ਲੁਧਿਆਣਾ (ਸਤਪਾਲ ਸੋਨੀ ) ਅਖਿਲ ਭਾਰਤੀ ਦਕਸ਼ਯ ਪ੍ਰਜਾਪਤੀ ਮਹਾਂ ਪੰਚਾਇਤ (ਰਜ਼ਿ) ਵਲੋਂ ਵਿਧਾਇਕ ਭਾਰਤ ਭੂਸ਼ਨ ਆਸ਼ੂ ਜੀ ਦੇ ਕਰ ਕਮਲਾਂ ਦੇ ਨਾਲ ਕੋਚਰ ਮਾਰਕੀਟ ਮਾਡਲ ਗਰਾਮ ਵਿੱਖੇ ਅਖਿਲ ਭਾਰਤੀ ਦਕਸ਼ਯ ਪ੍ਰਜਾਪਤੀ ਮਹਾਂ ਪੰਚਾਇਤ (ਰਜ਼ਿ) ਵਲੋਂ ਭਗਵਾਨ ਸ਼੍ਰੀ ਦਕਸ਼ਯ ਪ੍ਰਜਾਪਤੀ ਮਹਾਰਾਜ ਜੀ ਦਾ ਸਾਲ 2013 ਦਾ ਕੈਲੰਡਰ ਰਿਲੀਜ਼ ਕੀਤਾ ਗਿਆ ।ਇਸ ਮੌਕੇ ਰਾਸ਼ਟਰੀ ਪ੍ਰਧਾਨ ਰਾਜ ਕੁਮਾਰ ਕਸ਼ਯਪ ਨੇ ਅਖਿਲ ਭਾਰਤੀ ਦਕਸ਼ਯ ਪ੍ਰਜਾਪਤੀ ਮਹਾਂ ਪੰਚਾਇਤ (ਰਜ਼ਿ) ਵਲੋਂ ਕਰਵਾਏ ਜਾ ਰਹੇ ਕੰਮਾਂ ਦੀ ਜਾਣਕਾਰੀ ਦਿਤੀ ।ਅਖਿਲ ਭਾਰਤੀ ਦਕਸ਼ਯ ਪ੍ਰਜਾਪਤੀ ਮਹਾਂ ਪੰਚਾਇਤ (ਰਜ਼ਿ) ਦੇ ਰਾਸ਼ਟਰੀ ਪ੍ਰਧਾਨ ਰਾਜ ਕੁਮਾਰ ਕਸ਼ਯਪ ਨੇ ਕਿਹਾ ਕਿ ਅਖਿਲ ਭਾਰਤੀ ਦਕਸ਼ਯ ਪ੍ਰਜਾਪਤੀ ਮਹਾਂ ਪੰਚਾਇਤ (ਰਜ਼ਿ) ਇਕ ਧਾਰਮਿਕ ਅਤੇ ਸਮਾਜਿਕ ਸੰਸਥਾ ਹੈ ।ਅਖਿਲ ਭਾਰਤੀ ਦਕਸ਼ਯ ਪ੍ਰਜਾਪਤੀ ਮਹਾਂ ਪੰਚਾਇਤ (ਰਜ਼ਿ) ਸਮਾਜ ਵਿੱਚ ਫੈਲੀਆਂ ਬੁਰਾਈਆਂ ਭਰੂਣ ਹੱਤਿਆ,ਦਹੇਜ਼ ਪ੍ਰਥਾ ਅਤੇ ਨਸ਼ਿਆਂ ਦੇ ਵਿਰੁਧ ਆਪਣਾ ਸੰਘਰਸ਼ ਜਾਰੀ ਰਖੇਗੀ ।ਇਸੇ ਕੜੀ ਨੂੰ ਅਗੇ ਤੋਰਦੇ ਹੋਏ ਅਖਿਲ ਭਾਰਤੀ ਦਕਸ਼ਯ ਪ੍ਰਜਾਪਤੀ ਮਹਾਂ ਪੰਚਾਇਤ (ਰਜ਼ਿ) ਵਲੋਂ 25 ਜਰੂਰਤਮੰਦ ਲੜਕੀਆਂ ਦੀ ਸ਼ਾਦੀ ਸਮੇਂ ਘਰ ਦੀ ਜਰੂਰਤ ਦਾ ਜਰੂਰੀ ਸਮਾਨ ਦਿਤਾ ਗਿਆ ।ਅਖਿਲ ਭਾਰਤੀ ਦਕਸ਼ਯ ਪ੍ਰਜਾਪਤੀ ਮਹਾਂ ਪੰਚਾਇਤ (ਰਜ਼ਿ) ਵਲੋਂ ਜਰੂਰਤਮੰਦ ਸਕੂਲੀ ਬੱਚਿਆਂ ਨੂੰ ਕਿਤਾਬਾਂ,ਕਾਪੀਆਂ ਅਤੇ ਵਰਦੀਆਂ ਅਤੇ ਸਕੂਲ ਫੀਸ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ ਤਾਂ ਜੋ ਇਹ ਬੱਚੇ ਅੱਗੇ ਜਾ ਕੇ ਇਕ ਨਰੋਏ ਸਮਾਜ ਦੀ ਸਿਰਜਨਾ ਕਰਨ ਵਿੱਚ ਸਹਾਈ ਹੋਣ । ਇਸ ਮੌਕੇ ਮੀਨੂੰ ਮਲਹੋਤਰਾ,ਨੀਟੂ ਜੋਹਰ,ਬਿਟੂ ਚਾਵਲਾ, ਸੌਰਵ ਕਸ਼ਯਪ, ਰਜਿੰਦਰ ਕੁਮਾਰ, ਰਾਮ ਗੋਪਾਲ, ਅਸ਼ੋਕ ਕੁਮਾਰ,ਸੁਨੀਲ ਕੁਮਾਰ ਮਨੀਸ਼ ਕਸ਼ਯਪ,ਬਿੰਦਰ ਕਸ਼ਯਪ,ਸੁੰਦਰ ਲਾਲ,ਸੁਰੇਸ਼ ਕਸ਼ਯਪ,ਸਤੀਸ਼ ਕਸ਼ਯਪ,ਰਾਜੇਸ਼ ਕਸ਼ਯਪ ਅਤੇ ਵਰਿੰਦਰ ਕੁਮਾਰ ਹਾਜਿਰ ਸਨ ।


Post a Comment