ਮੋਗਾ ਜ਼ਿਮਨੀ ਚੋਣ ਲਈ ਦੋ ਉਮੀਦਵਾਰਾਂ ਨੇ ਨਾਮਜ਼ਦਗੀ ਪੇਪਰ ਭਰੇ

Saturday, February 02, 20130 comments


ਚੰਡੀਗੜ੍ਹ, 2 ਫਰਵਰੀ:/ਮੋਗਾ ਜ਼ਿਮਨੀ ਚੋਣ ਲਈ ਅੱਜ ਦੋ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੇਪਰ ਭਰੇ। ਮੋਗਾ ਦੀ ਜ਼ਿਮਨੀ ਚੋਣ 23 ਫਰਵਰੀ ਨੂੰ ਹੋਣੀ ਹੈ। ਮੁੱਖ ਚੋਣ ਦਫ਼ਤਰ ਪੰਜਾਬ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ  ਭਾਰਤੀ ਰਾਸ਼ਟਰੀ ਕਾਂਗਰਸ ਵੱਲੋਂ ਸ੍ਰੀ ਸਾਥੀ ਵਿਜੈ ਕੁਮਾਰ ਵੱਲੋਂ ਨਾਮਜ਼ਦਗੀ ਪੇਪਰ ਭਰੇ ਗਏ। ਦਾ ਦਿਨ ਹਲਚਲ ਭਰਪੂਰ ਰਿਹਾ ਤੇ ਜਿਥੇ ਪ੍ਰਮੁੱਖ ਰਾਜਸੀ ਪਾਰਟੀ ਦੇ ਮੁੱਖ ਆਗੂਆਂ ਦਾ ਜਮਾਵੜਾ ਮੋਗਾ ਵਿਖੇ ਲੱਗਾ ਰਿਹਾ ਉਥੇ ਹੀ ਸਿਆਸੀ ਸਰਗਰਮੀਆਂ ਵੀ ਪੂਰੇ ਜੋਬਨ ਤੇ ਰਹੀਆਂ ਜਿਨ੍ਹਾਂ ਤਹਿਤ ਅੱਜ ਮੁੱਖ ਵਿਰੋਧੀ ਪਾਰਟੀ ਕਾਂਗਰਸ ਦੇ ਉਮੀਦਵਾਰ ਵਿਜੇ ਸਾਥੀ ਤੇ ਸੱਤਾਧਾਰੀ ਧਿਰ ਅਕਾਲੀ ਭਾਜਪਾ ਉਮੀਦਵਾਰ ਜੋਗਿੰਦਰ ਪਾਲ ਜੈਨ ਵਲੋਂ ਆਪੋ ਆਪਣੇ ਨਾਮਜਦਗੀ ਪੱਤਰ ਪਾਰਟੀ ਆਗੂਆਂ ਤੇ ਸਮਰਥਕਾਂ ਦੇ ਦਲਬਲ ਸਮੇਤ ਚੋਣ ਅਧਿਕਾਰੀ ਕੋਲ ਦਾਖਲ ਕੀਤੇ ਗਏ ਸਾਥੀ ਦੇ ਨਾਮਜਦਗੀ ਪੱਤਰ ਦਾਖਲ ਕਰਵਾਉਣ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਖੁੱਦ ਸਾਥੀ ਨਾਲ ਚੋਣ ਅਧਿਕਾਰੀ ਪਾਸ ਪੁੱਜੇ ਇਸ ਮੌਕੇ ਉਨ੍ਹਾਂ ਨਾਲ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਕਾਂਗਰਸ ਦੇ ਕੌਮੀ ਆਗੂ ਜਗਮੀਤ ਸਿੰਘ ਬਰਾੜ, ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ, ਯੂਥ ਕਾਂਗਰਸ ਦੇ ਕੌਮੀ ਜਨਰਲ ਸਕਤੱਰ ਸੁਖਵਿੰਦਰ ਸਿੰਘ ਡੈਨੀ, ਪੰਜਾਬ ਮਹਿਲਾ ਕਾਂਗਰਸ ਪ੍ਰਧਾਨ ਡਾ.ਮਾਲਤੀ ਥਾਪਰ, ਕ੍ਰਿਸ਼ਨ ਕੁਮਾਰ ਬਾਵਾ, ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ, ਜਿਲ੍ਹਾ ਪ੍ਰਧਾਨ ਬੀਬੀ ਜਗਦਰਸ਼ਨ ਕੌਰ, ਡੈਲੀਗੇਟ ਜਗਰੂਪ ਸਿੰਘ ਤਖਤੂਪੁਰਾ ਤੇ ਰਣਵਿੰਦਰ ਸਿੰਘ ਰਾਣੂੰ ਵੀ ਹਾਜਰ ਸਨ। ਨਾਮਜਦਗੀ ਪੱਤਰ ਦਾਖਲ ਕਰਵਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਆਪਣੀ ਚੋਣ ਮੁਹਿੰਮ ਕੱਲ ਤੋਂ ਪੂਰੇ ਜੋਰ ਸ਼ੋਰ ਨਾਲ ਸ਼ੁਰੂ ਕੀਤੀ ਜਾ ਰਹੀ ਹੈ ਤੇ ਉਹ ਖੁੱਦ ਹਲਕੇ ਵਿੱਚ ਰਹਿਕੇ ਮੁਹਿੰਮ ਦੀ ਕਮਾਨ ਸੰਭਾਲਣਗੇ ਤੇ ਅਕਾਲੀ ਭਾਜਪਾ ਸਰਕਾਰ ਦੀਆਂ ਨਕਾਮੀਆਂ ਤੇ ਲੋਕ ਮਾਰੂ ਕਰਤੂਤਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਤੇ ਦੱਸਿਆ ਜਾਵੇਗਾ ਕਿ ਹਰ ਮੁਹਾਜ਼ ਤੇ ਨਾਕਾਮ ਸਾਬਤ ਹੋਈ ਇਸ ਨਾ ਅਹਿਲ ਸਰਕਾਰ ਨੇ ਕਿੰਝ ਸੂਬੇ ਦਾ ਹਰ ਪੱਖੋ ਬੇੜਾ ਗਰਕ ਕਰਦਿਆਂ ਦਿਵਾਲੀਏ ਪਨ ਦੀ ਕਗਾਰ ਤੇ ਲਿਆ ਖੜਾ ਕੀਤਾ ਹੈ ਤੇ ਅੱਜ ਆਰਥਿਕ ਤੇ ਸਮਾਜਿਕ ਪੱਖੋ ਪੰਜਾਬ ਬਰਬਾਦ ਹੋ ਚੁੱਕਾ ਹੈ ਜਿਥੇ ਕਾਨੂੰਨ ਵਿਵਸਥਾ ਨਾ ਦੀ ਕੋਈ ਚੀਜ਼ ਨਜ਼ਰ ਨਹੀ ਆਉਦੀ ਜਿਸ ਬਾਰੇ ਲੋਕਾਂ ਨੂੰ ਸੁਚੇਤ ਕਰਕੇ ਹਲਕਾ ਮੋਗਾ ਤੋਂ ਸੂਬੇ ਦੀ ਭਲਾਈ ਲਈ ਤਬਦੀਲੀ ਦਾ ਮੁੱਢ ਬੰਨਿਆ ਜਾਵੇਗਾ। ਕੈਪਟਨ ਨੇ ਦਾਵਾ ਕੀਤਾ ਕਿ ਸੂਬੇ ਦਾ ਹਰੇਕ ਵਰਗ ਅਕਾਲੀ ਦਲ ਦੀ ਗੁੰਡਾਗਰਦੀ ਤੇ ਧੱਕੇਸ਼ਾਹੀ ਤੋਂ ਦੁਖੀ ਹੈ ਤੇ ਮਾੜੀਆਂ ਨੀਤੀਆਂ ਦਾ ਸੰਤਾਪ ਭੋਗਣ ਲਈ ਮਜਬੂਰ ਹੈ ਜੋ ਇਸ ਲੋਟੂ ਟੋਲੇ ਤੋਂ ਨਿਜ਼ਾਤ ਪਾਉਣਾ ਚਾਹੁੰਦਾ ਹੈ ਤੇ ਜੈਨ ਵਲੋਂ ਵੋਟਰਾਂ ਨਾਲ ਕੀਤੇ ਧੋਖੇ ਦਾ ਸਬਕ ਸਿਖਾਉਣਾ ਚਾਹੁੰਦਾ ਹੈ ਤੇ ਲੋਕਾਂ ਦੀ ਇਸ ਭਾਵਨਾ ਦੇ ਚਲਦਿਆਂ ਕਾਂਗਰਸੀ ਉਮੀਦਵਾਰ ਦੀ ਜਿੱਤ ਨਿਸ਼ਚਿਤ ਹੈ। ਇਸ ਮੌਕੇ ਕਾਂਗਰਸੀ ਉਮੀਦਵਾਰ ਵਿਜੇ ਸਾਥੀ ਨੇ ਕਿਹਾ ਕਿ ਅੱਜ ਦਾ ਅਹਿਮ ਦਿਨ ਸਾਰੀ ਕਾਂਗਰਸ ਲਈ ਇਤਿਹਾਸਕ ਹੈ ਤੇ ਸਮੁੱਚੀ ਕਾਂਗਰਸ ਨੇ ਇੱਕਜੁਟ ਹੋਕੇ ਉਨ੍ਹਾਂ ਦੇ ਸਿਰ ਤੇ ਹੱਥ ਰੱਖ ਦਿੱਤਾ ਹੈ ਜਿਸ ਨੇ ਉਨ੍ਹਾਂ ਦੀ ਜਿੱਤ ਵੋਟਾਂ ਤੋਂ ਪਹਿਲਾਂ ਹੀ ਯਕੀਨੀ ਬਣਾ ਦਿੱਤੀ ਹੈ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger