੰਘ ਨੇ ਸਮਾਜ ਸੇਵੀ ਸੰਸਥਾਵਾਂ ਤੇ ਸਰਕਾਰ ਨੂੰ ਅਪੀਲ ਕੀਤੀ ਕਿ ਜਲਦ ਤੋ ਜਲਦ ਮੇਰੀ ਜਵਾਨ ਲੜਕੀ ਦਾ ਇਲਾਜ ਕਿਸੇ ਵੀ ਚੰਗੇ ਹਸਪਤਾਲ ਵਿਚ ਇਲਾਜ ਕਰਵਾਇਆ ਜਾਵੇ।
Post a Comment