ਲੁਧਿਆਣਾ (ਸਤਪਾਲ ਸੋਨੀ ) ਸ਼੍ਰੀ ਈਸ਼ਵਰ ਸਿੰਘ ਆਈ.ਪੀ.ਐਸ, ਪੁਲਿਸ ਕਮਿਸ਼ਨਰ ਨੇ ਕਿਹਾ ਕਿ 25 ਫਰਵਰੀ 2013 ਨੂੰ ਗੁਰੁ ਰਵੀ ਦਾਸ ਜੀ ਦੇ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਧਾਰਮਿਕ ਰੀਤਿ ਰਿਵਾਜਾਂ ਦੇ ਅਨੁਸਾਰ ਮਨਾਇਆ ਜਾ ਰਿਹਾ ਹੈ । ਸ਼੍ਰੀ ਈਸ਼ਵਰ ਸਿੰਘ ਆਈ.ਪੀ.ਐਸ, ਪੁਲਿਸ ਕਮਿਸ਼ਨਰ ਨੇ ਇਕ ਆਦੇਸ਼ ਜਾਰੀ ਕੀਤਾ ਹੈ ਕਿ ਗੁਰੁ ਰਵੀ ਦਾਸ ਜੀ ਦੇ ਜਨਮ ਦਿਹਾੜੇ ਮੌਕੇ ਮੀਟ ਅਤੇ ਆਂਡੇ ਦੀਆਂ ਦੁਕਾਨਾਂ / ਰੇਹੜ੍ਹੀਆਂ ਅਤੇ ਬੁੱਚੜਖਾਨੇ ਬੰਦ ਰਖਣ ਦੇ ਆਦੇਸ਼ ਜਾਰੀ ਕੀਤੇ ਹਨ। ਇਸ ਦਿਨ ਹੋਟਲ/ ਢਾਬਿਆਂ ਤੇ ਮੀਟ ਅਤੇ ਆਂਡੇ ਬਨਾਉਣ ਤੇ ਵੀ ਪਾਬੰਦੀ ਲਗਾਈ ਜਾਂਦੀ ਹੈ।ਇਸ ਦਿਨ ਕਿਸੇ ਵੀ ਜਾਨਵਰ ਦੀ ਹਤਿਆ ਕਰਨਾ ਅਸ਼ੁਭ ਮੰਨਿਆਂ ਜਾਂਦਾਂ ਹੈ।ਜੀਵ ਹਤਿਆ ਕਰਨ ਨਾਲ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ ਅਤੇ ਸ਼ਰਾਰਤੀ ਅਨਸਰ ਇਸ ਦਾ ਨਜ਼ਾਇਜ਼ ਫਾਇਦਾ ਉਠਾ ਸਕਦੇ ਹਨ।ਇਸ ਲਈ 25 ਫਰਵਰੀ 2013 ਨੂੰ ਗੁਰੁ ਰਵੀ ਦਾਸ ਜੀ ਦੇ ਜਨਮ ਦਿਹਾੜੇ ਮੌਕੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਮੁੱਖ ਰਖਦੇ ਹੋਏ ਇਹ ਪਾਬੰਦੀ ਲਗਾਈ ਗਈ ਹੈ।ਮੀਟ ਅਤੇ ਆਂਡੇ ਦੀਆਂ ਦੁਕਾਨਾਂ / ਰੇਹੜ੍ਹੀਆਂ ਅਤੇ ਬੁੱਚੜਖਾਨੇ ਬੰਦ ਰਖਣ ਦੇ ਆਦੇਸ਼ ਜਾਰੀ ਕੀਤੇ ਹਨ। ਇਸ ਦਿਨ ਹੋਟਲ/ ਢਾਬਿਆਂ ਤੇ ਮੀਟ ਅਤੇ ਆਂਡੇ ਬਨਾਉਣ ਤੇ ਵੀ ਪਾਬੰਦੀ ਲਗਾਈ ਜਾਂਦੀ ਹੈ ।


Post a Comment