ਸੰਗਰੂਰ, 12 (ਸੂਰਜ ਭਾਨ ਗੋਇਲ)-ਡੈਮੋਕ੍ਰੇਟਿਕ ਮਿਡ ਡੇ ਮੀਲ ਕੁੱਕ ਫਰੰਟ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਡੀ ਸੀ ਸੰਗਰੂਰ ਦੇ ਪਾਰਕ ਵਿਖੇ ਸੂਬਾ ਪ੍ਰਧਾਨ ਹਰਜਿੰਦਰ ਕੌਰ ਲੋਪੇ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸੂਬਾ ਜਨਰਲ ਸਕੱਤਰ ਮਨਦੀਪ ਕੌਰ ਮਾਣਕਮਾਜਰਾ, ਸੀਨੀਅਰ ਮੀਤ ਪ੍ਰਧਾਨ ਸੋਨਾ ਰਾਣੀ ਸਲੇਮਗੜ•, ਜਿਲ•ਾ ਪਟਿਆਲਾ ਦੀ ਪ੍ਰਧਾਨ ਸੁਖਜੀਤ ਕੌਰ ਲਚਕਾਣੀ, ਬਠਿੰਡਾ ਜਿਲ•ੇ ਦੀ ਪ੍ਰਧਾਨ ਸਿੰਦਰ ਕੌਰ ਸਿਬੀਆ, ਗੁਰਮੀਤ ਕੌਰ ਕੋਟ ਖੁਰਦ, ਜਿਲ•ਾ ਜਨਰਲ ਸਕੱਤਰ ਪਰਮਜੀਤ ਕੌਰ ਨਰਾਇਣਗੜ•, ਚਰਨਜੀਤ ਕੌਰ ਬਲਿਆਲ ਆਦਿ ਨੇ ਸਮੂਲੀਅਤ ਕੀਤੀ। ਮੀਟਿੰਗ ਵਿੱਚ ਵੱਖ ਵੱਖ ਏਜੰਡਿਆਂ ’ਤੇ ਗੱਲਬਾਤ ਕੀਤੀ ਗਈ। ਇਸ ਮੌਕੇ ਇਕੱਤਰ ਹੋਏ ਆਗੂਆਂ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਮਨਦੀਪ ਕੌਰ ਮਾਣਕਮਾਜਰਾ ਨੇ ਕਿਹਾ ਕਿ ਮਿਡ ਡੇ ਮੀਲ ਕੁੱਕ ਦੀਆਂ ਮੰਗਾਂ ਜਿਉਂ ਦੀਆਂ ਤਿਉਂ ਖੜੀਆਂ ਹਨ। ਦੇਸ਼ ਵਿੱਚ ਕੇਂਦਰ ਸਰਕਾਰ ਗਰੀਬ ਲੋਕਾਂ ਨੂੰ ਵੱਡੀਆਂ ਸਹੂਲਤਾਂ ਦੇਣ ਦੇ ਦਾਅਵੇ ਕਰਦੀ ਆ ਰਹੀ ਹੈ। ਸੂਬਾ ਸਰਕਾਰ ਪੰਜਾਬ ਵਿੱਚ ਆਪਣੇ ਵਿਕਾਸ ਦੇ ਦਾਅਵਿਆਂ ਦਾ ਢੰਢੋਰਾ ਪਿੱਟ ਰਹੀ ਹੈ ਪ੍ਰੰਤੂ ਮਿਡ ਡੇ ਮੀਲ ਕੁੱਕ ਲਈ ਦੋਵੇਂ ਸਰਕਾਰਾਂ ਕੁੱਝ ਵੀ ਕਰਨ ਲਈ ਤਿਆਰ ਨਹੀਂ। ਕੁੱਕ ਫਰੰਟ ਵੱਲੋਂ ਕੇਂਦਰੀ ਮੰਤਰੀਆਂ ਅਤੇ ਐਮ ਪੀਜ ਨੂੰ ਮੰਗ ਪੱਤਰ ਕਈ ਵਾਰ ਦੇ ਚੁੱਕੇ ਹਨ। ਸਭ ਨੇ ਤਨਖਾਹਾਂ ਵਧਾਉਣ ਦੇ ਵਾਅਦੇ ਕੀਤੇ ਪ੍ਰੰਤੂ ਕੀਤਾ ਕੁੱਝ ਨਹੀਂ ਗਿਆ। ਸਰਕਾਰਾਂ ਵੱਡੀਆਂ ਕੰਪਨੀਆਂ ਨੂੰ ਫਾਇਦੇ ਦੇਣ ਲਈ ਗਰੀਬ ਲੋਕਾਂ ਦਾ ਲਗਾਤਾਰ ਗਲਾ ਘੁੱਟ ਰਹੀਆਂ ਹਨ। ਗਰੀਬ ਲੋਕਾਂ ਦੀ ਹਰ ਸਹੂਲਤ ’ਤੇ ਕੱਟ ਲਗਾਇਆ ਜਾ ਰਿਹਾ ਹੈ। ਮਿਡ ਡੇ ਮੀਲ ਕੁੱਕ ਲਈ ਕੇਂਦਰ ਸਰਕਾਰ ਵੱਲੋਂ ਨਿਗੂਣੀ ਤਨਖਾਹ ਸੂਬਾ ਸਰਕਾਰ ਕੋਲ ਭੇਜੀ ਜਾਂਦੀ ਹੈ। ਅੱਗੋਂ ਸੂਬਾ ਸਰਕਾਰ ਧੇਲਾ ਵੀ ਆਪਣੇ ਪੱਲੇ ਤੋਂ ਪਾਉਣ ਲਈ ਤਿਆਰ ਨਹੀਂ। ਇਸ ਤਰ•ਾਂ ਦੋਵੇਂ ਸਰਕਾਰਾਂ ਮਿਲਕੇ ਮਿਡ ਡੇ ਮੀਲ ਕੁੱਕ ਤੋਂ 7-8 ਘੰਟੇ ਕੰਮ ਕਰਵਾਕੇ ਖੂਨ ਚੂਸ ਰਹੀਆਂ ਹਨ। ਬੀਬੀ ਮਾਣਕਮਾਜਰਾ ਨੇ ਮੰਗ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਇਸ ਵਾਰ ਦੇ ਬਜਟ ਵਿੱਚ ਮਿਡ ਡੇ ਮੀਲ ਦੀਆਂ ਤਨਖਾਹਾਂ ਦੀ ਰਾਸ਼ੀ ਵਧਾਉਣ ਲਈ ਐਲਾਨ ਕਰੇ। ਕੁੱਕ ਲਈ ਬੀਮਾ ਸਕੀਮ ਦਾ ਅਤੇ ਹੋਰ ਸਹੂਲਤਾਂ ਦਾ ਐਲਾਨ ਕਰੇ। ਮਿਡ ਡੇ ਮੀਲ ਸਕੀਮ ਨੂੰ ਦੇਸ਼ ਵਿੱਚ ਠੇਕੇਦਾਰਾਂ ਦੇ ਹਵਾਲੇ ਕਰਨ ਤੋਂ ਰੋਕਣ ਲਈ ਨਵੇਂ ਨਿਯਮ ਬਣਾਏ ਜਾਣ ਅਤੇ ਜੋ ਵੀ ਸੂਬਾ ਸਰਕਾਰਾਂ ਖਾਣੇ ਨੂੰ ਠੇਕੇਦਾਰਾਂ ਦੇਣ ਦੀ ਕੌਸ਼ਿਸ਼ ਵਿੱਚ ਹਨ। ਉਨ•ਾਂ ਖਿਲਾਫ ਸਖਤੀ ਵਰਤੀ ਜਾਵੇ। ਉਨ•ਾਂ ਇਹ ਵੀ ਦੱਸਿਆ ਕਿ ਪੰਜਾਬ ਵਿੱਚ ਕੁੱਝ ਨਵੇਂ ਸਹਿਰਾਂ ਵਿੱਚ ਮਿਡ ਡੇ ਮੀਲ ਠੇਕੇਦਾਰਾਂ ਹਵਾਲੇ ਦਿੱਤਾ ਗਿਆ ਹੈ, ਉਥੇ ਘਟੀਆ ਖਾਣਾ ਦੇਣ ਅਤੇ ਕੁਰੱਪਸ਼ਨ ਦੇ ਹਰ ਦਿਨ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਮੀਟਿੰਗ ਦੇ ਅਖੀਰ ਵਿੱਚ ਫੈਸਲਾ ਕੀਤਾ ਗਿਆ ਕਿ 24 ਫਰਵਰੀ 2013 ਨੂੰ ਮਿੰਨੀ ਸਕੱਤਰੇਤ ਬਠਿੰਡਾ ਅੱਗੇ ਵੱਡੇ ਪੱਧਰ ਦਾ ਪ੍ਰਦਰਸ਼ਨ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਡੀ ਸੀ ਬਠਿੰਡਾ ਰਾਹੀਂ ਭੇਜਿਆ ਜਾਵੇਗਾ। ਇਸ ਪ੍ਰਦਰਸ਼ਨ ਵਿੱਚ ਪੰਜਾਬ ਭਰ ਦੀਆਂ ਕੁੱਕ ਸ਼ਾਮਲ ਹੋਣਗੀਆਂ। ਮੀਟਿੰਗ ਵਿੱਚ ਸਾਮਲ ਆਗੂਆਂ ਨੇ ਪੰਜਾਬ ਦੀਆਂ ਕੁੱਕ ਨੂੰ ਅਪੀਲ ਕੀਤੀ ਕਿ ਉਹ 24 ਫਰਵਰੀ ਨੂੰ ਬਠਿੰਡਾ ਵਿਖੇ ਵੱਡੀ ਗਿਣਤੀ ਵਿੱਚ ਪਹੁੰਚਣ। ਮੀਟਿੰਗ ਨੂੰ ਤਾਰਾ ਸਿੰਘ ਫੱਗੂਵਾਲ, ਪਰਮਜੀਤ ਸਿੰਘ ਸੰਗਰੂਰ, ਗੁਰਦਰਸ਼ਨ ਸਿੰਘ ਖੱਟੜਾ , ਜਗਜੀਤ ਸਿੰਘ ਨੌਹਰਾ ਨੇ ਵੀ ਸੰਬੋਧਨ ਕੀਤਾ।
Post a Comment