ਮਾਨਸਾ: 23 ਫਰਵਰੀ (ਸਫਲਸੋਚ) ਸਤਿਗੁਰੂ ਬਾਬਾ ਹਰਦੇਵ ਸਿੰਘ ਮਹਾਰਾਜ ਜੀ ਦਾ ਜਨਮ ਦਿਨ ਹਰ ਸਾਲ 23 ਫਰਵਰੀ ਨੂੰ ਗੁਰੂ ਪੂਜਾ ਦਿਵਸ ਵਜੋਂ ਮਨਾਇਆ ਜਾਂਦਾ ਹੈ । ਇਸ ਵਾਰ ਸੰਤ ਨਿਰੰਕਾਰੀ ਮੰਡਲ(ਰਜਿਸਟਰਡ), ਬਰਾਂਚ ਮਾਨਸਾ ਦੇ ਸੇਵਾਦਾਰਾਂ ਵੱਲੋਂ ਇਹ ਜਨਮ ਦਿਵਸ ਨੂੰ ਮਨਾਉਣ ਲਈ 22 ਫਰਵਰੀ, 2013 ਨੂੰ ਬੱਸ ਸਟੈਂਡ, ਮਾਨਸਾ ਦੀ ਸਫਾਈ ਕੀਤੀ ਗਈ । 23 ਫਰਵਰੀ, 2013 ਨੂੰ ਸਵੇਰੇ ਨਿਰੰਕਾਰੀ ਸੇਵਾਦਾਰਾਂ ਵੱਲੋਂ ਵਰਦ੍ਹੇ ਮੀਂਹ ਵਿੱਚ ਰੇਲਵੇ ਸਟੇਸ਼ਨ ਮਾਨਸਾ ਦੀ ਸਫਾਈ ਕੀਤੀ ਗਈ ।ਇਸ ਮੌਕੇ ਮਾਨਵਤਾ ਨਾਲ ਸਬੰਧਤ ਅਤੇ ਵਾਤਾਵਰਣ ਨਾਲ ਸਬੰਧਤ ਮਾਟੋ ਵੀ ਲਗਾਏ ਹੋਏ ਸਨ । ਇਸ ਸਮੇਂ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਆਈ.ਏ.ਐ¤ਸ, ਏ.ਡੀ.ਸੀ.(ਵਿਕਾਸ), ਮਾਨਸਾ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸ਼ਾਮਿਲ ਹੋਏ ਅਤੇ ਚੱਲ ਰਹੀ ਸੇਵਾ ਦਾ ਨਿਰੀਖਣ ਕੀਤਾ । ਉਨ੍ਹਾਂ ਨੇ ਇਸ ਉਪਰਾਲੇ ਲਈ ਸੰਤ ਨਿਰੰਕਾਰੀ ਮੰਡਲ ਦੀ ਭਰਪੂਰ ਸਰਾਹਨਾ ਕੀਤੀ ਅਤੇ ਉਮੀਦ ਕੀਤੀ ਕਿ ਸੰਤ ਨਿਰੰਕਾਰੀ ਮੰਡਲ ਵੱਲੋਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਵਾਤਵਰਣ ਨੂੰ ਸਾਫ-ਸੁਥਰਾ ਰੱਖਣ ਲਈ ਇਸ ਤਰ੍ਹਾਂ ਦੇ ਯਤਨ ਜਾਰੀ ਰੱਖੇ ਜਾਣਗੇ । ਇਸ ਸਫਾਈ ਮੁਹਿੰਮ ਦੀ ਅਗਵਾਈ ਸ੍ਰੀ ਅਸ਼ੋਕ ਅਗਰਵਾਲ, ਸੰਯੋਜਕ, ਸ੍ਰੀ ਹਮੀਰ ਸਿੰਘ, ਸੇਵਾਦਲ ਸੰਚਾਲਕ, ਸ੍ਰੀ ਹਰਬੰਸ ਸਿੰਘ, ਸਿਖਸ਼ਕ ਅਤੇ ਸ੍ਰੀ ਰਵੀ ਕੁਮਾਰ, ਸਹਾਇਕ ਸਿਖਸ਼ਕ ਵੱਲੋਂ ਕੀਤੀ ਗਈ ਅਤੇ ਸਮੂਹ ਸੰਗਤ ਨੇ ਇਸ ਸਫਾਈ ਮੁਹਿੰਮ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ । ਇਸ ਸੁਅਵਸਰ ’ਤੇ ਮਾਨਸਾ ਦੇ ਲਾਗਲੇ ਪਿੰਡਾਂ ਦੀਆਂ ਸੰਗਤਾਂ ਨੇ ਵੀ ਆਪਣੇ ਆਪਣੇ ਪਿੰਡਾਂ ਵਿੱਚ ਸਾਂਝੀਆਂ ਥਾਵਾਂ ਦੀ ਸਫਾਈ ਕੀਤੀ । ਪਿੰਡ ਗਾਗੋਵਾਲ ਵਿਖੇ ਸ੍ਰੀ ਰੂਪ ਸਿੰਘ ਅਤੇ ਸ੍ਰੀ ਰਾਮ ਸਿੰਘ ਦੀ ਅਗਵਾਈ ਵਿੱਚ ਸ਼ਮਸਾਘਾਟ ਦੀ ਸਫਾਈ ਕੀਤੀ ਗਈ । ਇਸੇ ਤਰ੍ਹਾਂ ਠੂਠਿਆਂ ਵਾਲੀ ਵਿਖੇ ਵੀ ਨਿਰੰਕਾਰੀ ਸੰਗਤਾਂ ਵੱਲੋਂ ਸਾਂਝੀਆਂ ਥਾਵਾਂ ਦੀ ਸਫਾਈ ਕਰਕੇ ਗੁਰੂ ਪੂਜਾ ਦਿਵਸ ਮਨਾਇਆ ਗਿਆ । ਗੁਰੂ ਪੂਜਾ ਦਿਵਸ ਨੂੰ ਮੁੱਖ ਰੱਖਦੇ ਹੋਏ 23 ਫਰਵਰੀ ਦੀ ਸਾਨੂੰ ਸਥਾਨਕ ਨਿਰੰਕਾਰੀ ਸਤਿਸੰਗ ਭਵਨ ਵਿਖੇ ਇੱਕ ਸਤਿਸੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸੰਗਤਾਂ ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਭਾਸ਼ਨਾਂ, ਗੀਤ-ਕਵਿਤਾਵਾਂ ਆਦਿ ਸੁਣਾ ਕੇ ਕੀਤਾ ਅਤੇ ਸਾਰਾ ਵਾਤਾਵਰਣ ਆਨੰਦਮਈ ਬਣ ਗਿਆ । ਇਸ ਸਮਾਰੋਹ ਦੀ ਪ੍ਰਧਾਨਗੀ ਸ੍ਰੀ ਚਰਨਜੀਤ ਸਿੰਘ ਲਾਲੀ, ਖੇਤਰੀ ਸੰਚਾਲਕ ਬਰਨਾਲਾ ਵੱਲੋਂ ਕੀਤੀ ਗਈ । ਸਤਿਸੰਗ ਦੇ ਅਖੀਰ ਵਿੱਚ ਉਨ੍ਹਾਂ ਵੱਲੋਂ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਦੁਨੀਆਂ ’ਤੇ ਸਤਿਗੁਰੂ ਹਮੇਸ਼ਾ ਮੌਜੂਦ ਰਿਹਾ ਹੈ । ਸਿਰਫ ਇਸ ਨੂੰ ਸਮਝਣ ਦੀ ਲੋੜ ਹੈ । ਉਨ੍ਹਾਂ ਨੇ ਕਿਹਾ ਕਿ ਸੰਸਾਰ ਵਿੱਚ ਸੰਸਾਰ ਵਿੱਚ ਸ਼ਾਂਤੀ, ਅਮਨ ਏਕਤਾ ਅਤੇ ਭਾਈਚਾਰਾ ਕਾਇਮ ਰੱਖਣ ਲਈ ਇੱਕ ਪ੍ਰਭੂ ਪ੍ਰਮਾਤਮਾ ਦੀ ਜਾਣਕਾਰੀ ਬਹੁਤ ਜ਼ਰੂਰੀ ਹੈ ,ਇਸ ਤੋਂ ਇਲਾਵਾ ਸੰਗਤ ਵਿੱਚ ਸ਼ੰਭੂ ਮਸਤਾਨਾ, ਭੈਣ ਸ਼ੀਲਾ ਪ੍ਰੀਤ ਨਗਰ, ਗੁਰਸੇਵਕ ਸਿੰਘ, ਮਾਸਟਰ ਛੋਟਾ ਸਿੰਘ, ਜੀਵਨ ਕੁਮਾਰ, ਨਵਦੀਪ ਸ਼ੰਟੀ ਆਦਿ ਸੰਤਾਂ ਨੇ ਆਪਣੀਆਂ ਗੁਰੂ ਪੂਜਾ ਦੇ ਸਬੰਧ ਵਿੱਚ ਆਪਣੀਆਂ ਭਾਵਨਾਵਾਂ ਉਜਾਗਰ ਕੀਤੀਆਂ ।

Post a Comment