ਸੰਗਰੂਰ 12 ਫਰਵਰੀ ((ਸੂਰਜ ਭਾਨ ਗੋਇਲ) : ਸੰਗਰੂਰ ਦੀ ਅਨਾਜ ਮੰਡੀ ਵਿੱਚ ਰਾਮਗੜ•ੀਆ ਵਿਸ਼ਵਕਰਮਾ ਫਰੰਟ ਪੰਜਾਬ ਵੱਲੋਂ ਕਰਵਾਏ ਗਏ ਜਾਗ੍ਰਿਤੀ ਸੰਮੇਲਨ ਵਿੱਚ ਅਜਿਹੇ ਇਮਾਨਦਾਰ ਇਨਸਾਨ ਵੀ ਪਹੁੰਚੇ ਜਿਨ•ਾਂ ਨੇ ਇਸ ਘੋਰ ਕਲਯੁਗ ਵਿੱਚ ਵੀ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ। ਜਾਣਕਾਰੀ ਦਿੰਦਿਆਂ ਵਿਸ਼ਵਕਰਮਾ ਮੰਦਰ ਕਮੇਟੀ ਸੰਗਰੂਰ ਦੇ ਪ੍ਰਬੰਧਕ ਮਨਜੀਤ ਸਿੰਘ ਬਿੱਲੂ ਨੇ ਦੱਸਿਆ ਕਿ ਭਰਵੇਂ ਇਕੱਠ ਹੋਣ ਕਾਰਨ ਕਰਨੈਲ ਸਿੰਘ ਖੋਖਰੀਆ ਦਾ ਪਰਸ ਪੇਟ ਦੀ ਜੇਬ ਵਿੱਚੋਂ ਗੁੰਮ ਹੋ ਗਿਆ ਸੀ। ਜਿਸ ਵਿੱਚ 20 ਹਜ਼ਾਰ ਰੁਪਏ ਅਤੇ ਜ਼ਰੂਰੀ ਕਾਗਜਾਤ ਸਨ। ਗੁੰਮ ਹੋਏ ਪਰਸ ਬਾਬਾ ਵਿਸ਼ਵਕਰਮਾ ਮੰਦਿਰ ਕਮੇਟੀ ਦੇ ਸੇਵਾਦਾਰ ਕੇਵਲ ਸਿੰਘ ਮਿਸਤਰੀ ਕਾਲਾ ਸਿੰਘ ਨੇ ਸਮਾਗਮ ਵਿੱਚ ਮੁੱਖ ਸੰਚਾਲਕ ਪਰਮਜੀਤ ਪਰਵਾਨਾ ਪਟਿਆਲਾ ਨੂੰ ਸੂਚਨਾ ਦਿੱਤੀ ਅਤੇ ਭਰਵੇਂ ਇਕੱਠ ਵਿੱਚ ਦੋਵਾਂ ਨੋਜਵਾਨਾ ਨੇ ਪਰਸ ਦੇ ਮਾਲਕ ਕਰਨੈਲ ਸਿੰਘ ਖੋਖਰੀਆ ਨੂੰ ਉਸਦੀ ਰਕਮ ਅਤੇ ਪਰਸ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ। ਇਸ ਮੋਕੇ ਹਰਨੇਕ ਮਹਿਲ ਪਟਿਆਲਾ, ਮਨਜੀਤ ਸਿੰਘ ਬਿੱਲੂ, ਪਰਮਜੀਤ ਸਿੰਘ ਪਰਵਾਨਾ, ਜਗਜੀਤ ਸਿੰਘ ਸੱਗੂ, ਬਹਾਦਰ ਸਿੰਘ ਜੱਲੇ, ਰਜਿੰਦਰ ਸਿੰਘ ਰਾਜੂ, ਮਨਜਿੰਦਰ ਸਿੰਘ ਬਿੱਟਾ, ਹਰਮੇਸ਼ ਸਿੰਘ, ਭਗਵੰਤ ਸਿੰਘ, ਲਾਲ ਸਿੰਘ ਹਾਜਰ ਸਨ।
Post a Comment