ਮੋਗਾ, 2 ਫਰਵਰੀ : ਹਲਕਾ ਮੋਗਾ ਦੀ ਜਿਮਨੀ ਚੋਣ ਤਹਿਤ ਅੱਜ ਦਾ ਦਿਨ ਨਾਮਜਦਗੀ ਪਰਚੇ ਦਾਖਲ ਅਕਾਲੀ ਭਾਜਪਾ ਉਮੀਦਵਾਰ ਜੋਗਿੰਦਰ ਪਾਲ ਜੈਨ ਨੇ ਵੀ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਨਾਲ ਲੈਕੇ ਨਾਮਜਦਗੀ ਪਰਚਾ ਭਰਿਆ ਗਿਆ ਜਿਸ ਦੌਰਾਨ ਉਨ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਜੱਥੇਦਾਰ ਤੋਤਾ ਸਿੰਘ, ਮੁੱਖ ਬੁਲਾਰੇ ਨਿਧੜਕ ਸਿੰਘ ਬਰਾੜ ਤੇ ਭਾਜਪਾ ਵਲੋਂ ਜਿਮਨੀ ਚੋਣ ਦੇ ਇੰਚਾਰਜ ਥਾਪੇ ਗਏ ਸਾਬਕਾ ਸੂਬਾ ਪ੍ਰਧਾਨ ਪ੍ਰੋ ਰਜਿੰਦਰ ਭੰਡਾਰੀ ਤੋਂ ਇਲਾਵਾ ਸਾਬਕਾ ਜਿਲ੍ਹਾ ਪ੍ਰਧਾਨ ਤੀਰਥ ਸਿੰਘ ਮਾਹਲਾ, ਵਿਧਾਇਕ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ, ਵਿਧਾਇਕ ਬੀਬੀ ਰਾਜਵਿੰਦਰ ਕੌਰ ਭਾਗੀਕੇ, ਤਰਲੋਚਨ ਸਿੰਘ ਗਿੱਲ, ਮੋਹਨ ਨਾਲ ਸੇਠੀ, ਗੁਰਲਾਭ ਸਿੰਘ ਝੰਡੇਆਣਾ, ਜਗਤਾਰ ਸਿੰਘ ਰਾਜੇਆਣਾ ਵੀ ਹਾਜਰ ਰਹੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਮੁੱਖ ਬੁਲਾਰੇ ਨਿਧੜਕ ਸਿੰਘ ਬਰਾੜ ਤੇ ਭਾਜਪਾ ਦੇ ਚੋਣ ਇੰਚਾਰਜ ਪ੍ਰੋ ਰਜਿੰਦਰ ਭੰਡਾਰੀ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਹਿਨੁਮਾਈ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਵਿਕਾਸ ਮੁੱਖੀ ਅਗਵਾਈ ਹੇਠ ਅਕਾਲੀ ਭਾਜਪਾ ਸਰਕਾਰ ਵਲੋਂ ਪੰਜਾਬ ਦੇ ਕੀਤੇ ਸਰਬ ਪੱਖੀ ਵਿਕਾਸ ਤੋਂ ਪੰਜਾਬ ਦੇ ਹੀ ਨਹੀ ਗੁਆਢੀ ਰਾਜਾਂ ਦੇ ਲੋਕ ਵੀ ਪ੍ਰਭਾਵਿਤ ਹਨ ਜਿਨ੍ਹਾਂ ਜਿਥੇ ਅਕਾਲੀ ਭਾਜਪਾ ਗਠਜੋੜ ਨੂੰ ਲਗਾਤਾਰ ਦੂਜੀ ਵਾਰ ਸੇਵਾ ਦਾ ਮੌਕਾ ਦੇਕੇ ਇਤਿਹਾਸ ਸਿਰਜਿਆ ਹੈ ਉਥੇ ਹੀ ਹਾਲ ਹੀ ਵਿੱਚ ਹੋਈਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿੱਚ ਹੁੰਝਾ ਫੇਰ ਸਫਲਤਾ ਬਖਸ਼ਦਿਆਂ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਸੇਵਾ ਵੀ ਅਕਾਲੀ ਦਲ ਨੂੰ ਸੌਪ ਦਿੱਤੀ ਹੈ ਜਿਸ ਤੋਂ ਸਬਕ ਲੈਂਦਿਆਂ ਕਾਂਗਰਸ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬ ਦੇ ਲੋਕਾਂ ਦੀ ਅਗਵਾਈ ਦਾ ਹੱਕ ਸਿਰਫ ਰਾਜਨੀਤਿਕ ਹੀ ਨਹੀ ਸਮਾਜਿਕ ਮਹੱਤਤਾ ਵਾਲੇ ਅਕਾਲੀ ਭਾਜਪਾ ਗਠਜੋੜ ਕੋਲ ਹੈ ਜੋ ਮੋਗਾ ਜਿਮਨੀ ਚੋਣ ਵੀ ਪੂਰੀ ਸ਼ਾਨ ਨਾਲ ਜਿੱਤ ਕੇ ਇਤਿਹਾਸ ਸਿਰਜੇਗਾ ਜੋ ਕਾਂਗਰਸ ਦੇ ਮੁਕੰਮਲ ਖਾਤਮੇ ਦਾ ਮੁੱਢ ਬੰਨ ਦੇਵੇਗੀ। ਇਸ ਮੌਕੇ ਜੋਗਿੰਦਰ ਪਾਲ ਜੈਨ ਨੇ ਕਿਹਾ ਕਿ ਮੋਗਾ ਜਿਮਨੀ ਚੋਣ ਉਨ੍ਹਾਂ ਵਲੋਂ ਕਾਂਗਰਸੀ ਨਮਾਇੰਦੇ ਵਜੋਂ ਵਿਧਾਇਕੀ ਤੋਂ ਦਿੱਤੇ ਅਸਤੀਫੇ ਕਾਰਨ ਹੋਣ ਜਾ ਰਹੀ ਹੈ ਜੋ ਉਨ੍ਹਾਂ ਨੇ ਹਲਕੇ ਦੇ ਵਿਕਾਸ ਤੇ ਲੋਕਾਂ ਦੀਆਂ ਪਿਛਲੇ 15 ਸਾਲਾਂ ਤੋਂ ਵਿਰੋਧੀ ਧਿਰ ਵਿੱਚ ਹੋਣ ਕਾਰਨ ਚੱਲਦੀਆਂ ਆ ਰਹੀਆਂ ਦੁਖ ਤਕਲੀਫਾ ਨੂੰ ਦੂਰ ਕਰਨ ਨੂੰ ਮੁੱਖ ਰੱਖਕੇ ਦਿੱਤਾ ਹੈ ਤਾਂ ਜੋ ਪਿਛਲੇ 15 ਸਾਲਾਂ ਤੋਂ ਹਲਕੇ ਦੇ ਵਿਕਾਸ ਵਿੱਚ ਆਈ ਖੜੋਤ ਨੂੰ ਤੋੜਿਆ ਜਾ ਸਕੇ ਤੇ ਮੋਗਾ ਵੀ ਵਿਕਸਤ ਹਲਕਿਆਂ ਦੀ ਸ਼੍ਰੇਣੀ ਵਿੱਚ ਸ਼ਾਮਲ ਹੋ ਸਕੇ ਜੈਨ ਨੇ ਕਿਹਾ ਕਿ ਮੇਰਾ ਪਿਛੋਕੜ ਲੋਕਾਂ ਦੇ ਸਾਹਮਣੇ ਹੈ ਤੇ ਸੁਖਬੀਰ ਸਿੰਘ ਬਾਦਲ ਦੀ ਸਰਪ੍ਰਸਤੀ ਹੇਠ ਲੜੀ ਜਾ ਰਹੀ ਇਸ ਚੋਣ ਲਈ ਅਕਾਲੀ ਭਾਜਪਾ ਵਰਕਰਾਂ ਵਿੱਚ ਵਿਸ਼ੇਸ਼ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਇਸ ਵਕਾਰੀ ਜਿੱਤ ਉਪਰੰਤ ਹਲਕੇ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀ ਛੱਡੀ ਜਾਵੇਗੀ।


Post a Comment