ਅੰਮ੍ਰਿਤਸਰ 2, ਫਰਵਰੀ ( :ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਈ.ਵੀ.ਐਮ. ਮਸ਼ੀਨਾਂ ਵਿਚ ਗੜਬੜੀ ਕਰਨ ਸਬੰਧੀ ਕਾਂਗਰਸ ਪਾਰਟੀ ਵੱਲੋਂ ਲਾਏ ਗਏ ਦੋਸ਼ਾਂ ਨੂੰ ਹਾਸੋਹੀਣਾ ਕਰਾਰ ਦਿੱਤਾ ਹੈ।ਸੜਕ ਸੁਰੱਖਿਆ ਅਤੇ ਇਸ ਸਬੰਧੀ ਚੁਣੌਤੀਆਂ ਬਾਰੇ ਆਲ ਇੰਡੀਆ ਮੋਟਰ ਟਰਾਂਸਪੋਰੇਟ ਕਾਂਗਰਸ ਦੀ ਕਾਨਫਰੰਸ ਦੀ ਪ੍ਰਧਾਨਗੀ ਕਰਨ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਬਾਦਲ ਨੇ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਭਾਰਤ ਦੇ ਚੋਣ ਕਮਿਸ਼ਨ ਨੂੰ 10 ਜਨਪਥ ਦੀਆਂ ਸਪੈਸੀਫਿਕੇਸ਼ਨਾਂ ਦੇ ਅਨੁਸਾਰ ਬਣਾਈਆਂ ਈ.ਵੀ.ਐਮ. ਦੀ ਵਰਤੋਂ ਕਰਨ ਨੂੰ ਮਨਾ ਲੈਂਦੀ ਹੈ ਜਾਂ ਪੇਪਰ ਬੈਲਟ ਨੂੰ ਮੁੜ ਅਮਲ ਵਿੱਚ ਲਿਆਉਣ ਲਈ ਮਨਾ ਲੈਂਦੀ ਹੈ ਤਾਂ ਉਨਾ੍ਹਂ ਨੂੰ ਕੋਈ ਇਤਰਾਜ ਨਹੀਂ ਹੋਵੇਗਾ ਕਿਉਕਿ ਕਾਂਗਰਸ ਪਾਰਟੀ ਨੂੰ ਲੋਕਾਂ ਦੇ ਅਥਾਹ ਗੁੱਸੇ ਤੋਂ ਕੋਈ ਨਹੀਂ ਬਚਾ ਸਕੇਗਾ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾ ਜਾਂ ਗੁਜਰਾਤ ਚੋਣਾਂ ਜਾਂ ਹਾਲ ਹੀ ਵਿੱਚ ਹੋਈਆਂ ਦਿੱਲੀ ਗੁਰਦੁਆਰਾ ਚੋਣਾ ਦੌਰਾਨ ਦੇਸ਼ ਦੇ ਲੋਕਾਂ ਨੇ ਐਨ.ਡੀ.ਏ. ਨੂੰ ਵੱਡਾ ਫਤਵਾ ਦਿੱਤਾ ਹੈ ਅਤੇ ਕਾਂਗਰਸ ਪਾਰਟੀ ਨੂੰ ਲੱਖਾਂ ਕਰੋੜਾਂ ਦੇ ਸਕੈਂਡਲ ਅਤੇ ਸਾਰੀਆਂ ਜਰੂਰੀ ਵਸਤਾਂ ਦੀਆਂ ਕੀਮਤਾਂ ਨੂੰ ਅਸਮਾਨੀ ਚਾੜਨ ਦੀ ਸਜਾ ਦਿੱਤੀ ਹੈ। ਸ: ਬਾਦਲ ਨੇ ਕਿਹਾ ਕਿ ਮੋਗਾ ਉਪ ਚੋਣ ਦੇ ਆਉਣ ਵਾਲੇ ਨਤੀਜੇ ਤੋਂ ਪਹਿਲਾਂ ਹੀ ਕਾਂਗਰਸ ਨੇ ਹਾਰ ਮੰਨ ਲਈ ਹੈ ਅਤੇ ਈ.ਵੀ.ਐਮ. ਨੂੰ ਇਸ ਲਈ ਬਹਾਨਾ ਬਣਾ ਰਹੀ ਹੈ। ਉ੍ਹਨਾਂ ਕਿਹਾ ਕਿ ਜੇ ਕਾਂਗਰਸ ਪਾਰਟੀ ਨੂੰ ਮੋਗਾ ਵਿੱਚ ਜਿੱਤਣ ਦਾ ਭਰੋਸਾ ਨਹੀ ਹੈ ਤਾਂ ਇਸਦਾ ਹਰੇਕ ਲੀਡਰ ਮਨਪ੍ਰੀਤ ਵੱਲ ਨੂੰ ਸਮਰਥਨ ਵੱਲ ਨੂੰ ਕਿਉਂ ਭੱਜ ਰਿਹਾ ਹੈ।ਕੇਂਦਰੀ ਫੋਰਸਾਂ ਨੂੰ ਤਾਇਨਾਤ ਕਰਨ ਸਬੰਧੀ ਕਾਂਗਰਸ ਵੱਲੋਂ ਦਿੱਤੇ ਜਾ ਰਹੇ ਜੋਰ ਬਾਰੇ ਪੁੱਛੇ ਜਾਣ 'ਤੇ ਸ: ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਭਾਰਤੀ ਫੌਜ, ਅਮਰੀਕੀ ਫੌਜ ਜਾਂ ਯੂ.ਐਨ. ਫੋਰਸ ਨੂੰ ਤਾਇਨਾਤ ਕਰਨ ਦੀ ਮੰਗ ਕਰ ਸਕਦੀ ਹੈ ਪਰ ਉਹ ਲੋਕਾਂ ਨੂੰ ਸ੍ਰੋਮਣੀ ਅਕਾਲੀ ਦਲ ਭਾਜਪਾ ਸਰਾਕਰ ਦੇ ਹੱਕ ਵਿੱਚ ਫਤਵਾ ਦੇਣ ਤੋਂ ਨਹੀ ਰੋਕ ਸਕਦੇ।ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਭਾਵਤ ਮੁਖੀ ਦੇ ਸਵਾਲ ਵਿੱਚ ਸ: ਬਾਦਲ ਨੇ ਕਿਹਾ ਕਿ ਨਾਮਜਦਗੀਆਂ ਦਾ ਇੱਕ ਤਰੀਕਾ ਬਣਾਇਆ ਗਿਆ ਹੈ। ਕਮੇਟੀ ਦੇ ਪੂਰੇ ਹਾਊਸ ਦੀ ਮੀਟਿੰਗ ਸੱਦੀ ਜਾਵੇਗੀ ਅਤੇ ਉਹ ਆਪਣੇ ਆਗੂ ਦੀ ਚੋਣ ਕਰੇਗੀ। ਇਹ ਪ੍ਰਕ੍ਰਿਆ 15 ਤੋਂ 25 ਦਿਨ ਲਵੇਗੀ।ਕਮੇਟੀ ਦੇ ਧਨ ਅਤੇ ਵਸੀਲਿਆਂ ਦੀ ਦੁਰਵਰਤੋਂ ਬਾਰੇ ਸਰਨਾ ਵਿਰੁੱਧ ਜਾਂਚ ਦੀ ਸੰਭਾਵਨਾ ਬਾਰੇ ਪੁੱਛੇ ਜਾਣ 'ਤੇ ਸ: ਬਾਦਲ ਨੇ ਕਿਹਾ ਕਿ ਇਸ ਬਾਰੇ ਫੈਸਲਾ ਨਵੀਂ ਕਮੇਟੀ ਲਵੇਗੀ।ਸ: ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਸੜਕ ਸੁਰੱਖਿਆ ਉਤੇ ਵਿਸ਼ੇਸ਼ ਜੋਰ ਦੇ ਰਹੀ ਹੈ । ਪੰਜਾਬ ਪੁਲਿਸ ਨੇ ਜਿਲ੍ਹਾ ਸਥਾਨਕ ਸੰਸਥਾਵਾਂ ਨਾਲ ਤਾਲਮੇਲ ਕਰਕੇ ਇੱਕ ਯੋਜਨਾ ਤਿਆਰ ਕੀਤੀ ਹੈ ਜਿਸਦੇ ਅਨੁਸਾਰ ਸੜਕਾਂ ਨੂੰ ਦਰੁਸਤ ਕਰਨ, ਸਾਈਨ ਬੋਰਡ ਲਾਉਣ, ਪੁਲ ਬਣਾਉਣ, ਰੇਲਵੇ ਲਾਈਨਾਂ ਦੇ ਉਪਰ ਅਤੇ ਹੇਠਾਂ ਦੀ ਪੁਲ ਬਣਾਉਣ ਅਤੇ ਸਪੀਡ ਆਦਿ ਨੂੰ ਮਾਪਣ ਲਈ ਵਿਸ਼ੇਸ਼ ਇਲੈਕਟਰਾਨਿਕ ਯੰਤਰ ਲਾਉਣਾ ਸਾਮਿਲ ਹੈ। ਸ: ਬਾਦਲ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਅੰਮ੍ਰਿਤਸਰ ਅਤੇ ਲੁਧਿਆਣਾ ਸ਼ਹਿਰ ਨੂੰ ਸੁਰੱਖਿਅਤ ਸ਼ਹਿਰ ਐਲਾਨਣ ਲਈ ਯੋਜਨਾਂ ਨੂੰ ਅੰਤਿਮ ਰੂਪ ਦੇ ੱਿਦੱਤਾ ਹੈ।ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੇ ਸਵਾਲ ਦੇ ਜਵਾਬ ਵਿੱਚ ਸ: ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਮੁੱਦੇ ੳਤੇ ਐਨ.ਡੀ.ਏ. ਇਕੱਠੇ ਹੋ ਕੇ ਫੈਸਲਾ ਲਵੇਗਾ ਅਤੇ ਅਸੀ ਇਸ ਮੁੱਦੇ 'ਤੇ ਪੂਰੀ ਤਰ੍ਹਾਂ ਐਨ.ਡੀ.ਏ. ਨਾਲ ਹਾਂ। ਇਸ ਮੌਕੇ ਸ੍ਰੀ ਬਿਕਰਮ ਸਿੰਘ ਮਜੀਠਿਆ ਮਾਲ ਮੰਤਰੀ ਪੰਜਾਬ ਨੇ ਵੀ ਸੰਬੋਧਨ ਕੀਤਾ। ਇਸੇ ਦੌਰਾਨ ਆਲ ਇੰਡੀਆਂ ਮੋਟਰ ਟਰਾਂਸਪੋਰਟ ਕਾਂਗਰਸ ਦੇ ਅਹੁਦੇਦਾਰਾਂ ਨੇ ਸ੍ਰੀ ਬਾਦਲ ਨੂੰ ਸਿਰੋਪਾ ਅਤੇ ਸ੍ਰੀ ਸਾਹਿਬ ਭੇਂਟ ਕਰਕੇ ਸਨਮਾਨਤ ਕੀਤਾ। ਇਸ ਮੌਕੇ ਆਲ ਇੰਡੀਆਂ ਮੋਟਰ ਟਰਾਂਸਪੋਰਟ ਕਾਂਗਰਸ ਦੇ ਪ੍ਰਧਾਨ ਸ੍ਰੀ ਬਲ ਮਲਕੀਤ ਸਿੰਘ, ਮੀਤ ਪ੍ਰਧਾਨ ਕੁਲਤਰਨ ਸਿੰਘ ਅਟਵਾਲ, ਸ੍ਰੋਮਣੀ ਅਕਾਲੀ ਦਲ ਦਿਲੀ ਯੁਨਿਟ ਦੇ ਪ੍ਰਧਾਨ ਸ੍ਰੀ ਮਨਜੀਤ ਸਿੰਘ ਜੀ ਕੇ, ਸਾਬਕਾ ਮੰਤਰੀ ਸ੍ਰੀ ਗੁਲਜ਼ਾਰ ਸਿੰਘ ਰਣੀਕੇ, ਜਿਲਾ ਪਲਾਨਿੰਗ ਕਮੇਟੀ ਦੇ ਚੇਅਰਮੈਨ ਸ੍ਰੀ ਵੀਰ ਸਿੰਘ ਲੋਪੋਕੇ ਅਤੇ ਐਸ ਜੀ ਪੀ ਸੀ ਮੈਂਬਰ ਜੋਧ ਸਿੰਘ ਸਮਰਾ ਤੋਂ ਇਲਾਵਾ ਕਈ ਉੱਘੀਆਂ ਸ਼ਖਸ਼ੀਅਤਾਂ ਹਾਜ਼ਰ ਸਨ।


Post a Comment